Breaking News

ਸਕਾਰਪੀਅਨ ਪਣਡੁੱਬੀ ਦਾ ਡਾਟਾ ਲੀਕ, ਪਰਿਕਰ ਨੇ ਫੌਜ ਮੁਖੀ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ। ਭਾਰਤੀ ਸਕਾਰਪੀਅਨ ਸਬਮਰੀਨ ਨਾਲ ਜੁੜਿਆ ਸੰਵੇਦਨਸ਼ੀਲ ਡਾਟਾ ਲੀਕ ਹੋ ਗਿਆ ਹੈ। ਲੀਕ ਬਾਰੇ ਜਾਣਕਾਰੀ ਅਸਟਰੇਲੀਅਨ ਮੀਡੀਆ ਤੋਂ ਮੰਗਲਵਾਰ (23 ਅਗਸਤ) ਨੂੰ ਮਿਲੀ। ਜੇਕਰ ਇਹ ਜਾਣਕਾਰੀ ਚੀਨ ਤੇ ਪਾਕਿਸਤਾਨ ਦੇ ਕੋਲ ਪੁੱਜ ਗਈ ਤਾਂ ਵੱਡਾ ਖ਼ਤਰਾ ਹੋ  ਸਕਦਾ ਹੈ। ਅਸਟਰੇਲੀਅਨ ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ 22,400 ਪੰਨਿਆਂ ਦੀ ਜਾਣਕਾਰੀ ਲੀਕ ਹੋਈ ਹੈ। ਇਸ ‘ਚ ਉਨ੍ਹਾਂ ਸਾਰੇ 6 ਸਕਾਰਪੀਅਨ ਕਲਾਸ ਸਬਮਰੀਨ ਬਾਰੇ ਜਾਣਕਾਰੀਆਂ ਹਨ ਜੋ ਭਾਰਤ ਕੋਲ ਹਨ। ਇਹ ਸਾਰੀਆਂ ਸਬਮਰੀਨ ਭਾਰਤ ਲਈ ਫਰਾਂਸ ਦੀ ਮੱਦਦ ਨਾਲ ਬਣਾਈਆਂ ਗਈਆਂ ਸਨ, ਜਿਸ ਕੰਪਨੀ ਨੇ ਭਾਰਤ ਲਈ ਸਬਮਰੀਨ ਬਣਾਈ ਸੀ ਉਸ ਦਾ ਨਾਂਅ DCNS ਹੈ। ਉਸ ਨੇ ਭਾਰਤ ਦੇ ਨਾਲ ਹੀ ਮਲੇਸ਼ੀਆ, ਚਿਲੀ ਵਰਗੇ ਦੇਸ਼ਾਂ ਲਈ ਵੀ ਸਬਮਰੀਨ ਬਣਾਈਆਂ ਹਨ।

ਪ੍ਰਸਿੱਧ ਖਬਰਾਂ

To Top