ਸਵਦੇਸ਼ੀ ‘ਪ੍ਰਲਿਆ’ ਮਿਜ਼ਾਈਲ ਦਾ ਦੂਜਾ ਸਫਲ ਪ੍ਰੀਖਣ

ਸਵਦੇਸ਼ੀ ‘ਪ੍ਰਲਿਆ’ ਮਿਜ਼ਾਈਲ ਦਾ ਦੂਜਾ ਸਫਲ ਪ੍ਰੀਖਣ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਨੇ ਵੀਰਵਾਰ ਨੂੰ ਸਵਦੇਸ਼ੀ ਤੌਰ ‘ਤੇ ਵਿਕਸਤ ਜ਼ਮੀਨ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀ ‘ਪ੍ਰਲਿਆ’ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਓਡੀਸ਼ਾ ਦੇ ਡਾ: ਏਪੀਜੇ ਅਬਦੁਲ ਕਲਾਮ ਦੀਪ ‘ਤੇ ਲਗਾਤਾਰ ਦੂਜੇ ਦਿਨ ਟੈਸਟ ਕੀਤਾ ਗਿਆ। ਇਸ ਮਿਜ਼ਾਈਲ ਦਾ ਪਹਿਲਾ ਪ੍ਰੀਖਣ ਬੁੱਧਵਾਰ ਨੂੰ ਕੀਤਾ ਗਿਆ ਸੀ। ਪ੍ਰੀਖਣ ਦੌਰਾਨ, ਮਿਜ਼ਾਈਲ ਨੇ ਆਪਣੇ ਸਾਰੇ ਮਿਸ਼ਨ ਟੀਚਿਆਂ ਨੂੰ ਪੂਰਾ ਕਰ ਲਿਆ।

ਇਸ ਪ੍ਰੀਖਣ ਦੇ ਨਾਲ, ਮਿਜ਼ਾਈਲ ਨੇ ਦੋਵਾਂ ਸੰਰਚਨਾਵਾਂ ਵਿੱਚ ਸਫਲਤਾ ਦੀ ਕਸੌਟੀ ’ਤੇ ਖਰੀ ਉਤਰੀ ਹੈ। ਅੱਜ ਦੇ ਪ੍ਰੀਖਣ ਵਿੱਚ ਪ੍ਰਲਿਆ ਨੂੰ ਭਾਰੀ ਪੇਲੋਡ ਅਤੇ ਵੱਖ-ਵੱਖ ਦੂਰੀ ਲਈ ਦਾਗਿਆ ਗਿਆ ਸੀ ਅਤੇ ਇਸਦਾ ਨਿਸ਼ਾਨਾ ਸਹੀ ਸੀ। ਇਸ ਦੌਰਾਨ ਕਈ ਯੰਤਰਾਂ ਨਾਲ ਮਿਜ਼ਾਈਲ ਦੀ ਨਿਗਰਾਨੀ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਨੇ ਪ੍ਰੀਖਣ ਵਿੱਚ ਸ਼ਾਮਲ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ