ਖਾਣ ’ਚ ਬਹੁਤ ਗੁਣਕਾਰੀ ਹੁੰਦੇ ਹਨ ਸੰਘਾੜੇ

Sanghara in Food

ਖਾਣ ’ਚ ਬਹੁਤ ਗੁਣਕਾਰੀ ਹੁੰਦੇ ਹਨ ਸੰਘਾੜੇ

ਸੰਸਾਰ ਦੀਆਂ ਸਭ ਤੋਂ ਲੰਬੀ ਉਮਰ ਭੋਗਣ ਵਾਲੀਆਂ ਨਸਲਾਂ ਦੇ ਰਹਿਣ ਸਹਿਣ, ਖਾਣ-ਪੀਣ ਆਦਿ ਬਾਰੇ ਅਸੀਂ ਪਿਛਲੇ ਨੋਂ ਸਾਲ ਤੋਂ ਜਾਂਚ-ਪੜਤਾਲ ਕਰ ਰਹੇ ਹਾਂ ਜੋ ਕਿ ਸੰਸਾਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅਲੱਗ-ਅਲੱਗ ਸਮੇਂ ਰਹਿੰਦੀਆਂ ਰਹੀਆਂ ਹਨ। ਸਾਨੂੰ ਬਹੁਤ ਹੈਰਾਨੀ ਹੋਈ ਕਿ ਉਹ ਨਸਲਾਂ ਭਾਵੇਂ ਸੰਸਾਰ ’ਚ ਇੱਕ-ਦੂਜੇ ਤੋਂ ਦੂਰ ਰਹਿੰਦੀਆਂ ਸਨ, ਅਤੇ ਉਹਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹÄ ਸੀ ਲੇਕਿਨ ਫਿਰ ਵੀ ਉਹਨਾਂ ਦੇ ਬਹੁਤੇ ਖਾਣੇ ਤੇ ਰਹਿਣ-ਸਹਿਣ ਦੇ ਢੰਗ-ਤਰੀਕੇ ਤਕਰੀਬਨ ਮਿਲਦੇ-ਜੁਲਦੇ ਸਨ।
ਉਹਨਾਂ ’ਚੋਂ ਰੋਮਨ, ਗਰੀਕ, ਜਰਮਨ, ਫਰੈਂਚ, ਹੂਣ, ਮੰਗੋਲ, ਸਿਥੀਅਨ, ਆਰੀਅਨ, ਸੁਮੇਰੀਅਨ, ਦ੍ਰਵਿੜ ਆਦਿ ਲੋਕ ਇੱਕਦਮ ਕੁਦਰਤੀ ਤੇ ਮਿਹਨਤ ਭਰਿਆ ਜੀਵਨ ਜਿਉਂਦੇ ਸੀ ਅਤੇ ਬਹੁਤ ਹੀ ਸਸਤੇ ਖਾਣੇ ਖਾਂਦੇ ਸੀ।

Sanghara in Food

ਇਹਨਾਂ ’ਚੋਂ ਸਿਥੀਅਨ, ਦ੍ਰਵਿੜ ਅਤੇ ਆਰੀਅਨ ਕਬੀਲੇ ਭਾਰਤ, ਪਾਕਿਸਤਾਨ, ਇਰਾਨ, ਇਰਾਕ ਆਦਿ ਇਲਾਕਿਆਂ ਵਿੱਚ ਅੱਜ ਵੀ ਰਹਿ ਰਹੇ ਹਨ। ਸਿਥੀਅਨ ਕਬੀਲਿਆਂ ’ਚੋਂ ਭਾਰਤੀ ਤੇ ਪਾਕਿਸਤਾਨੀ ਜੱਟ, ਜਾਟ, ਰਾਜਪੂਤ, ਬਿਸ਼ਨੋਈ ਆਦਿ ਆਉਂਦੇ ਹਨ। ਜਦ ਕਿ ਆਰੀਅਨ ਕਬੀਲਿਆਂ ਵਿੱਚ ਬਲੋਚ, ਪਸ਼ਤੂਨ, ਤਰਖਾਣ, ਲੋਹਾਰ, ਸੈਣੀ, ਗੁੱਜਰ, ਅਹੀਰ, ਨਾਈ, ਸੁਨਿਆਰ, ਘੁਮਿਆਰ, ਖੱਤਰੀ, ਜੁਲਾਹੇ ਆਦਿ ਕਬੀਲੇ ਆਉਂਦੇ ਹਨ।

ਗੁਣਕਾਰੀ ਹੁੰਦੇ ਹਨ ਸੰਘਾੜੇ

ਦ੍ਰਵਿੜ ਲੋਕ ਜੋ ਕਿ ਅਸਲ ਭਾਰਤੀ ਸਨ। ਇਹਨਾਂ ਵਿੱਚ ਮਜ਼ਹਬੀ, ਚਮਾਰ, ਸ਼ਿਗਲੀਗਰ, ਖਟੀਕ, ਮੋਚੀ, ਮੇਘ, ਕਬੀਰ ਪੰਥੀ, ਬਾਜ਼ੀਗਰ, ਆਦਿ ਧਰਮੀ, ਤਮਿਲ, ਤੇਲਗੂ, ਮਲਾਇਲੀ, ਕੋਡਵਾ, ਗੋਂਡ, ਕਰੁੱਖ ਆਦਿ ਆਉਂਦੇ ਹਨ।
ਸੰਸਾਰ ਦੀਆਂ ਸਫ਼ਲ ਕੌਮਾਂ, ਨਸਲਾਂ ਬਾਰੇ ਖੋਜ ਭਰਪੂਰ ਜਾਣਕਾਰੀ ਭਰੀ ਸਾਡੀ ਕਿਤਾਬ ‘ਅਸਾਧਾਰਣ ਲੋਕਾਂ ਦਾ ਸਾਧਾਰਣ ਖਾਣ-ਪੀਣ’ ਛਪਣ ਵਾਲੀ ਹੈ। ਉਸਦੇ ਇੱਕ ਲੇਖ ’ਚੋਂ ਕੁੱਝ ਕੁ ਲਾਈਨਾਂ ਤੁਹਾਡੀ ਨਜ਼ਰ ਹਾਜ਼ਰ ਹਨ।
ਵਾਟਰ ਚੈਸਟ ਨਟ ਚੀਨ, ਮਲੇਸ਼ੀਆ, ਹਾਂਗਕਾਂਗ, ਸਿੰਘਾਪੁਰ, ਫਿਲਪਾਈਨਜ਼, ਕੋਰੀਆ, ਜਪਾਨ, ਗਰੀਸ, ਪੁਰਤਗਾਲ, ਮੈਕਸੀਕੋ ਆਦਿ ਮੁਲਕਾਂ ਵਿੱਚ ਹਜ਼ਾਰਾਂ ਸਾਲਾਂ ਤੋਂ ਹੀ ਖਾਧੇ ਜਾਂਦੇ ਹਨ। ਅਮਰੀਕਾ ਦੇ ਰੈੱਡ ਇੰਡੀਅਨ ਤੇ ਕੈਨੇਡਾ ਦੇ ਤਾਇਪੇ ਵੀ ਸੈਂਕੜੇ ਸਾਲਾਂ ਤੋਂ ਇਹਨਾਂ ਨੂੰ ਖਾਂਦੇ ਆ ਰਹੇ ਹਨ।

Sanghara is very beneficial in food

ਵਾਟਰ ਚੈਸਟ ਨਟ ਨੂੰ ਭਾਰਤ ਵਿੱਚ ਸੰਘਾੜਾ ਕਿਹਾ ਜਾਂਦਾ ਹੈ। ਭਾਰਤ ਵਿੱਚ ਬਿਹਾਰੀ, ਗੁਜਰਾਤੀ, ਬੰਗਾਲੀ, ਕੰਨੜ ਅਤੇ ਮਰਾਠੇ ਲੋਕ ਬਹੁਤ ਪਸੰਦ ਕਰਦੇ ਹਨ।
ਇਹ ਹਮੇਸ਼ਾ ਪਾਣੀ ’ਚ ਰਹਿਣ ਵਾਲਾ ਇੱਕ ਪੌਦਾ ਹੈ। ਸੰਘਾੜੇ ਗਲੂਟਿਨ ਫਰੀ ਹੋਣ ਕਾਰਨ ਵੀਟ ਐਲਰਜੀ ਵਾਲਿਆਂ ਲਈ ਕੁਦਰਤੀ ਵਰਦਾਨ ਹਨ।

Sanghara

ਇਹ ਕੋਲੈਸਟਰੋਲ ਫਰੀ, ਲੋਅ ਫੈਟ, ਲੋਅ ਸੋਡੀਅਮ ਲੇਕਿਨ ਹਾਈ ਪੋਟਾਸ਼ੀਅਮ, ਹਾਈ ਫਾਇਬਰ ਹੋਣ ਦੇ ਨਾਲ-ਨਾਲ ਕੈਲਸ਼ੀਅਮ, ਆਇਰਨ, ਜ਼ਿੰਕ, ਕਾਪਰ, ਮੈਂਗਨੀਜ਼, ਰਾਇਬੋਫਲੇਵਿਨ, ਪਾਇਰੀਡੌਕਸਿਨ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਹੱਡੀਆਂ, ਮਾਸਪੇਸ਼ੀਆਂ, ਅੱਖਾਂ, ਵਾਲਾਂ, ਚਮੜੀ, ਦੰਦਾਂ, ਨਹੁੰਆਂ ਆਦਿ ਨੂੰ ਤੰਦਰੁਸਤ ਤੇ ਸੁੰਦਰ ਬਣਾਈ ਰੱਖਦੇ ਹਨ।

ਇਹ ਸ਼ੂਗਰ ਰੋਗੀ, ਦਿਲ ਰੋਗੀ, ਹਾਈ ਕੋਲੈਸਟਰੋਲ, ਹਾਈ ਯੂਰਿਕ ਐਸਿਡ, ਹਾਈ ਬੀਪੀ, ਕਬਜ਼, ਕੈਂਸਰ ਅਤੇ ਕਿਸੇ ਵੀ ਕਿਸਮ ਦੀ ਐਲਰਜੀ ਵਾਲੇ ਲੋਕਾਂ ਲਈ ਖਾਣੇ ਬੇਹੱਦ ਲਾਭਦਾਇਕ ਹਨ। ਗਰਭਵਤੀ ਔਰਤ ਲਈ ਤਾਂ ਇਹ ਹੋਰ ਕਿਸੇ ਵੀ ਫਲ, ਸਲਾਦ ਆਦਿ ਤੋਂ ਕਿਤੇ ਜ਼ਿਆਦਾ ਜ਼ਰੂਰੀ ਖਾਣੇ ਹਨ। ਅਸਲ ਵਿੱਚ ਪੇਟ ਅੰਦਰ ਪਲ ਰਹੇ ਬੱਚੇ ਨੂੰ ਜਮਾਂਦਰੂ ਨੁਕਸਾਂ ਤੋਂ ਬਚਾਉਣ ਵਾਲੇ ਫੋਲੇਟਸ ਅਤੇ ਅਨੇਕਾਂ ਹੋਰ ਫਾਇਟੋ ਨਿਊਟਰੀਐਂਟਸ ਸੰਘਾੜਿਆਂ ਵਿਚ ਕਾਫੀ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ।

Sanghara is very beneficial in food

ਸੰਘਾੜੇ ਖਾਂਦੇ ਰਹਿਣ ਵਾਲੀਆਂ ਔਰਤਾਂ ਦੇ ਬੱਚੇ ਦਿਮਾਗੀ ਤੌਰ ’ਤੇ ਜ਼ਿਆਦਾ ਤੇਜ਼ ਹੁੰਦੇ ਹਨ। ਜੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਵੀ ਭਾਵੇਂ ਕਦੇ-ਕਦਾਈਂ ਹੀ ਸੰਘਾੜੇ ਦਿੱਤੇ ਜਾਣ ਤਾਂ ਉਸਦੇ ਦੁੱਧ ਦੀ ਗੁਣਵੱਤਾ ਵੀ ਡਬਲ ਹੋ ਜਾਂਦੀ ਹੈ।
ਪੁਰਾਤਨ ਪੰਜਾਬ ਵਿੱਚ ਵੀ ਬੱਚਾ ਜੰਮਣ ਬਾਅਦ ਔਰਤ ਨੂੰ ਜੋ ਪੰਜੀਰੀ ਬਣਾ ਕੇ ਦਿੱਤੀ ਜਾਂਦੀ ਸੀ ਉਸਨੂੰ ਪੋਣਾ ਕਿਹਾ ਜਾਂਦਾ ਸੀ। ਉਸ ਵਿੱਚ ਹੋਰਨਾਂ ਜੜ੍ਹੀ-ਬੂਟੀਆਂ ਤੋਂ ਇਲਾਵਾ ਸੰਘਾੜਿਆਂ ਦਾ ਆਟਾ ਵੀ ਹੁੰਦਾ ਸੀ।

ਗੁਣਕਾਰੀ ਹੁੰਦੇ ਹਨ ਸੰਘਾੜੇ

ਬੱਚਿਆਂ ਦੇ ਕੱਦ-ਕਾਠ ਅਤੇ ਤੰਦਰੁਸਤੀ ਲਈ ਜ਼ਰੂਰੀ ਤੱਤ ਵੀ ਸੰਘਾੜਿਆਂ ’ਚ ਕਾਫੀ ਮਾਤਰਾ ਵਿੱਚ ਹੁੰਦੇ ਹਨ। ਛੋਟੀ ਉਮਰ ਦੇ ਜਿਨ੍ਹਾਂ ਬੱਚਿਆਂ ਨੂੰ ਕਣਕ ਐਲਰਜੀ ਕਾਰਨ ਬਹੁਤ ਕਮਜ਼ੋਰੀ ਹੋ ਗਈ ਹੁੰਦੀ ਹੈ, ਉਹਨਾਂ ਨੂੰ ਚੱਕੀਆਂ ਤੋਂ ਮਿਲਣ ਵਾਲੇ ਹੋਰਨਾਂ ਅਨਾਜਾਂ ਦੇ ਆਟਿਆਂ ਦੀ ਬਜਾਏ ਵੱਖ-ਵੱਖ ਤਰ੍ਹਾਂ ਦੇ ਮਿਲਟਸ ਦੇ ਪਕਵਾਨਾਂ ਦੇ ਨਾਲ ਸੰਘਾੜੇ, ਸਲਾਦ ਅਤੇ ਫਲ, ਡਰਾਈ ਫਰੂਟ ਆਦਿ ਦਿੱਤੇ ਜਾਣ ਤਾਂ ਜਲਦੀ ਫ਼ਾਇਦਾ ਹੁੰਦਾ ਹੈ।
ਜੇ ਉਹਨਾਂ ਨੂੰ ਰੋਜ਼ਾਨਾ ਇੱਕ ਟਾਈਮ ਕੁੱਝ ਕੁ ਸੰਘਾੜਿਆਂ ਦੀਆਂ ਗਿਰੀਆਂ ਉਬਾਲਕੇ ਜਾਂ ਸਟੀਮ ਕਰਕੇ ਰੋਜ਼ਾਨਾ ਦਾਲ, ਸਬਜ਼ੀ ਆਦਿ

ਖਾਣ ’ਚ ਬਹੁਤ ਗੁਣਕਾਰੀ ਹੁੰਦੇ ਹਨ ਸੰਘਾੜੇ

ਨਾਲ ਖਾਣ ਨੂੰ ਦਿੱਤੀਆਂ ਜਾਣ ਅਤੇ ਇੱਕ ਟਾਈਮ ਮਿਲਟਸ ਖੀਰ, ਮਿਲਟਸ ਖਿਚੜੀ ਜਾਂ ਮਿਲਟਸ ਪੁਲਾਉ ਦਿੱਤਾ ਜਾਵੇ ਤਾਂ ਉਹ ਬਹੁਤ ਜਲਦੀ ਬਾਕੀ ਬੱਚਿਆਂ ਵਾਂਗ ਹੀ ਮੋਟੇ-ਤਾਜ਼ੇ ਹੋ ਜਾਂਦੇ ਹਨ।
ਇਸੇ ਤਰ੍ਹਾਂ ਵਧੇਰੇ ਬੀਪੀ ਵਧਣ ਵਾਲਿਆਂ ਨੂੰ ਵੀ ਸੰਘਾੜੇ ਹਾਰਟ ਅਟੈਕ ਤੋਂ ਬਚਾਉਂਦੇ ਹਨ ਤੇ ਬੀਪੀ ਵੀ ਕੰਟਰੋਲ ਕਰਦੇ ਹਨ। ਇਹ ਖ਼ੂਨ ’ਚ ਵਧੇ ਹੋਏ ਬੈਡ ਕੋਲੈਸਟਰੋਲ ਨੂੰ ਘਟਾਉਣ ਅਤੇ ਗੁੱਡ ਕੋਲੈਸਟਰੋਲ ਨੂੰ ਵਧਾਉਣ ਵਿੱਚ ਕਮਾਲ ਦਾ ਰੋਲ ਨਿਭਾਉਂਦੇ ਹਨ। ਲੇਕਿਨ ਕਿਸੇ ਵੀ ਰੋਗ ਵਿੱਚ ਇਹ ਬਿਨਾਂ ਨਮਕ ਮਿਰਚ ਤੋਂ ਹੀ ਖਾਣੇ ਚਾਹੀਦੇ ਹਨ।

Sanghara is very beneficial in food

ਬਹੁਤ ਲੋਕ ਸੰਘਾੜਿਆਂ ਨੂੰ ਖਾਣਾ ਪਸੰਦ ਹੀ ਨਹÄ ਕਰਦੇ ਲੇਕਿਨ ਅਸÄ ਉਹਨਾਂ ਨੂੰ ਵੀ ਥੋੜ੍ਹਾ-ਥੋੜ੍ਹਾ ਖਾਣ ਦੀ ਆਦਤ ਪਾਉਣ ਲਈ ਕਹਿੰਦੇ ਹਾਂ।
ਅਸਲ ਵਿੱਚ ਇਹ ਸੰਸਾਰ ਦੇ ਜਿਹਨਾਂ ਵੀ ਇਲਾਕਿਆਂ ਵਿੱਚ ਖਾਧੇ ਜਾਂਦੇ ਸੀ ਉਹਨਾਂ ਹੀ ਇਲਾਕਿਆਂ ਵਿੱਚ ਲੋਕ ਜ਼ਿਆਦਾ ਤੰਦਰੁਸਤ, ਸਮਝਦਾਰ, ਮਿਹਨਤੀ ਤੇ ਉੱਚੇ-ਲੰਮੇ ਸਨ।
ਇਹਨਾਂ ਨੂੰ ਤੁਸÄ ਕਾਫੀ ਤਰੀਕਿਆਂ ਨਾਲ ਖਾ ਸਕਦੇ ਹੋ। ਇਹਨਾਂ ਦਾ ਛਿਲਕਾ ਉਤਾਰ ਕੇ ਸਬਜ਼ੀ ਵਾਂਗ ਤਲ-ਤੜਕ ਵੀ ਖਾ ਸਕਦੇ ਹੋ ਤੇ ਕਿਸੇ ਵੀ ਹੋਰ ਸਬਜ਼ੀ ’ਚ ਆਲੂਆਂ ਵਾਂਗ ਮਿਲਾ ਵੀ ਸਕਦੇ ਹੋ। ਜਾਂ ਉਬਾਲ ਕੇ, ਸਟੀਮ ਕਰਕੇ ਸਲਾਦ ਵਾਂਗ ਖਾ ਸਕਦੇ ਹੋ। ਲੇਕਿਨ ਇਹ ਕੱਚੇ ਨਹੀਂ ਖਾਣੇ ਚਾਹੀਦੇ।

Sanghara is very beneficial in food

Sanghara in Food

ਸਾਨੂੰ ਇਹਨਾਂ ਬਾਰੇ ਜਦੋਂ ਹੀ ਪਤਾ ਲੱਗਾ ਕਿ ਇਹ ਕਮਾਲ ਦੇ ਗੁਣਕਾਰੀ ਹਨ ਤਾਂ ਅਸੀਂ ਉਦੋਂ ਤੋਂ ਹੀ ਇਹਨਾਂ ਦੀ ਰੁੱਤ ’ਚ ਇਹ ਹਰ ਦੂਜੇ ਤੀਜੇ ਦਿਨ ਖਾਂਦੇ ਰਹਿੰਦੇ ਹਾਂ। ਸਾਡੇ ਬੱਚੇ ਵੀ ਸਾਡੇ ਨਾਲ ਬਹੁਤ ਖੁਸ਼ ਹੋ ਕੇ ਖਾਂਦੇ ਹਨ।
ਉਦੋਂ ਤੋਂ ਹੀ ਅਸੀਂ ਅਨੇਕਾਂ ਮਰੀਜ਼ਾਂ ਨੂੰ ਇਹ ਖਾਣੇ ’ਚ ਸ਼ਾਮਲ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਮਰੀਜ਼ਾਂ ਦੇ ਰਜਿਸਟਰ ’ਚੋਂ ਫੋਨ ਕੱਢ ਕੇ ਅਸੀਂ ਆਪ ਉਹਨਾਂ ਨੂੰ ਫੋਨ ਕਰਕੇ ਸੰਘਾੜੇ ਉਬਾਲ ਕੇ ਜਾਂ ਸਟੀਮ ਕਰਕੇ ਖਾਣ ਲਾਇਆ।

Sanghara is very beneficial in food

ਬਾਅਦ ਵਿਚ ਉਹਨਾਂ ਮਰੀਜ਼ਾਂ ਦੇ ਜਦ ਬੇਸਿਕ ਬਾਡੀ ਸਕੈਨ ਟੈਸਟ ਕਰਵਾਏ ਗਏ ਤਾਂ ਸਾਨੂੰ ਮਰੀਜ਼ਾਂ ਤੋਂ ਵੀ ਜ਼ਿਆਦਾ ਖੁਸ਼ੀ ਹੋਈ ਕਿ ਉਹਨਾਂ ਦੇ ਲਿਪਿਡ ਪ੍ਰੋਫਾਈਲ, ਕਿਡਨੀ ਫੰਕਸ਼ਨ, ਲਿਵਰ ਫੰਕਸ਼ਨ, ਕੰਪਲੀਟ ਬਲੱਡ ਕਾਊਂਟ ਆਦਿ ਵਿੱਚ ਭਾਰੀ ਸੁਧਾਰ ਆਇਆ।
ਇਹਨਾਂ ਦੀ ਵੀ ਪੰਜਾਬ ਦੇ ਕਿਸਾਨ ਖੇਤੀ ਕਰ ਸਕਦੇ ਹਨ। ਇਹਨਾਂ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਇਹਨਾਂ ਦੀ ਵਿੱਕਰੀ ਪੰਜਾਬ ਵਿੱਚ ਹੀ ਵਧ ਸਕਦੀ ਹੈ।

Sanghara is very beneficial in food

ਇਹ ਵੀ ਬਿਨਾਂ ਰੇਹ, ਸਪਰੇਅ ਆਦਿ ਦੇ ਹੀ ਉੱਗਦੇ ਹਨ ਬਲਕਿ ਕਿਸੇ ਕਿਸਮ ਦਾ ਫਾਲਤੂ ਖਰਚ ਨਹÄ ਕਰਨਾ ਪੈਂਦਾ। ਬੇਕਾਰ, ਨੀਵੇਂ ਜਾਂ ਸੇਮ ਵਾਲੇ ਇਲਾਕਿਆਂ ਵਿੱਚ ਸੰਘਾੜਿਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪਿੰਡਾਂ ਦੇ ਛੱਪੜਾਂ ਨੂੰ ਸਾਫ ਕਰਕੇ ਵੀ ਪਿੰਡ ਦੀ ਪੰਚਾਇਤ ਜਾਂ ਨੌਜਵਾਨ ਕਲੱਬ ਵੀ ਇਹ ਉੁਦਮ ਕਰ ਸਕਦੇ ਹਨ।
ਨੌਜਵਾਨ ਕਿਸਾਨਾਂ ਨੂੰ ਆਨਲਾਈਨ ਸ਼ਾਪਿੰਗ ਸਾਈਟਸ ਬਣਾਉਣ ਅਤੇ ਪੰਜਾਬ ਦੀਆਂ ਸਬਜ਼ੀਆਂ, ਦਾਲਾਂ, ਸਲਾਦ, ਜੜ੍ਹੀ-ਬੂਟੀਆਂ ਆਦਿ ਇੰਟਰਨੈਸ਼ਨਲ ਪੱਧਰ ’ਤੇ ਵੇਚਣ ਵੀ ਲਾਇਆ ਜਾ ਸਕਦਾ ਹੈ।
ਡਾ. ਬਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ,
ਬੈਂਸ ਹੈਲਥ ਸੈਂਟਰ, ਮੋਗਾ
ਮੋ. 94630-38229

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.