Breaking News

ਸੀਮਾਂਚਲ ਐਕਸਪ੍ਰੈੱਸ ਪਟਰੀ ਤੋਂ ਉਤਰੀ

Seamankal, Express, Porter

7 ਲੋਕਾਂ ਦਾ ਮੌਤ 12 ਜ਼ਖਮੀ

ਪਟਨਾ | ਬਿਹਾਰ ‘ਚ ਅੱਜ ਉਸ ਸਮੇਂ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ, ਜਦੋਂ ਜੋਗਬਾਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈੱਸ ਦੇ 9 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅੱਜ ਸਵੇਰੇ ਜੋਗਬਾਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐੱਕਸਪ੍ਰੈੱਸ ਸਹਿਦੇਈ ਬੁਜ਼ੁਰਗ ਦੇ ਕੋਲ ਪਟੜੀ ਤੋਂ ਉਤਰ ਗਈ। ਹਾਦਸੇ ਵਾਲੇ ਸਥਾਨ ‘ਤੇ ਰੇਲਵੇ ਆਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੀ ਪਹੁੰਚ ਗਈ। ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਟਵੀਟ ਰਾਹੀਂ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਟਵੀਟ ਰਾਹੀਂ ਇਹ ਵੀ ਕਿਹਾ ਹੈ ਕਿ ਹਾਦਸੇ ਵਾਲੇ ਸਥਾਨ ‘ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top