Breaking News

ਸੈਨੇਟਰੀ ਨੈਪਕਿਨ, ਫੁੱਟਵੀਅਰ ਤੇ ਫਰਿਜ ਅੱਜ ਹੋਣਗੇ ਸਸਤੇ

GST, Sanitary Napkins, Footwear, Refrigerator, Cheap

ਟੀਵੀ, ਫਰਿਜ, ਵਾਸ਼ਿੰਗ ਮਸ਼ੀਨ 9 ਫ਼ੀਸਦੀ ਤੱਕ ਹੋਣਗੇ ਸਸਤੇ

ਨਵੀਂ ਦਿੱਲੀ (ਏਜੰਸੀ)। ਸੈਨੇਟਰੀ ਨੈਪਕਿਨ, ਫੁੱਟਵੀਅਰ ਤੇ ਰੈਫੀਜਰੇਟਰ ਸਮੇਤ ਕਰੀਬ 88 ਆਮ ਵਰਤੋਂ ਦੇ ਉਤਪਾਦ ਅੱਜ ਤੋਂ ਸਸਤੇ ਹੋ ਜਾਣਗੇ। ਇਹਨਾਂ ਉਤਪਾਦਾਂ ਉੱਤੇ ਮਾਲ ਤੇ ਸੇਵਾ ਟੈਕਸ (ਜੀਐੱਸਟੀ) ਵਿੱਚ ਕਟੌਤੀ ਕੀਤੀ ਗਈ ਹੈ। ਵਿੱਤ ਮੰਤਰੀ ਪੀਊਸ਼ ਗੋਇਲ ਦੀ ਪ੍ਰਧਾਨਗੀ ਵਾਲੀ ਜੀਐੱਸਟੀ ਪਰਿਸ਼ਦ ਨੇ ਪਿਛਲੇ ਹਫ਼ਤੇ 28 ਫ਼ੀਸਦੀ ਦੇ ਸਭ ਤੋਂ ਉੱਚੇ ਕਰ ਸਲੈਬ ਵਿੱਚੋਂ ਕਈ ਉਤਪਾਦਾਂ ਨੂੰ ਹਟਾਇਆ ਸੀ ਅਤੇ ਉਹਨਾਂ ਨੂੰ 18 ਫ਼ੀਸਦੀ ਕਰਕੇ ਸਲੈਬ ਵਿੱਚ ਪਾਇਆ ਗਿਆ ਸੀ ਐਲਜੀ, ਸੈਮਸੰਗ ਅਤੇ ਵਰਲਪੂਲ ਵਰਗੀ ਕੰਪਨੀਆਂ ਨੇ ਜਿੱਥੇ ਪਹਿਲਾਂ ਹੀ ਟ੍ਰੇਡ ਚੈਨਲਾਂ ਨੂੰ ਮੁੱਲ ਵਿਚ ਕਟੌਤੀ ਦੇ ਬਾਰੇ ਵਿਚ ਦੱਸ ਦਿਤਾ ਹੈ, ਉਥੇ ਹੀ ਦੂਜੀ ਕੰਪਨੀਆਂ ਵੀਰਵਾਰ ਸ਼ਾਮ ਤੱਕ ਇੰਤਜ਼ਾਰ ਕਰ ਰਹੀਆਂ ਸਨ ਕਿਉਂਕਿ ਜੀਐਸਟੀ ਦੀਆਂ ਦਰਾਂ ਵਿਚ ਕਮੀ ਦੀ ਸੂਚਨਾ ਹੁਣ ਤੱਕ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ।

ਇਹਨਾਂ ਸਮਾਨਾਂ ‘ਤੇ ਮੁੱਲ ਵਿਚ ਕਟੌਤੀ ਸ਼ੁਕਰਵਾਰ ਤੋਂ ਲਾਗੂ ਹੋਵੇਗੀ। ਇੰਡਸਟ੍ਰੀ ਐਗਜ਼ਿਕਿਊਟਿਵਸ ਨੇ ਦੱਸਿਆ ਕਿ ਐਲਜੀ ਨੇ 8-9 ਫ਼ੀਸਦੀ ਜਦਕਿ ਸੈਮਸੰਗ ਅਤੇ ਗੋਦਰੇਜ ਨੇ ਟੈਕਸ ਕਟ ਵਾਲੇ ਸਾਰੇ ਉਤਪਾਦਾਂ ਦੇ ਮੁੱਲ ਵਿਚ 7.81 ਫ਼ੀ ਸਦੀ ਦੀ ਕਟੌਤੀ ਕਰਣਗੀਆਂ। ਪੈਨਾਸੋਨਿਕ ਅਪਣੇ ਉਤਪਾਦਾਂ ਦੀ ਕੀਮਤ 7 – 8 ਫ਼ੀ ਸਦੀ ਘਟਾਉਣ ਜਾ ਰਹੀ ਹੈ। ਮਿਸਾਲ ਦੇ ਲਈ, ਐਲਜੀ ਦਾ 335 ਲਿਟਰ ਫਰਾਸਟ ਫ਼ਰੀ ਰੈਫ਼ਰੀਜਰੇਟਰ 46,490 ਰੁਪਏ ਵਿਚ ਮਿਲ ਰਿਹਾ ਹੈ, ਉਸ ਦੀ ਕੀਮਤ 8.5 ਫ਼ੀ ਸਦੀ ਘੱਟ ਹੋ ਕੇ 42,840 ਰੁਪਏ ਹੋ ਜਾਵੇਗੀ। ਹੁਣੇ 6.2 ਕਿੱਲੋ ਦੀ ਟਾਪ ਲੋਡ ਵਾਸ਼ਿੰਗ ਮਸ਼ੀਨ 19,990 ਰੁਪਏ ਵਿਚ ਮਿਲ ਰਹੀ ਹੈ, ਉਸ ਦੀ ਕੀਮਤ ਸ਼ੁਕਰਵਾਰ ਤੋਂ 18,390 ਰੁਪਏ ਹੋ ਜਾਵੇਗੀ।

ਗੋਦਰੇਜ ਦੇ 190 ਲਿਟਰ ਡਾਇਰੈਕਟ ਕੂਲ ਰੈਫ਼ਰੀਜਰੇਟਰ ਦਾ ਮੁੱਲ 15,257 ਰੁਪਏ ਹੋਵੇਗਾ, ਜੋ ਹੁਣੇ 16,550 ਰੁਪਏ ਹੈ। ਜਿਥੇ ਕੁੱਝ ਬ੍ਰਾਂਡਸ ਡੀਲਰ ਪ੍ਰਾਈਸ ਨੂੰ ਬਣਾਏ ਰੱਖਦੇ ਹੋਏ ਟੈਕਸ ਕਟ ਦਾ ਪੂਰਾ ਫਾਇਦਾ ਦੇਣ ਜਾ ਰਹੇ ਹਨ, ਉਥੇ ਹੀ ਕੁੱਝ ਨੇ ਡੀਲਰ ਪ੍ਰਾਈਸ ਵਿਚ ਕਟੌਤੀ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top