ਅਨਮੋਲ ਬਚਨ

ਸਰਵ ਧਰਮ ਸੰਗਮ ਦਾ ਪਾਠ ਪੜ੍ਹਾਇਆ ਸਤਿਗੁਰੂ ਜੀ ਨੇ

Satguru ji, Teached, Sarv Dharam Sangam

ਸਰਸਾ। ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਧਰਤੀ ‘ਤੇ ਬੁਰਾਈਆਂ ਨੇ ਜਨਮ ਲਿਆ ਤੇ ਲੋਕਾਂ ‘ਚ ਮਾਨਵਤਾ ਦਮ ਤੋੜਨ ਲੱਗੀ, ਉਦੋਂ-ਉਦੋਂ ਪਰਮਾਤਮਾ ਖੁਦ ਸੰਤ, ਪੀਰ, ਫ਼ਕੀਰ ਦੇ ਰੂਪ ‘ਚ ਮਾਨਵਤਾ ਨੂੰ ਸਹੀ ਮਾਰਗ ਦਿਖਾਉਣ ਲਈ ਅਵਤਾਰ ਧਾਰਦੇ ਰਹੇ ਹਨ ਤੇ ਅਜਿਹੀ ਹੀ ਇੱਕ ਅਲੌਕਿਕ ਜੋਤ, ਸੰਮਤ ਬਿਕਰਮੀ 1948 ਭਾਵ ਸੰਨ 1891 ‘ਚ ਕੱਤਕ ਪੂਰਨਮਾਸ਼ੀ ਦੇ ਦਿਨ ਇਸ ਧਰਤੀ ‘ਤੇ ਪ੍ਰਗਟ ਹੋਈ

ਪਿੰਡ ਕੋਟੜਾ, ਤਹਿਸੀਲ ਗੰਧੇਅ, ਰਿਆਸਤ ਕੁਲਾਇਤ (ਬਲੋਚਿਸਤਾਨ) ‘ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰ ਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਲੋਕਾਂ ਨੂੰ ਰਾਮ ਨਾਮ ਨਾਲ ਹੀ ਨਹੀਂ ਜੋੜਿਆ, ਸਗੋਂ ਪਰਮਾਤਮਾ ਨੂੰ ਪਾਉਣ ਦਾ ਸੌਖਾ ਤੇ ਅਸਲ ਮਾਰਗ ਵੀ ਦਿਖਾਇਆ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਤੇ ਧਰਮ, ਜਾਤ, ਮਜ੍ਹਬ ਦੇ ਫੇਰ ‘ਚ ਉਲਝੇ ਮਨੁੱਖ ਨੂੰ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਤੋਂ ਜਾਣੂ ਕਰਵਾ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ

ਬੇਪਰਵਾਹ ਸਾਈਂ ਜੀ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ‘ਚ ਸਰਵ ਧਰਮ ਸੰਗਮ ਦੀ ਵਿਸ਼ੇਸ਼ ਪਹਿਚਾਣ ਬਣਾਈ ਹੈ ਪੂਜਨੀਕ ਬੇਪਰਵਾਹ ਸਾਈਂ ਜੀ ਦਾ ਸੰਦੇਸ਼ ਸੀ ਕਿ ਪਰਮਾਤਮਾ ਇੱਕ ਹੈ ਤੇ ਉਸ ਨੂੰ ਪਾਉਣ ਲਈ ਪੈਸਾ, ਬਾਹਰੀ ਦਿਖਾਵਾ ਜਾਂ ਪਾਖੰਡ ਦੀ ਲੋੜ ਨਹੀਂ ਹੈ ਸਗੋਂ ਪਰਮਾਤਮਾ ਨੂੰ ਪਾਉਣ ਲਈ ਦਿਲ ਵਿਚ ਸੱਚੀ ਸ਼ਰਧਾ, ਤੜਫ਼ ਤੇ ਪ੍ਰੇਮ ਦੀ ਜ਼ਰੂਰਤ ਹੈ।

ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਬਣਾਇਆ ‘ਬਾਗੜ ਦਾ ਬਾਦਸ਼ਾਹ’

ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਪਰਮਾਤਮਾ ਪ੍ਰਤੀ ਅਸੀਮ ਭਗਤੀ, ਅਟੁੱਟ ਲਗਨ, ਪਿਆਰ ਅਤੇ ਆਸਥਾ ਨੂੰ ਵੇਖਦਿਆਂ ਹੁਕਮ ਫ਼ਰਮਾਇਆ ਕਿ ‘ਹੇ ਮਸਤਾਨਾ! ਤੂੰ ਬਾਗੜ ‘ਚ ਜਾ, ਉੱਥੇ ਜਾ ਕੇ ਰਾਮ ਨਾਮ ਦਾ ਡੰਕਾ ਵਜਾ ਲੋਕਾਂ ਨੂੰ ਸੱਚਾਈ ਦਾ ਅਹਿਸਾਸ ਕਰਵਾ ਅਤੇ ਰੂਹਾਂ ਨੂੰ ਇਸ ਭਵਸਾਗਰ ਤੋਂ ਪਾਰ ਲੰਘਾਉਣ ਦਾ ਪਰਉਪਕਾਰ ਕਰ’ ਇਸ ‘ਤੇ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਮੁਰਸ਼ਿਦ ਦੇ ਚਰਨਾਂ ‘ਚ ਅਰਜ਼ ਕੀਤੀ, ‘ਸਾਈਂ ਜੀ! ਇਹ ਜੋ ਸਰੀਰ ਹੈ ਇੰਨਾ ਪੜ੍ਹਿਆ-ਲਿਖਿਆ ਨਹੀਂ ਹੈ ਕਿਵੇਂ ਗ੍ਰੰਥ ਪੜ੍ਹਾਂਗੇ, ਕਿਵੇਂ ਲੋਕਾਂ ਨੂੰ ਸਮਝਾਵਾਂਗੇ ਅਸੀਂ ਸਿਰਫ ਸਿੰਧੀ ਭਾਸ਼ਾ ਹੀ ਜਾਣਦੇ ਹਾਂ

ਇੱਧਰ ਦੇ ਲੋਕ ਕਿਵੇਂ ਸਾਡੀ ਭਾਸ਼ਾ ਸਮਝਣਗੇ’ ਇਸ ‘ਤੇ ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਫ਼ਰਮਾਇਆ, ‘ਮਸਤਾਨਾ, ਤੈਨੂੰ ਕਿਸੇ ਗ੍ਰੰਥ ਦੀ ਜ਼ਰੂਰਤ ਨਹੀਂ, ਤੇਰੀ ਆਵਾਜ਼ ਮਾਲਿਕ ਦੀ ਆਵਾਜ਼ ਹੋਵੇਗੀ ਜੋ ਲੋਕ ਸਤਿਸੰਗ ‘ਚ ਆਉਣਗੇ, ਉਹ ਰਾਮ ਦਾ ਨਾਮ ਲੈਣਗੇ ਤਾਂ ਉਨ੍ਹਾਂ ਦਾ ਬੇੜਾ ਪਾਰ ਹੋ ਜਾਵੇਗਾ ਇਸ ਤਰ੍ਹਾਂ ਦਾਤਾ ਸਾਵਣ ਸਿੰਘ ਜੀ ਮਹਾਰਾਜ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੂੰ ਬਾਗੜ ਦਾ ਬਾਦਸ਼ਾਹ ਬਣਾ ਕੇ ਸਾਲ 1946 ‘ਚ ਰਾਮ ਨਾਮ ਜਪਾਉਣ ਲਈ ਸਰਸਾ ਭੇਜ ਦਿੱਤਾ

ਪੂਜਨੀਕ ਬੇਪਰਵਾਹ ਜੀ ਸਰਸਾ ਪਹੁੰਚ ਗਏ ਅਤੇ ਜਲਦ ਹੀ ਉਹ ਪਵਿੱਤਰ ਦਿਨ ਵੀ ਆ ਗਿਆ ਜਦੋਂ ਪੂਜਨੀਕ ਸਾਈਂ ਜੀ ਨੇ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਸਥਿਤ ਸਰਸਾ-ਭਾਦਰਾ ਮਾਰਗ ‘ਤੇ ਕਹੀ ਦਾ ਟੱਕ ਲਾ ਕੇ ਡੇਰਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਵਿਰਾਨ ਇਲਾਕਾ, ਊਬੜ-ਖਾਬੜ ਜ਼ਮੀਨ, ਕਿਤੇ ਕੰਡੇਦਾਰ ਝਾੜੀਆਂ ਤੇ ਕਿਤੇ ਡੂੰਘੇ ਟੋਏ ਕੁਝ ਹੀ ਸਮੇਂ ‘ਚ ਇੱਥੇ ਵਿਸ਼ਾਲ ਅਤੇ ਸੁੰਦਰ ਡੇਰਾ ਬਣ ਕੇ ਤਿਆਰ ਹੋ ਗਿਆ ਆਸ਼ਰਮ ‘ਚ ਲਾਏ ਗਏ ਆਕਰਸ਼ਕ ਚਿੱਤਰਕਾਰੀ ਨਾਲ ਸਜੇ ਦਰਵਾਜ਼ੇ ਅੱਜ ਵੀ ਇੱਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ।

ਰੂਹਾਂ ਦੀ ਸੁਣ ਕੇ ਪੁਕਾਰ, ਸਾਈਂ ਜੀ ਨੇ ਲਿਆ ਅਵਤਾਰ….

ਇੱਕ ਵਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਸਾਵਣ ਸ਼ਾਹ ਜੀ ਦੇ ਚਰਨਾਂ ਵਿਚ ਅਰਜ਼ ਕੀਤੀ, ”ਸਾਈਂ ਜੀ! ਰਸਤੇ ‘ਚ ਬਹੁਤ ਚੜ੍ਹਾਈਆਂ ਹਨ, ਬਹੁਤ ਡੂੰਘਾਈਆਂ ਹਨ ਕਿਤੇ ਤਿਕੋਣੀ, ਕਿਤੇ ਭੰਵਰ ਗੁਫਾ, ਅਨੇਕਾਂ ਮੰਜਿਲਾਂ ਹਨ ਅਸੀਂ ਕਿਵੇਂ ਲੋਕਾਂ ਨੂੰ ਸਮਝਾਵਾਂਗੇ? ਅਭਿਆਸੀ ਤਾਂ ਇਨ੍ਹਾਂ ‘ਚ ਫਸ ਜਾਣਗੇ ਕਿਵੇਂ ਨਿਕਲਣਗੇ? ਇਨ੍ਹਾਂ ਚੱਕਰਾਂ ‘ਚ ਨਾ ਫਸਾਓ ਸਾਨੂੰ ਤਾਂ ਕੁਝ ਅਜਿਹਾ ਨਾਮ ਦਿਓ, ਜਿਸ ਨੂੰ ਅਸੀਂ ਨਾਮ ਦੇਈਏ ਉਸ ਦਾ ਇੱਕ ਪੈਰ ਇੱਥੇ (ਧਰਤੀ ‘ਤੇ) ਤੇ ਦੂਜਾ ਸੱਚਖੰਡ ‘ਚ ਹੋਵੇ ਵਿਚਲੇ ਚੱਕਰਾਂ ਨੂੰ ਖ਼ਤਮ ਕਰੋ ਜੇਕਰ ਜੀਵ ਲਗਨ ਨਾਲ ਨਾਮ ਸਿਮਰਨ ਕਰੇ ਤਾਂ ਉਸ ਨੂੰ ਕਿਤੇ ਰੁਕਾਵਟ ਨਾ ਆਵੇ ਅਤੇ ਮਾਲਿਕ ਦੇ ਦਰਸ਼-ਦੀਦਾਰ ਤੱਕ ਪਹੁੰਚ ਜਾਵੇ ਰਸਤੇ ‘ਚ ਕਿਸੇ ਸਟੇਸ਼ਨ ‘ਤੇ ਗੱਡੀ ਰੋਕਣੀ ਨਾ ਪਵੇ, ਐਕਸਪ੍ਰੱੈਸ ਹੀ ਬਣ ਜਾਵੇ” ਇਸ ‘ਤੇ ਪੂਜਨੀਕ ਬਾਬਾ ਜੀ ਨੇ ਕਿਹਾ, ”ਠੀਕ ਹੈ ਭਾਈ, ਤੇਰੀ ਇਹ ਗੱਲ ਵੀ ਮਨਜੂਰ ਹੈ”।

‘ਖੇਮਾ ਮੱਲ’ ਜੀ ਤੋਂ ਬਣੇ ‘ਮਸਤਾਨਾ ਸ਼ਾਹ ਬਲੋਚਿਸਤਾਨੀ’

ਆਪ ਜੀ ਆਪਣੇ ਸਤਿਗੁਰੂ ਮੌਲਾ ਦੇ ਪ੍ਰੇਮ ਵਿਚ ਕਮਰ ‘ਤੇ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਨੱਚਦੇ ਅਤੇ ਮੌਲਾ ਸਤਿਗੁਰੂ ਸਾਈਂ ਸਾਵਣ ਸ਼ਾਹ ਜੀ ਰੋਜ਼ਾਨਾ ਨਵੇਂ-ਨਵੇਂ ਬਚਨਾਂ ਦੀ ਵਰਖਾ ਆਪ ਜੀ ‘ਤੇ ਕਰਦੇ ਰਹਿੰਦੇ ਪੂਜਨੀਕ ਸਾਵਣ ਸ਼ਾਹ ਸਾਈਂ ਜੀ ਨੇ ਆਪ ਜੀ ਦਾ ਨਾਂਅ ਖੇਮਾਮੱਲ ਜੀ ਤੋਂ ‘ਮਸਤਾਨਾ ਸ਼ਾਹ ਬਲੋਚਿਸਤਾਨੀ’ ਰੱਖਿਆ।

ਆਪ ਜੀ ਦੇ ਅੰਦਰ ਪ੍ਰਭੂ ਭਗਤੀ ਲਗਨ ਬਚਪਨ ਤੋਂ ਹੀ ਸੀ ਇਸ ਦੌਰਾਨ ਆਪ ਜੀ ਦੀ ਮੁਲਾਕਾਤ ਕਈ ਵੱਡੇ-ਵੱਡੇ ਮਹਾਤਮਾਵਾਂ ਨਾਲ ਹੋਈ ਜੋ ਰਿਧੀਆਂ-ਸਿਧੀਆਂ ਨਾਲ ਭਰਪੂਰ ਸਨ, ਪਰੰਤੂ ਸੱਚਾ ਮੋਕਸ਼, ਪਰਮਾਤਮਾ ਦੇ ਮਿਲਾਪ ਦੀ ਸਮਰੱਥਾ ਉਨ੍ਹਾਂ ਵਿਚ ਨਹੀਂ ਸੀ ਅੰਤ ਵਿਚ ਆਪ ਜੀ ਡੇਰਾ ਬਾਬਾ ਜੈਮਲ ਸਿੰਘ ਬਿਆਸ (ਪੰਜਾਬ) ‘ਚ ਪਹੁੰਚੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਉਨ੍ਹੀਂ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਸਿਕੰਦਰਪੁਰ ਵਿਚ ਸਨ ਉੱਥੋਂ ਆਪ ਜੀ ਸਿਕੰਦਰਪੁਰ ਪਹੁੰਚੇ

ਪੂਜਨੀਕ ਬਾਬਾ ਜੀ ਦੇ ਜਿਵੇਂ ਹੀ ਆਪ ਜੀ ਨੇ ਦਰਸ਼ਨ ਕੀਤੇ, ਤਨ-ਮਨ-ਧਨ ਸਭ ਕੁਝ ਉਨ੍ਹਾਂ ‘ਤੇ ਕੁਰਬਾਨ ਕਰਕੇ ਉਨ੍ਹਾਂ ਨੂੰ ਆਪਣਾ ਸਤਿਗੁਰੂ, ਮੌਲਾ, ਖੁਦ-ਖੁਦਾ ਮੰਨ ਲਿਆ ਸੋ ਉਸ ਦਿਨ ਤੋਂ ਸਤਿਗੁਰੂ ਪ੍ਰੇਮ ਦੀਆਂ ਗਾਥਾਵਾਂ ਆਪ ਜੀ ਨੂੰ ਹਰ ਸਮੇਂ ਮਤਵਾਲਾ ਬਣਾਈ ਰੱਖਦੀਆਂ ਆਪ ਜੀ ਆਪਣੇ ਸਤਿਗੁਰੂ ਮੌਲਾ ਦੇ ਪ੍ਰੇਮ ਵਿਚ ਕਮਰ ‘ਤੇ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਨੱਚਦੇ ਅਤੇ ਮੌਲਾ ਸਤਿਗੁਰੂ ਸਾਈਂ ਸਾਵਣ ਸ਼ਾਹ ਜੀ ਰੋਜ਼ਾਨਾ ਨਵੇਂ-ਨਵੇਂ ਬਚਨਾਂ ਦੀ ਵਰਖਾ ਆਪ ਜੀ ‘ਤੇ ਕਰਦੇ ਰਹਿੰਦੇ ਪੂਜਨੀਕ ਸਾਵਣ ਸ਼ਾਹ ਸਾਈਂ ਜੀ ਨੇ ਆਪ ਜੀ ਦਾ ਨਾਂਅ ਖੇਮਾਮੱਲ ਜੀ ਤੋਂ ‘ਮਸਤਾਨਾ ਸ਼ਾਹ ਬਲੋਚਿਸਤਾਨੀ’ ਰੱਖਿਆ।

ਬਚਪਨ ਦੇ ਚੋਜ ਵੇਖ ਮੂੰਹ ‘ਚ ਉਂਗਲਾਂ ਪਾ ਲੈਂਦੇ ਸਨ ਲੋਕ

ਪੂਜਨੀਕ ਬੇਪਰਵਾਹ ਜੀ ਦੇ ਨੂਰੀ ਬਚਪਨ, ਉਨ੍ਹਾਂ ਦੇ ਨਿਰਾਲੇ ਚੋਜ, ਆਏ ਦਿਨ ਜੀਵਨ ਦੀ ਅਦਭੁੱਤਤਾ ਨੂੰ ਨਿਹਾਰ ਕੇ ਲੋਕ ਦੰਦਾਂ ਹੇਠ ਉਂਗਲਾਂ ਦੱਬ ਲੈਣ ਲਈ ਮਜ਼ਬੂਰ ਹੋ ਜਾਂਦੇ ਸਨ ਆਪ ਜੀ ਦੇ ਜੀਵਨ ਦੀ ਸਰਲਤਾ, ਸਾਦਗੀ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਅਤੇ ਉਹ ਆਪ ਜੀ ਵੱਲ ਆਪਣੇ-ਆਪ ਹੀ ਖਿੱਚਿਆ ਚਲਿਆ ਆਉਂਦਾ ਹਾਲੇ ਆਪ ਜੀ ਛੋਟੀ ਉਮਰ ‘ਚ ਹੀ ਸਨ ਕਿ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਹੱਥ ਆਪ ਜੀ ਦੇ ਸਿਰ ਤੋਂ ਉੱਠ ਗਿਆ

ਇਸ ‘ਤੇ ਪੂਜਨੀਕ ਮਾਤਾ ਜੀ ਨੇ ਇੱਕ ਮਾਂ ਦੇ ਨਾਲ-ਨਾਲ ਪਿਤਾ ਦਾ ਵੀ ਫਰਜ਼ ਅਦਾ ਕਰਦਿਆਂ ਆਪ ਜੀ ਨੂੰ ਪਵਿੱਤਰ ਸੰਸਕਾਰਾਂ ਨਾਲ ਪਾਲ਼ਿਆ ਥੋੜ੍ਹਾ ਵੱਡੇ ਹੋਣ ‘ਤੇ ਆਪ ਜੀ ਵੀ ਆਪਣੀ ਪੂਜਨੀਕ ਮਾਤਾ ਜੀ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਲਈ ਹਮੇਸ਼ਾ ਸੁਚੇਤ ਰਹਿੰਦੇ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਆਪ ਜੀ ਨੂੰ ਖੋਆ (ਖੋਏ ਦੀ ਮਠਿਆਈ) ਵੇਚਣ ਲਈ ਭੇਜਿਆ ਸਿਰ ‘ਤੇ ਮਠਿਆਈ ਵਾਲਾ ਥਾਲ ਰੱਖ ਕੇ ਆਪ ਜੀ ਆਪਣੇ ਘਰੋਂ ਬਾਹਰ ਪਿੰਡ ਲਈ ਨਿੱਕਲੇ, ਰਸਤੇ ‘ਚ ਇੱਕ ਜਗ੍ਹਾ ਆਪ ਜੀ ਨੂੰ ਸਾਧੂ ਮਿਲੇ ਜੋ ਕਿ ਭੁੱਖ ਨਾਲ ਬੇਚੈਨ ਸਨ ਆਪ ਜੀ ਨੇ ਸਾਰੀ ਮਠਿਆਈ ਉਨ੍ਹਾਂ ਸਾਧੂਆਂ ਨੂੰ ਖੁਆ ਦਿੱਤੀ

ਆਪ ਜੀ ਨੇ ਸੋਚਿਆ ਕਿ ਖਾਲੀ ਹੱਥ ਜਾ ਕੇ ਮਾਤਾ ਜੀ ਨੂੰ ਕੀ ਜਵਾਬ ਦੇਵਾਂਗੇ ਇੰਨੇ ‘ਚ ਉੱਥੇ ਇੱਕ ਆਦਮੀ ਆ ਗਿਆ ਉਹ ਕਿਸੇ ਮਜ਼ਦੂਰ ਦੀ ਭਾਲ ‘ਚ ਸੀ ਆਪ ਜੀ ਉਸ ਨਾਲ ਤੁਰ ਪਏ ਅਤੇ ਉਸ ਦੇ ਖੇਤਾਂ ‘ਚ ਦਿਨ ਭਰ ਸਖ਼ਤ ਮਿਹਨਤ ਕੀਤੀ ਉਹ ਕਿਸਾਨ ਵੇਖ ਕੇ ਹੈਰਾਨ ਰਹਿ ਗਿਆ ਕਿ ਇਹ ਇੱਕ ਛੋਟਾ ਜਿਹਾ ਬੱਚਾ ਹੈ, ਇਸ ਨੇ ਇੱਕ ਤਕੜੇ ਆਦਮੀ ਤੋਂ ਵੀ ਜ਼ਿਆਦਾ ਕੰਮ ਕੀਤਾ ਹੈ, ਜ਼ਰੂਰ ਹੀ ਇਹ ਕੋਈ ਖਾਸ ਹੈ ਉਹ ਆਪ ਜੀ ਦੇ ਨਾਲ ਆਪ ਜੀ ਦੇ ਘਰ ਪੂਜਨੀਕ ਮਾਤਾ ਜੀ ਨੂੰ ਮਿਲਿਆ ਮਜ਼ਦੂਰੀ ਦੇ ਪੈਸੇ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਦਿੰਦਿਆਂ ਸਾਰੀ ਗੱਲ ਦੱਸ ਦਿੱਤੀ ਪੂਜਨੀਕ ਮਾਤਾ ਜੀ ਦੀਆਂ ਅੱਖਾਂ ਵੀ ਛਲਕ ਪਈਆਂ ਅਤੇ ਉਨ੍ਹਾਂ ਨੇ ਆਪ ਜੀ ਨੂੰ ਸੀਨੇ ਨਾਲ ਲਾ ਲਿਆ ਇਹ ਸਭ ਵੇਖ ਕੇ ਉਹ ਕਿਸਾਨ ਭਾਈ ਵੀ ਅਨੰਦ ਨਾਲ ਭਰ ਗਿਆ ਫਰਜ਼ ਨਿਭਾਉਣ ਦਾ ਅਜਿਹੀ ਉਦਾਹਰਨ ਆਪਣੇ-ਆਪ ‘ਚ ਬੇਮਿਸਾਲ ਹੈ।

ਪੁੱਤਰ ਤਾਂ ਤੁਹਾਡੇ ਘਰ ਜਨਮ ਲਵੇਗਾ, ਪਰ ਉਹ ਦੁਨੀਆਂ ਤਾਰਨ ਲਈ ਆਵੇਗਾ…

ਆਪ ਜੀ ਦੇ ਪੂਜਨੀਕ ਪਿਤਾ ਜੀ, ਜੋ ਕਿ ਆਪਣੇ ਪਿੰਡ ਵਿਚ ਮਠਿਆਈ ਦੀ ਦੁਕਾਨ ਕਰਦੇ ਸਨ, ਆਪਣੇ ਇਲਾਕੇ ‘ਚ ਸ਼ਾਹ ਜੀ ਦੇ ਨਾਂਅ ਨਾਲ ਮਸ਼ਹੂਰ ਸਨ ਪੂਜਨੀਕ ਮਾਤਾ-ਪਿਤਾ ਜੀ ਬੇਹੱਦ ਧਾਰਮਿਕ ਬਿਰਤੀ ਅਤੇ ਪਰਮਾਤਮਾ ਦੇ ਸ਼ਰਧਾਵਾਨ ਭਗਤ ਸਨ ਘਰ ‘ਚ ਚਾਰ ਲੜਕੀਆਂ ਪੈਦਾ ਹੋਈਆਂ, ਪਰ ਪੁੱਤਰ ਪ੍ਰਾਪਤੀ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਪਿੰਡ ਵਿਚ ਆਉਣ ਵਾਲੇ ਜੋ ਵੀ ਸਾਧੂ-ਮਹਾਤਮਾ ਉਨ੍ਹਾਂ ਨੂੰ ਮਿਲਦੇ ਉਹ ਸੱਚੇ ਦਿਲੋਂ ਉਨ੍ਹਾਂ ਦੀ ਸੇਵਾ ਕਰਦੇ ਅਤੇ ਉਨ੍ਹਾਂ ਦੇ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਵੀ ਪ੍ਰਗਟ ਕਰਦੇ ਇੱਕ ਵਾਰ ਉਨ੍ਹਾਂ ਦੀ ਮੁਲਾਕਾਤ ਇੱਕ ਮਸਤ ਮੌਲਾ ਫਕੀਰ ਨਾਲ ਹੋਈ ਪੂਜਨੀਕ ਮਾਤਾ ਜੀ ਨੇ ਫਕੀਰ ਦੀ ਭਰਪੂਰ ਸੇਵਾ ਕੀਤੀ ਅਤੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ

ਪੂਜਨੀਕ ਮਾਤਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਫਕੀਰ ਨੇ ਕਿਹਾ, ਮਾਤਾ ਜੀ, ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਦੁਨੀਆਂ ਨੂੰ ਤਾਰਨ ਲਈ ਆਵੇਗਾ, ਤੁਹਾਡੇ ਕੰਮ ਨਹੀਂ ਆਵੇਗਾ ਜੇਕਰ ਮਨਜ਼ੂਰ ਹੈ ਤਾਂ ਦੱਸੋ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਦੇ ਬਚਨਾਂ ‘ਤੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ‘ਸਾਨੂੰ ਮਨਜ਼ੂਰ ਹੈ’ ਇਸ ਤਰ੍ਹਾਂ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ ਅਤੇ ਸੇਵਾ-ਭਾਵਨਾ ਤੋਂ ਖੁਸ਼ ਹੋ ਕੇ ਪਰਮ ਪਿਤਾ ਪਰਮਾਤਮਾ ਨੇ ਉਨ੍ਹਾਂ ਦੀ ਮਨੋਕਾਮਨਾ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਆਪ ਜੀ (ਸ਼ਾਹ ਮਸਤਾਨਾ ਜੀ) ਦੇ ਰੂਪ ਵਿਚ ਅਲੌਕਿਕ ਪੁੱਤਰ ਦੀ ਪ੍ਰਾਪਤੀ ਹੋਈ ਪੂਜਨੀਕ ਮਾਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਖੇਮਾ ਮੱਲ ਰੱਖਿਆ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ

28 ਫਰਵਰੀ 1960 ਨੂੰ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ  ਸਾਹਿਬਜ਼ਾਦੇ ਹਰਬੰਸ ਸਿੰਘ ਜੀ ਨੂੰ ਆਪਣਾ ਗੱਦੀਨਸ਼ੀਨ ਐਲਾਨ ਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ‘ਤੇ ਬਿਰਾਜਮਾਨ ਕਰਕੇ ਉਨ੍ਹਾਂ ਨੂੰ ਰੂਹਾਨੀਅਤ ਅਤੇ ਡੇਰਾ ਸੱਚਾ ਸੌਦਾ ਦੀ ਵਾਂਗਡੋਰ ਸੌਂਪ ਦਿੱਤੀ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਹਰਬੰਸ ਸਿੰਘ ਜੀ ਨੂੰ ਖੁਦ-ਖੁਦਾ ਦੇ ਰੂਪ ‘ਚ ਜ਼ਾਹਿਰ ਕਰ ਦਿੱਤਾ ਅਤੇ ਖੰਡਾਂ-ਬ੍ਰਹਿਮੰਡਾਂ ਦੇ ਮਾਲਿਕ ਨੂੰ ਸ਼ਾਹ ਸਤਿਨਾਮ ਜੀ ਪੁਕਾਰਿਆ ਆਪ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਇਸ਼ਾਰਾ ਕਰਦਿਆਂ ਸਾਧ-ਸੰਗਤ ਨੂੰ ਬਚਨ ਫ਼ਰਮਾਏ, ”ਚਾਹੇ ਤੁਹਾਨੂੰ ਕੋਈ ਸੋਨੇ ਦੇ ਭਾਂਡੇ ਬਣਾ ਦੇਵੇ, ਸੋਨੇ ਦੀ ਧਰਤੀ ਬਣਵਾ ਦੇਵੇ ਜਾਂ ਸੋਨੇ ਦਾ ਮੰਜਾ ਬਣਵਾ ਦੇਵੇ, ਪਰੰਤੂ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਅਸੀਂ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਕੀਤਾ ਹੈ, ਸਤਿਗੁਰੂ ਬਣਾਇਆ ਹੈ ਇਹ ਸਾਡਾ ਹੀ ਰੂਪ ਹਨ ਇਨ੍ਹਾਂ ਨੂੰ ਸਾਡੇ ਤੋਂ ਵੀ ਵਧ ਕੇ ਸਮਝਣਾ ਹੈ” ਡੇਰਾ ਸੱਚਾ ਸੌਦਾ ਦੇ ਉੱਜਵਲ ਭਵਿੱਖ ਬਾਰੇ ਆਪ ਜੀ ਨੇ ਅਨੇਕਾਂ ਇਲਾਹੀ ਬਚਨ ਫ਼ਰਮਾਏ ਅਤੇ 18 ਅਪਰੈਲ 1960 ਨੂੰ ਚੋਲ਼ਾ ਬਦਲ ਲਿਆ

‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਮਨਜ਼ੂਰ ਕੀਤਾ

ਆਪ ਜੀ ਹਮੇਸ਼ਾ ‘ਧੰਨ-ਧੰਨ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’ ਬੋਲਦੇ ਸਨ ਜਿਸ ‘ਤੇ ਡੇਰਾ ਬਿਆਸ ‘ਚ ਰਹਿਣ ਵਾਲੇ ਕੁਝ ਸਤਿਸੰਗੀ ਭਾਈਆਂ ਇਸ ਗੱਲ ‘ਤੇ ਨਰਾਜ਼ਗੀ ਪ੍ਰਗਟਾਈ ਕਿ ਬੇਪਰਵਾਹ ਸ਼ਾਹ ਮਸਤਾਨਾ ਜੀ ‘ਰਾਧਾ-ਸਵਾਮੀ’ ਕਿਉਂ ਨਹੀਂ ਬੋਲਦੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ ਨੂੰ ਕੀਤੀ ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਇਸ ਬਾਰੇ ਪੁੱਛਿਆ ਤਾਂ ਆਪ ਜੀ ਨੇ ਬੇਨਤੀ ਕੀਤੀ, ‘ਹੇ ਸੱਚੇ ਪਾਤਸ਼ਾਹ ਜੀ, ਅਸੀਂ ਰਾਧਾ-ਸਵਾਮੀ ਨੂੰ ਨਹੀਂ ਵੇਖਿਆ ਅਸੀਂ ਤਾਂ ਸਿਰਫ ਤੁਹਾਨੂੰ ਵੇਖਿਆ ਹੈ ਜੋ ਵੇਖਿਆ ਹੈ ਉਹੀ ਬੋਲਦੇ ਹਾਂ, ‘ਧੰਨ-ਧੰਨ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’ ਆਪ ਜੀ ਨੇ ਪੂਜਨੀਕ ਬਾਬਾ ਜੀ ਨੂੰ ਪ੍ਰਾਰਥਨਾ ਕੀਤੀ, ‘ਹੇ ਸੱਚੇ ਪਾਤਸ਼ਾਹ ਜੀ, ਸਾਡੇ ਲਈ ਆਪ ਹੀ ਸਭ ਕੁਝ ਹੋ

ਜੇਕਰ ਕਿਸੇ ਨੇ ਆਪਣੇ ਮਾਲਿਕ ਨੂੰ ਵੇਖਿਆ ਹੈ ਤਾਂ ਦੱਸੇ? ਪਰ ਅਸੀਂ ਆਪਣੇ ਮੁਰਸ਼ਿਦ ਦਾਤਾ ਨੂੰ ਸਭ ਦੇ ਸਾਹਮਣੇ ਪ੍ਰਤੱਖ ਕਰਕੇ ਵਿਖਾ ਸਕਦੇ ਹਾਂ’ ਇਸ ‘ਤੇ ਪੂਜਨੀਕ ਸਾਵਣ ਸ਼ਾਹ ਜੀ ਨੇ ਫਰਮਾਇਆ, ‘ਕੋਈ ਲਫਜ਼ਾਂ ਦੇ ਪਿੱਛੇ ਪੈ ਗਿਆ, ਕੋਈ ਰੌਸ਼ਨੀ ਦੇ ਪਿੱਛੇ ਪੈ ਗਿਆ ਪਰੰਤੂ ਸਾਨੂੰ ਕਿਸੇ ਨੇ ਨਹੀਂ ਫੜਿਆ ਕੋਈ ਨਸੀਬਾਂ ਵਾਲਾ ਹੋਵੇ ਤਾਂ ਸਾਨੂੰ ਫੜੇ ਮਸਤਾਨਾ ਸ਼ਾਹ! ਤੁਸੀਂ ਬੜੇ ਨਸੀਬਾਂ ਵਾਲੇ ਹੋ’ ਬਾਬਾ ਜੀ ਨੇ ਮੁਸਕਰਾਉਂਦਿਆਂ ਆਪ ਜੀ ਨੂੰ ‘ਧੰਨ-ਧੰਨ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’ ਬੋਲਣ ਦੀ ਬਜਾਇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲਣ ਦਾ ਹੁਕਮ ਦਿੱਤਾ।

133 ਮਾਨਵਤਾ ਭਲਾਈ ਕਾਰਜਾਂ ਨਾਲ ਅੱਗੇ ਵਧ ਰਿਹਾ 6 ਕਰੋੜ ਦਾ ਕਾਰਵਾਂ

ਸਾਲ 1960 ‘ਚ ਪੂਜਨੀਕ ਸਾਈਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਚੋਲ਼ਾ ਬਦਲਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪ ਜੀ ਦੇ ਹੁਕਮ ਅਨੁਸਾਰ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਸਮੇਤ ਦੇਸ਼ ਦੇ ਅਨੇਕਾਂ ਸੂਬਿਆਂ ‘ਚ ਜਾ-ਜਾ ਕੇ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕੀਤਾ ਦੁਨੀਆ ਦੇ ਨਕਸ਼ੇ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਅਜਿਹਾ ਕੋਈ ਹਿੱਸਾ ਨਹੀਂ ਜਿੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੌਜ਼ੂਦ ਨਾ ਹੋਣ ਹਜ਼ਾਰਾਂ ਤੋਂ ਸ਼ੁਰੂ ਹੋਇਆ ਇਹ ਕਾਰਵਾਂ ਅੱਜ ਕਰੋੜਾਂ ‘ਚ ਤਬਦੀਲ ਹੋ ਚੁੱਕਾ ਹੈ ਵਰਤਮਾਨ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 133 ਮਾਨਵਤਾ ਭਲਾਈ ਕਾਰਜਾਂ ਨਾਲ 6 ਕਰੋੜ ਤੋਂ ਵੀ ਜ਼ਿਆਦਾ ਸ਼ਰਧਾਲੂ ਨੇਕੀ, ਭਲਾਈ ਦੇ ਕੰਮਾਂ ‘ਚ ਲੱਗੇ ਹੋਏ ਹਨ| (Sarv Dharam Sangam)

ਸਾਧ-ਸੰਗਤ ਦੇਸ਼ ਵਿਦੇਸ਼ ‘ਚ ਖੂਨਦਾਨ, ਵਿੱਦਿਆਦਾਨ, ਸਰੀਰਦਾਨ, ਅੱਖਾਂਦਾਨ, ਲੋੜਵੰਦਾਂ ਨੂੰ?ਮਕਾਨ ਬਣਾ ਕੇ ਦੇਣਾ, ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ‘ਚ ਸਹਿਯੋਗ ਦੇਣਾ, ਕੁਦਰਤੀ ਆਫਤਾ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਵਰਗੇ ਕਾਰਜ ਲਗਾਤਾਰ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top