ਦਿੱਲੀ

ਐਸਬੀਆਈ ‘ਚ ਪੰਜ ਸਹਿਯੋਗੀ ਬੈਂਕਾਂ ਦੇ ਰਲੇਵੇਂ ਨੂੰ ਮਨਜ਼ੂਰੀ

ਨਵੀਂ ਦਿੱਲੀ, ਜੂਨ (ਏਜੰਸੀ) ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ‘ਚ ਉਸਦੇ ਪੰਜ ਸਹਿਯੋਗੀ ਬੈਂਕਾਂ ਤੇ ਭਾਰਤੀ ਮਹਿਲਾ ਬੈਂਕ ਦੇ ਰਲੇਵੇਂ ਦੇ ਮਤੇ ਨੂੰ ਅੱਜ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਪਰ ਇਸ ਮਤੇ ਨੂੰ ਇੱਕ ਵਾਰ ਫਿਰ ਮੰਤਰੀ ਮੰਡਲ ਸਾਹਮਣੇ ਲਿਆਉਣਾ ਪਵੇਗਾ, ਕਿਉਂਕਿ ਕੁਝ ਕਾਨੂੰਨੀ ਪਹਿਲੂਆਂ ਦਾ ਹੱਲ ਕੀਤਾ ਜਾਣਾ ਬਾਕੀ ਹੈ
ੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ‘ਚ ਇਸ ਉਮੀਦ ਦੇ ਮਤੇ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਸੰਚਾਰ ਤੇ ਸੂਚਨਾ ਤਕਨੀਕੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੰਤਰੀ ਮੰਡਲ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਵਿੱਤ ਮੰਤਰਾਲਾ ਵੱਖ ਤੋਂ ਦੱਸੇਗਾ ਐਸਬੀਆਈ ਦੇ ਪ੍ਰਬੰਧ ਮੈਨੇਜਰ ਤੇ ਸਮੂਹ ਕਾਰਜਕਾਰੀ ਵੀ. ਜੀ. ਕੰਨਨ ਇੱਕ ਨਿੱਜੀ ਟੈਲੀਵਿਜ਼ਨ ਚੈੱਨਲ ਤੋਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਬੈਂਕ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਮਾਰਚ 2017 ਤੱਕ ਰਲੇਵੇਂ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ
ਉਨ੍ਹਾਂ ਕਿਹਾ ਕਿ ਹੁਣ ਸਹਿਯੋਗੀ ਬੈਂਕਾਂ ਦੇ ਮੁਲਾਂਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜੋ ਦੋ ਮਹੀਨਿਆਂ ‘ਚ ਪੂਰੀ ਹੋਵੇਗੀ

ਪ੍ਰਸਿੱਧ ਖਬਰਾਂ

To Top