ਹਰਿਆਣਾ ਦੇ 4 ਜਿ਼ਲਿ੍ਹਆਂ ਵਿੱਚ ਤਿੰਨ ਦਿਨਾਂ ਲਈ ਸਕੂਲ ਬੰਦ

0
72

ਹਰਿਆਣਾ ਦੇ 4 ਜਿ਼ਲਿ੍ਹਆਂ ਵਿੱਚ ਤਿੰਨ ਦਿਨਾਂ ਲਈ ਸਕੂਲ ਬੰਦ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦਿੱਲੀ ਵਿੱਚ ਪ੍ਰਦੂਸ਼ਣ ਦੇ ਕਾਰਨ ਬੰਦ ਕੀਤੇ ਸਰਕਾਰੀ ਦਫ਼ਤਰ ਅਤੇ ਸਕੂਲਾਂ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਦਿੱਲੀ ਦੇ ਨਾਲ ਲੱਗੇ ਚਾਰ ਜ਼ਿਲਿ੍ਹਆਂ ਵਿੱਚ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਗੁਰੂਗ੍ਰਾਮ, ਫਰੀਦਾਬਾਦ, ਝੱਜਰ, ਸੋਨੀਪਤ ਜ਼ਿਲਿ੍ਹਆਂ ਵਿੱਚ 17 ਨਵੰਬਰ ਤੱਕ ਸਕੂਲ ਬੰਦ ਰਹਿਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਵਧਣ ਦੇ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਹੈ। ਇਸ ਸਬੰਧੀ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਸਖਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਦਿੱਲੀ ਸਰਕਾਰ ਵੱਲੋਂ ਸਾਰੇ ਸਕੂਲ ਬੰਦ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ