Breaking News

ਸਰਦਾਰ ਦਾ ਰਿਟਾਇਰਮੈਂਟ ‘ਤੇ ਖ਼ੁਲਾਸਾ;ਡੇਵਿਡ ਤੇ ਮਾਰਿਨ ਨੇ ਖ਼ਤਮ ਕੀਤਾ ਕਰੀਅਰ

2020 ਓਲੰਪਿਕਸ ਤੱਕ ਸੀ ਖੇਡਣ ਦਾ ਇਰਾਦਾ

ਹਾਈ ਪਰਫਾਰਮੇਂਸ ਡਾਇਰੈਕਟਰ ਡੇਵਿਡ ਜਾਨ ਅਤੇ ਸਾਬਕਾ ਕੋਚ ਸ਼ੋਰਡ ਮਾਰਿਨ ਨੇ ਕੀਤਾ ਸੰਨਿਆਸ ਲਈ ਮਜ਼ਬੂਰ

ਫਿੱਟ ਹੋਣ ਦੇ ਬਾਵਜ਼ੂਦ ਟੀਮ ਚੋਂ ਦੋ ਵਾਰ ਬਾਹਰ ਕੀਤੇ ਜਾਣ ਬਾਅਦ ਲਿਆ ਸੰਨਿਆਸ ਦਾ ਫੈਸਲਾ

ਨਵੀਂ ਦਿੱਲੀ, 5 ਜੂਨ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਆਪਣੀ ਰਿਟਾਇਰਮੈਂਟ ‘ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਕਰੀਅਰ ਦੇ ਛੇਤੀ ਖ਼ਤਮ ਹੋਣ ਲਈ ਹਾਕੀ ਇੰਡੀਆ ਦੇ ਹਾਈ ਪਰਫਾਰਮੇਂਸ ਡਾਇਰੈਕਟਰ (ਐਚਪੀਡੀ) ਡੇਵਿਡ ਜਾਨ ਅਤੇ ਸਾਬਕਾ ਕੋਚ ਸ਼ੋਰਡ ਮਾਰਿਨ ਨੂੰ ਸਭ ਤੋਂ ਵੱਡਾ ਕਾਰਨ ਦੱਸਿਆ ਹੈ ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਭਾਰਤ ਨੂੰ ਮਲੇਸ਼ੀਆ ਵਿਰੁੱਧ ਹਾਰ ਤੋਂ ਬਾਅਦ ਕਾਂਸੀ ਤਮਗਾ ਤੱੰਕ ਸੀਮਿਤ ਰਹਿਣ ਬਾਅਦ ਸਰਦਾਰ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ
ਸਾਬਕਾ ਕਪਤਾਨ ਸਰਦਾਰ ਨੇ ਕਿਹਾ ਕਿ ਕੋਚ ਰੋਲੇਂਟ ਆਲਟਮੈਂਸ ਨੂੰ ਟੀਮ ਦੇ ਕੋਚ ਅਹੁਦੇ ਤੋਂ ਹਟਾਉਣਾ ਉਹਨਾਂ ਦੇ ਵਿਰੁੱਧ ਗਿਆ ਉਹਨਾਂ ਦੀ ਜਗ੍ਹਾ ਹਾਲੈਂਡ ਦੇ ਸ਼ੋਰਡ ਮਾਰਿਨ ਨੇ ਲਈ ਜੋ ਕਰੀਅਰ ਖ਼ਤਮ ਹੋਣ ਲਈ ਸਭ ਤੋਂ ਵੱਡੀ ਵਜ੍ਹਾ ਬਣੇ ਭਾਰਤ ਦੇ ਸਭ ਤੋਂ ਸਫ਼ਲ ਮਿਡਫੀਲਡਰਾਂ ‘ਚ ਰਹੇ ਸਰਕਾਰ ਨੇ ਕਿਹਾ ਕਿ ਮੇਰੇ ਸੰਨਿਆਸ ਪਿੱਛੇ ਕਈ ਕਾਰਨ ਰਹੇ ਓਲਟਮੈਂਸ ਤੋਂ ਬਾਅਦ ਜਾਨ ਅਤੇ ਨਵੇਂ ਵਿਦੇਸ਼ੀ ਕੋਚ (ਮਾਰਿਨ) ਨੌਜਵਾਨ ਖਿਡਾਰੀਆਂ ਨੂੰ ਚਾਹੁੰਦੇ ਸਨ ਅਸੀਂ ਏਸ਼ੀਆ ਕੱਪ (2017) ਜਿੱਤਿਆ ਸੀ ਅਤੇ ਮੈਂ ਆਪਣੇ ਕਰੀਅਰ ਨੂੰ ਹੋਰ ਲੰਮਾ ਕਰਨ ਦੀ ਆਸ ਕਰ ਰਿਹਾ ਸੀ ਪਰ ਬਿਨਾਂ ਕਿਸੇ ਗੱਲਬਾਤ ਦੇ ਮੈਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ

 

ਉਹਨਾਂ ਕਿਹਾ ਕਿ ਮੈਨੂੰ ਸੁਲਤਾਨ ਅਜਲਾਨ ਸ਼ਾਹ 2018 ‘ਚ ਜੂਨੀਅਰ ਖਿਡਾਰੀਆਂ ਨਾਲ ਭੇਜਿਆ ਗਿਆ ਅਤੇ ਜਦੋਂ ਮੈਂ ਵਾਪਸ ਆਇਆ ਤਾਂ ਕਾਮਨਵੈਲਥ ਖੇਡਾਂ ਲਈ ਫਿਰ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਮੈਂ ਖ਼ੁਦ ਨੂੰ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੀ ਹੋ ਰਿਹਾ ਹੈ ਮੈਂ ਪੂਰੀ ਤਰ੍ਹਾਂ ਫਿੱਟ ਸੀ ਅਤੇ ਏਸ਼ੀਆਈ ਖੇਡਾਂ ਤੋਂ ਬਾਅਦ ਮੈਂ 2020 ਓਲੰਪਿਕ ਤੱਕ ਖੇਡਣ ਬਾਰੇ ਸੋਚ ਰਿਹਾ ਸੀ ਪਰ ਟੀਮ ਤੋਂ ਦੁਬਾਰਾ ਬਾਹਰ ਕੀਤੇ ਜਾਣ ਬਾਅਦ ਮੈਂ ਸੰਨਿਆਸ ਲੈਣ ਦਾ ਮਨ ਬਣਾ ਲਿਆ
ਉਹਨਾਂ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਲਈ ਰਾਸ਼ਟਰੀ ਕੈਂਪ ਦੇ ਖ਼ਤਮ ਹੋਣ ਤੋਂ ਬਾਅਦ ਟੀਮ ਦਾ ਐਲਾਨ ਹੋਇਆ ਪਰ ਇਹ ਖਿਡਾਰੀਆਂ ਦੇ ਸਾਹਮਣੇ ਨਹੀਂ ਹੋਇਆ ਸੀ ਦਰਅਸਲ, ਖਿਡਾਰੀਆਂ ਦੇ ਕਮਰਿਆਂ ਦੇ ਦਰਵਾਜਿਆਂ ‘ਤੇ ਪੇਪਰ ਸ਼ੀਟ ਲਗਾ ਦਿੱਤੀ ਗਈ ਪੇਪਰ ‘ਤੇ ਜਿੰਨ੍ਹਾਂ ਦੇ ਨਾਂਅ ਸਨ ਉਹਨਾਂ ਮੈਦਾਨ ‘ਚ ਜਾਣਾ ਸੀ ਬਾਕੀਆਂ ਨੂੰ ਬਾਅਦ ‘ਚ ਦੱਸਣ ਦੀ ਗੱਲ ਕੀਤੀ ਗਈ ਸੀ

ਭਾਰਤ ਲਈ 314 ਮੈਚ ਖੇਡਣ ਵਾਲੇ ਇਸ ਧੁਰੰਦਰ ਨੇ ਜਾਨ ਨੂੰ ਝੂਡਾ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਰਾਸ਼ਟਰੀ ਕੈਂਪ ਦੌਰਾਨ ਯੋ-ਯੋ ਟੈਸਟ ‘ਚ ਉਹਨਾਂ ਦਾ ਸਕੋਰ 21.4 ਸੀ ਬਾਵਜ਼ੂਦ ਇਸ ਦੇ ਕੋਚ ਜਾਨ ਨੇ ਉਹਨਾਂ ਨੂੰ ਜਨਤਕ ਤੌਰ ‘ਤੇ ਧੀਮਾ ਕਰਾਰ ਦਿੱਤਾ
ਜ਼ਿਕਰਯੋਗ ਹੈ ਕਿ  ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੇ ਚੌਥੇ ਨੰਬਰ ‘ਤੇ ਰਹਿਣ ਬਾਅਦ ਮਾਰਿਨ ਨੂੰ ਕੋਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ  ਹਰਿੰਦਰ ਸਿੰਘ ਕੋਚ ਬਣੇ ਪਰ ਜਾੱਨ ਹੁਣ ਵੀ ਹਾਈ ਪਰਫਾਰਮੈਂਸ ਡਾਇਰੈਕਟਰ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top