ਪੰਜਾਬ

ਸੰਗਰੂਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦਾ ਵੱਡੀ ਖੇਪ ਫੜੀ

Sangrur, Police, Consignment, Narcotic, Pills

1 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕੀਤਾ ਕਾਬੂ

ਸੀਆਈਏ ਬਹਾਦਰ ਸਿੰਘ ਵਾਲਾ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 1 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਬਹਾਦਰ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਨਨਹੇੜਾ ਰੋਡ ਸੁਨਾਮ ਤੋਂ ਇੱਕ ਨੌਜਵਾਨ ਨੂੰ ਮੋਟਰ ਸਾਇਕਲ ‘ਤੇ ਸਵਾਰ ਹੋਇਆਂ ਆਉਂਦਾ ਦੇਖਿਆ ਅਤੇ ਉਸ ਨੇ ਮੋਟਰ ਸਾਇਕਲ ਦੇ ਪਿੱਛੇ ਇੱਕ ਬੋਰੀ ਰੱਖੀ ਹੋਈ ਸੀ ਸ਼ੱਕ ਦੇ ਆਧਾਰ ‘ਤੇ ਜਦੋਂ ਉਹ ਬੋਰੀ ਖੁਲ੍ਹਵਾ ਕੇ ਦੇਖੀ ਗਈ ਤਾਂ ਉਸ ਵਿੱਚੋਂ 27 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ  ਬਰਾਮਦ ਹੋਈਆਂ ਪੁੱਛ ਗਿੱਛ ਤੇ ਉੁਕਤ ਨੌਜਵਾਨ ਨੇ ਆਪਣਾ ਨਾਂਅ ਜਗਸੀਰ ਸਿੰਘ ਉਰਫ਼ ਕਾਲਾ ਪੁੱਤਰ ਲਾਭ ਸਿੰਘ ਵਾਸੀ ਚੂਲੜ ਕਲਾਂ ਦੱਸਿਆ ਕਥਿਤ ਦੋਸ਼ੀ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸੁਨਾਮ ‘ਚ ਪਰਚਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ
ਡਾ: ਗਰਗ ਨੇ ਦੱਸਿਆ ਕਿ ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਸ ਦੇ ਆਪਣੇ ਪਸ਼ੂਆਂ ਵਾਲੇ ਘਰ ਵਿੱਚੋਂ 68200 ਨਸ਼ੀਲੀਆਂ ਗੋਲੀਆਂ ਹੋਰ ਬਰਾਮਦ ਹੋਈਆਂ ਅਤੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਨਸ਼ੀਲੀਆਂ ਗੋਲੀਆਂ ਉਹ ਜਾਖਲ (ਹਰਿਆਣਾ) ਦੇ ਸੋਨੂੰ ਨਾਮਕ ਵਿਅਕਤੀ ਤੋਂ ਲਿਆ ਕੇ ਵੇਚਦਾ ਸੀ ਅਤੇ 6 ਮਹੀਨੇ ਪਹਿਲਾਂ ਹੀ ਉਸ ਨੇ ਇਹ ਧੰਦਾ ਸ਼ੁਰੂ ਕੀਤਾ ਸੀ ਇਹ ਗੋਲੀਆਂ ਉਸ ਨੇ ਸੁਨਾਮ, ਲਹਿਰਾ ਅਤੇ ਦਿੜ੍ਹਬਾ ਦੇ ਇਲਾਕੇ ਦੇ ਨਸ਼ੇੜੀਆਂ ਨੂੰ ਵੇਚਣੀਆਂ ਸਨ ਫੜੀਆਂ ਗਈਆਂ ਗੋਲੀਆਂ ਦੀ ਬਾਜ਼ਾਰੀ ਕੀਮਤ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਬਣਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top