Breaking News

ਸੰਤ ਹਮੇਸ਼ਾ ਨੇਕੀ ਦੀ ਪ੍ਰੇਰਨਾ ਦਿੰਦੇ ਹਨ : ਪੂਜਨੀਕ ਗੁਰੂ ਜੀ

Sants, Inspire, Virtue

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਗੁਰੂ ਦਾ ਅਰਥ ਹੁੰਦਾ ਹੈ ‘ਗੁ’ ਦਾ ਅਰਥ ਹਨ੍ਹੇਰਾ ਅਤੇ ‘ਰੂ’ ਦਾ ਅਰਥ ਪ੍ਰਕਾਸ਼ ਅਰਥਾਤ ਜੋ ਅਗਿਆਨਤਾ ਰੂਪੀ ਹਨ੍ਹੇਰੇ ਵਿਚ ਗਿਆਨ ਰੂਪੀ ਪ੍ਰਕਾਸ਼ ਕਰ ਦੇਵੇ ਉਹ ਸੱਚਾ ਗੁਰੂ ਹੈ ਗੁਰੂ ਜੋ ਕਹਿੰਦਾ ਹੈ ਉਨ੍ਹਾਂ ਗੁਣਾਂ ਨੂੰ ਧਾਰਨ ਕਰੋ, ਉਹੀ ਕਰੋ ਜੋ ਤੁਹਾਡੇ ਲਈ ਹੁਕਮ ਕਰਦਾ ਹੈ ਕਿਉਂਕਿ ਸੱਚਾ ਗੁਰੂ ਕਦੇ ਵੀ ਕਿਸੇ ਲਈ ਗਲਤ ਹੁਕਮ ਨਹੀਂ ਕਰਦਾ ਗੁਰੂ ਅੱਲ੍ਹਾ, ਮਾਲਕ, ਵਾਹਿਗੁਰੂ ਦੀ ਭਗਤੀ ਕਰਨ ਲਈ ਕਹਿੰਦਾ ਹੈ ਅਤੇ ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਅਸੀਂ ਸਾਰੇ ਇੱਕ ਮਾਲਕ ਦੀ ਔਲਾਦ ਹਾਂ ਅਤੇ ਜੋ ਉਸ ਮਾਲਕ ਦੀ ਭਗਤੀ-ਇਬਾਦਤ ਕਰਦਾ ਹੈ, ਉਸਨੂੰ ਮਾਲਕ ਆਪਣੇ ਰਹਿਮੋ-ਕਰਮ ਨਾਲ ਜ਼ਰੂਰ ਨਿਵਾਜਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਗੁਰੂ, ਪੀਰ-ਫ਼ਕੀਰ ਸਭ ਨੂੰ ਨੇਕੀ ਤੇ ਸੱਚ ਦੀ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ ਚੁਗਲੀ, ਨਿੰਦਿਆ ਤੋਂ ਬਚ ਕੇ ਰਹੋ ਕਿਉਂਕਿ ਨਿੰਦਿਆ ਕਰਨ ਵਾਲੇ ਦੇ ਨਾਲ ਭਾਵੇਂ ਕਿੰਨੀਆਂ ਵੀ ਡਿਗਰੀਆਂ ਭਗਤੀ ਦੀਆਂ ਲੱਗੀਆਂ ਹੋਣ, ਉਹ ਆਮ ਆਦਮੀ ਤੋਂ ਵੀ ਗਿਆ-ਗੁਜ਼ਰਿਆ ਹੁੰਦਾ ਹੈ ਕਿਉਂਕਿ ਨਿੰਦਿਆ-ਚੁਗਲੀ ਇਨਸਾਨ ਨੂੰ ਬਰਬਾਦ ਕਰਦੀ ਹੈ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੈ ਕਿਸੇ ਨੇ ਬਾਲਮੀਕ ਜੀ ਨੂੰ ਪੁੱਛਿਆ ਕਿ ਅਜਿਹਾ ਪਾਪ-ਕਰਮ ਕਿਹੜਾ ਹੈ ਜੋ ਆਦਮੀ ਇੱਕ ਪਲ ਵਿਚ ਕਰ ਲੈਂਦਾ ਹੈ ਅਤੇ ਸਾਰੀ ਜ਼ਿੰਦਗੀ ਉਸਦਾ ਪਛਤਾਵਾ ਕਰਦਾ ਰਹਿੰਦਾ ਹੈ ਬਾਲਮੀਕ ਜੀ ਨੇ ਇੱਕ ਸ਼ਬਦ ਵਿਚ ਕਿਹਾ, ਪਰਨਿੰਦਾ ਦੂਜਿਆਂ ਦੀ ਨਿੰਦਿਆ ਕਰਨਾ ਮਹਾਂਪਾਪ ਹੈ, ਸਭ ਤੋਂ ਵੱਡਾ ਪਾਪ ਹੈ ਜੋ ਅਜਿਹਾ ਕਰਦੇ ਹਨ ਉਹ ਦੋਵਾਂ ਜਹਾਨਾਂ ਵਿਚ ਨਰਕ ਭੋਗਦੇ ਹਨ ਅਤੇ ਉਨ੍ਹਾਂ ਨੂੰ ਚੈਨ, ਆਨੰਦ, ਸੁਖ ਨਸੀਬ ਨਹੀਂ ਹੁੰਦਾ ਸਿੱਖ ਧਰਮ  ਅਨੁਸਾਰ ਜੇਕਰ ਤੁਸੀਂ ਕਿਸੇ ਨੂੰ ਵੀ ਬੁਰਾ ਕਹਿੰਦੇ ਹੋ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਹੈ ਤੁਹਾਨੂੰ ਚੈਨ ਨਹੀਂ ਮਿਲੇਗਾ ਜੋ ਅਜਿਹਾ ਕਰਦੇ ਹਨ ਉਹ ਮਨਮੁਖ ਹੁੰਦੇ ਹਨ, ਉਹ ਕਿਸੇ ਪੀਰ-ਫ਼ਕੀਰ ਨੂੰ ਮੰਨਣ ਵਾਲੇ ਨਹੀਂ ਹੁੰਦੇ ਅਜਿਹੇ ਲੋਕਾਂ ਦਾ ਦੋਵਾਂ ਜਹਾਨਾਂ ਵਿਚ ਮੂੰਹ ਕਾਲਾ ਹੁੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਇਹੀ ਸਿਖਾਉਂਦੇ ਹਨ ਕਿ ਕਿਸੇ ਨੂੰ ਬੁਰਾ ਨਾ ਕਹੋ ਜੇਕਰ ਤੁਸੀਂ ਇੱਕ ਉਂਗਲੀ ਕਿਸੇ ਵੱਲ ਚੁੱਕਦੇ ਹੋ ਤਾਂ ਤਿੰਨ ਉਂਗਲੀਆਂ ਤੁਹਾਡੇ ਵੱਲ ਉੱਠਦੀਆਂ ਹਨ ਇਸ ਦਾ ਅਰਥ ਇਹੀ ਹੁੰਦਾ ਹੈ ਕਿ ਦੂਸਰਿਆਂ ਨੂੰ ਬੁਰਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਨਿਗ੍ਹਾ ਮਾਰ ਕੀ ਤੂੰ ਆਪਣੀ ਜੁਬਾਂ ਤੋਂ, ਆਪਣੇ ਖ਼ਿਆਲਾਂ, ਆਪਣੇ ਕਰਮਾਂ ਤੋਂ ਕਦੇ ਬੁਰਾ ਨਹੀਂ ਕੀਤਾ ਜੇਕਰ ਤੂੰ ਬੁਰਾ ਕਰਮ ਕੀਤਾ ਹੈ ਤਾਂ ਦੂਜਿਆਂ ਦੇ ਕਿਉਂ ਗਾ ਰਿਹਾ ਹੈਂ? ਆਪਣੇ ਅੰਦਰ ਦੀ ਸਫ਼ਾਈ ਕਰ ਲੈ ਤਾਂ ਤੇਰਾ ਰਾਮ ਤੇਰੇ ਤੋਂ ਦੂਰ ਨਹੀਂ ਉਹ ਤਾਂ ਤੇਰੇ ਅੰਦਰ ਹੀ ਮਿਲੇਗਾ ਕਈ ਲੋਕ ਸਤਿਸੰਗ ਸੁਣਦੇ ਰਹਿੰਦੇ ਹਨ, ਭਗਤ ਬਣੇ ਹੋਏ ਹਨ ਪਰ ਫਿਰ ਵੀ ਚੁਗਲੀ, ਨਿੰਦਿਆ ਤੋਂ ਬਾਜ਼ ਨਹੀਂ ਆਉਂਦੇ ਅਤੇ ਨਿੰਦਿਆ, ਈਰਖ਼ਾ ਵਿਚ ਡੁੱਬੇ ਰਹਿੰਦੇ ਹਨ ਅਜਿਹੇ ਲੋਕ ਸੱਪ ਵਰਗੇ ਹੁੰਦੇ ਹਨ ਸੱਪ ਜਦੋਂ ਤੱਕ ਚੰਦਨ ਨਾਲ ਲਿਪਟਿਆ ਰਹਿੰਦਾ ਹੈ ਉਦੋਂ ਤੱਕ ਜ਼ਹਿਰ ਨਹੀਂ ਉੱਗਲਦਾ ਪਰ ਜਿਵੇਂ ਹੀ ਉਹ ਉੱਥੋਂ ਹਟਦਾ ਹੈ ਤਾਂ ਜ਼ਹਿਰ ਉੱਗਲਣਾ ਸ਼ੁਰੂ ਕਰ ਦਿੰਦਾ ਹੈ ਉਵੇਂ ਹੀ ਉਹ ਲੋਕ ਹੁੰਦੇ ਹਨ ਜਦੋਂ ਤੱਕ ਸਤਿਸੰਗ ਦੇ ਦਾਇਰੇ ਵਿਚ ਹਨ, ਗੁਰੂ, ਪੀਰ-ਫ਼ਕੀਰ ਬਚਨ ਕਰ ਰਿਹਾ ਹੈ ਉਦੋਂ ਤੱਕ ਉਹ ਸ਼ਾਂਤ ਰਹਿੰਦੇ ਹਨ ਪਰ ਜਿਵੇਂ ਹੀ ਸਤਿਸੰਗ ਦੇ ਦਾਇਰੇ ‘ਚੋਂ ਬਾਹਰ ਹੁੰਦੇ ਹਨ ਤਾਂ ਨਿੰਦਿਆ, ਈਰਖ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top