ਕੋਰੋਨਾ ਦੇ ਮੱਦੇਜ਼ਰ ਹਰਿਆਣਾ ’ਚ ਸਕੂਲ-ਕਾਲਜ 26 ਤੱਕ ਬੰਦ

Kanwarpal

ਕੋਰੋਨਾ ਦੇ ਮੱਦੇਜ਼ਰ ਹਰਿਆਣਾ ’ਚ ਸਕੂਲ-ਕਾਲਜ 26 ਤੱਕ ਬੰਦ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ’ਚ ਵਧਦੇ ਕੋਰੋਨਾ ਤੇ ਓਮੀਕਰੋਨ ਦੇ ਚੱਲਦਿਆਂ ਬੱਚਿਆਂ ਦੇ ਮਾਮਲਿਆਂ ’ਚ ਕੋਈ ਰਿਸਕ ਲੈਣ ਤੋਂ ਬਚਦਿਆਂ ਸਿੱਖਿਆ ਮੰਤਰੀ ਕੰਵਰ ਪਾਲ ਨੇ ਸਾਰੇ ਸਕੂਲ ਤੇ ਕਾਲਜਾਂ ਨੂੰ 26 ਜਨਵਰੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਭਰ ਦੇ ਸਕੂਲਾਂ ’ਚ 12 ਜਨਵਰੀ ਤੱਕ ਸਰਦ ਰੁੱਤ ਦੀਆਂ ਛੁੱਟੀਆਂ ਕੀਤੀਆਂ ਸਨ।

ਐਤਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਟਰ ਅਨੁਸਾਰ ਸੂਬੇ ’ਚ 5166 ਕੋਰੋਨਾ ਪਾਜ਼ਿਟਿਵ ਕੇਸ ਮਿਲੇ ਸਨ ਤੇ 805 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 10075 ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ