ਸੰਗਰੂਰ ਪੁਲਿਸ ਵੱਲੋਂ ਚੋਰੀਆਂ, ਡਕੈਤੀਆਂ ਤੇ ਲੁੱਟ ਖੋਹ ਦੇ ਮਾਮਲਿਆਂ ’ਚ 11 ਗਿਫ੍ਰਤਾਰ

0
154

ਕਾਬੂ ਆਏ ਕਥਿਤ ਦੋਸ਼ੀਆਂ ਵਿੱਚ ਚਾਰ ਕਾਲਾ ਕੱਛਾ ਗਿਰੋਹ ਦੇ ਮੈਂਬਰ ਵੀ ਸ਼ਾਮਿਲ

  • ਹਥਿਆਰ, ਗੋਲੀ ਸਿੱਕਾ ਤੇ ਹੋਰ ਸਮਾਨ ਵੀ ਹੋਇਆ ਬਰਾਮਦ

ਸੰਗਰੂਰ, 22 ਸਤੰਬਰ। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਚੋਰੀਆਂ, ਡਕੈਤੀਆਂ ਤੇ ਲੁੱਟਾਂ ਖੋਹ ਕਰਨ ਵਾਲੇ 11 ਕਥਿਤ ਦੋਸ਼ੀਆਂ ਨੂੰ ਗਿਫ੍ਰਤਾਰ ਕੀਤਾ। ਇਸ ਤੋਂ ਇਲਾਵਾ ਕਾਲੇ ਕੱਛਾ ਗੈਂਗ ਜੋ ਧੂਰੀ ਏਰੀਆ ਵਿੱਚ ਸੁੰਨ-ਸਾਨ ਘਰਾਂ ਵਿੱਚ ਲੁੱਟ-ਖਸੁੱਟ ਚੋਰੀ ਅਤੇ ਹਮਲਾ ਕਰਦਾ ਸੀ, ਨੂੰ ਵੀ ਗਿਫ੍ਰਤਾਰ ਕੀਤਾ। ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸਵੱਪਨ ਸ਼ਰਮਾ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਸਾਰੇ ਹਾਰਡਕੋਰ ਮੁਜ਼ਰਮ ਸੰਗੀਨ ਜੁਰਮਾ ਵਿੱਚ ਸ਼ਾਮਿਲ ਹਨ, ਇਨ੍ਹਾਂ ਦੀ ਗਿਫ੍ਰਤਾਰੀ ਨਾਲ ਜ਼ਿਲ੍ਹਾ ਸੰਗਰੂਰ ’ਚ ਅਪਰਾਧ ਦਾ ਗ੍ਰਾਫ ਹੇਠਾਂ ਆਵੇਗਾ।

ਉਨ੍ਹਾਂ ਨੇ ਕਿਹਾ ਕਿ ਕਾਲਾ-ਕੱਛਾ ਗਿਰੋਹ ਦੇ ਚਾਰ ਮੈਂਬਰਾਂ ਦਾ ਇਕ ਗੈਂਗ ਦਿਨ ਦੇ ਸਮੇਂ ਕੱਪੜੇ ਵੇਚਣ ਵਾਲੇ ਬਣ ਕੇ ਜਾਣਕਾਰੀ ਪ੍ਰਾਪਤ ਕਰਕੇ ਇਕਾਂਤ ਘਰਾਂ ਨੂੰ ਨਿਸ਼ਾਨਾ ਬਣਾ ਕੇ ਰਾਤ ਸਮੇਂ ਉਨ੍ਹਾਂ ਦੇ ਘਰਾਂ ਵਿੱਚ ਚੋਰੀਆਂ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੁਖੀ ਅਨਵਰ ਕੁਮਾਰ-ਵਾਸੀ ਇੰਦਰਾ ਕਲੋਨੀ, ਮਾਛੀਵਾੜਾ ਹੁਣ ਪੁਲਿਸ ਹਿਰਾਸਤ ਵਿੱਚ ਹੈ ਜਿਸ ਦੀ ਮੁੱਢਲੀ ਪੁੱਛਗਿੱਛ ਨੇ ਇਸ ਗਿਰੋਹ ਦੀ ਕਾਰਜ ਪ੍ਰਣਾਲੀ ਦਾ ਪਰਦਾਫਾਸ਼ ਕੀਤਾ ਅਤੇ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਨੇ ਸਦਰ ਧੂਰੀ ਥਾਣੇ ਅਧੀਨ ਆਉਦੇ ਜੈਨਪੁਰ, ਚਾਂਗਲੀ ਅਤੇ ਫਰਵਾਹੀ ਪਿੰਡਾਂ ਦੇ ਘਰਾਂ ਵਿੱਚ ਵਾਰਦਾਤਾ ਨੂੰ ਅੰਜ਼ਾਮ ਦਿੱਤਾ ਸੀ।

ਐਸ. ਐਸ. ਪੀ. ਨੇ ਹੋਰ ਦੱਸਿਆ ਕਿ ਗਿਰੋਹ ਦੇ ਮੈਂਬਰ ਹੁਸ਼ਿਆਰਪੁਰ ਦੇ ਇੱਕ ਗਹਿਣਿਆਂ ਦੇ ਕਾਰੋਬਾਰੀ ਨੂੰ ਗਹਿਣੇ ਵੇਚ ਰਹੇ ਸਨ ਜਿਨ੍ਹਾਂ ਦਾ ਨਾਂ ਵੀ ਮੁਕੱਦਮਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ -ਹਿਮਾਚਲ ਪ੍ਰਦੇਸ਼ ਦੇ ਧਾਰ ਖੁਰਦ ਦੇ ਸ਼ੇਖਰ ਉਰਫ ਸ਼ੰਕਰ, ਦੁੱਗੋ, ਅਵਿਨਾਸ਼ ਅਤੇ ਅੰਜੂ (ਸਾਰੇ ਪੁਰਸ਼), ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਾਸੀ ਵੀ ਜਲਦੀ ਹੀ ਗਿਫ੍ਰਤਾਰ ਕਰ ਲਏ ਜਾਣਗੇ।

ਕਬਜ਼ੇ ਤੋਂ ਇੱਕ ਸਕੂਟਰ ਵੀ ਬਰਾਮਦ

ਦੂਜੇ ਮਾਮਲਿਆਂ ਵਿੱਚ ਜਿਨ੍ਹਾਂ ਵਿੱਚ ਧੂਰੀ ਵਿੱਚ ਚਾਰ ਵਿਅਕਤੀਆਂ ਦੀ ਗਿ੍ਰਫਤਾਰੀਆਂ ਕੀਤੀਆਂ ਗਈਆਂ ਹਨ ਐਸ.ਐਸ.ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਵਿਅਕਤੀ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਕਈ ਮਾਮਲਿਆਂ ਵਿੱਚ ਸ਼ਾਮਿਲ ਹਨ ਅਤੇ ਪੁਲਿਸ ਨੇ ਇਨ੍ਹਾਂ ਕੋਲੋਂ ਦੋ ਜ਼ਿੰਦਾ ਕਾਰਤੂਸਾਂ ਸਮੇਤ ਇੱਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀਆਂ ਦੀ ਪਛਾਣ ਧੂੂਰੀ ਦੇ ਮੂਲੋਵਾਲ ਦੇ ਤਰਨਦੀਪ ਤਰਨੀ, ਹਰਪਾਲ ਸਿੰਘ ਘੁੱਗੀ, ਫਤਿਹਾਬਾਦ ਦੇ ਟੋਹਾਣਾ ਦੇ ਗੁਰਵਿੰਦਰ ਸਿੰਘ ਉਰਫ ਗੋਦੀ ਅਤੇ ਨਰਵਾਣਾ (ਹਰਿਆਣਾ) ਦੇ ਗੜ੍ਹੀ ਦੇ ਅਜੇ ਵਜੋਂ ਹੋਈ ਹੈ। ਉਨ੍ਹਾਂ ਦੇ ਕਬਜ਼ੇ ਤੋਂ ਇੱਕ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਛਾਜਲੀ ਥਾਣੇ ਵਿੱਚ ਐਨਡੀਪੀਐਸ ਐਕਟ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ।

ਇਕ ਹੋਰ ਮਾਮਲੇ ਵਿੱਚ, ਲੌਂਗੋਵਾਲ ਪੁਲਿਸ ਨੇ 3 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਿਨ੍ਹਾਂ ਵਿੱਚ ਜਸਵਿੰਦਰ ਸਿੰਘ ਜੱਸੀ ਪੁੱਤਰ ਰਣਜੀਤ ਸਿੰਘ ਪੁੱਤਰ ਭੰਮਾ ਬੰਦੀ, ਅਜੇ ਰੌਬਿਨ ਪੁੱਤਰ ਸੌਨੂੰ ਸੰਗਰੂਰ ਅਤੇ ਸਤਿਗੁਰੂ ਸਿੰਘ ਫੌਜੀ ਪੁੱਤਰ ਰਜਿੰਦਰ ਸਿੰਘ ਸ਼ਾਮਿਲ ਹਨ। ਇਨ੍ਹਾਂ ਕੋਲੋਂ 2 ਦੇਸੀ ਪਿਸਤੌਲ ਬਰਾਮਦ ਕੀਤੇ.315 ਕਾਰਤੂਸ, ਇੱਕ ਟੀ ਵੀ ਐਸ ਜੁਪੀਟਰ ਤਹਿਤ ਥਾਣਾ ਲੌਂਗੋਵਾਲ ਵਿਖੇ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਸਿਟੀ ਧੂਰੀ ਪੁਲਿਸ ਵੱਲੋਂ ਮਨਦੀਪ ਸਿੰਘ ਪੁੱਤਰ ਸੁਖਪਾਲ ਸਿੰਘ ਅਤੇ ਲਖਬੀਰ ਸਿੰਘ ਨੂੰ ਗਿ੍ਰਫਤਾਰ ਕਰਕੇ ਇੱਕ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਬੂ ਪੀ.ਏ. ਨਾਮਕ ਨੌਜਵਾਨ ਵਾਸੀ ਜਨਤਾ ਨਗਰ ਧੂਰੀ ਅਤੇ ਹੋਰ ਦੋ ਵਿਅਕਤੀਆਂ ਨੇ ਮਿਤੀ 15.09.2012 ਨੂੰ ਕੰਚਨ ਗਰਗ ਦੇ ਘਰ ਵਾਰਡ ਨੰਬਰ 16, ਧੂਰੀ ਦੇ ਘਰ ਦਾਖਲ ਹੋ ਕੇ ਬੰਦੂਕ ਦੀ ਨੋਕ ’ਤੇ 100 ਗ੍ਰਾਮ ਸੋਨਾ ਅਤੇ ਇੱਕ ਲੱਖ ਰੁਪਏ ਦੀ ਕਰੰਸੀ ਦੀ ਲੁੱਟ ਕਰ ਲਈ ਸੀ, ਜਿਸਦਾ ਮੁਕੱਦਮਾ ਥਾਣਾ ਸਿਟੀ ਧੂਰੀ ਵਿੱਚ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਮੌਕੇ ਤੋਂ ਇੱਕ ਚਾਕੂ ਬਰਾਮਦ ਕੀਤਾ ਅਤੇ ਚਾਕੂ ਤੋਂ ਪ੍ਰਾਪਤ ਫਿੰਗਰ ਪਿ੍ਰੰਟ ਦੇ ਅਧਾਰ ’ਤੇ ਪੁਲਿਸ ਇਹਨਾਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਸਫਲ ਰਹੀ। ਪੁੱਛਗਿੱਛ ਦੌਰਾਨ ਪੁਲਿਸ ਨੇ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ, ਇੱਕ ਪਿਸਤੌਲ 315 ਬੋਰ, ਮੋਟਰ ਸਾਇਕਲ ਅਤੇ ਨਕਦੀ 22000/-ਬਰਾਮਦ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ