ਆਰਥਿਕ ਸਲਾਹ ਲੈਣ ‘ਚ ਆਕੜ ਕਿਉਂ?

Seek, Financial, Advice

ਦੋ ਦਿਨ ਪਹਿਲਾਂ ਮੂਡੀਜ਼ ਨੇ ਕਿਹਾ ਕਿ ਭਾਰਤ 100 ‘ਚੋਂ 6 ਰੁਪਏ ਵੀ ਮੁਸ਼ਕਲ ਨਾਲ ਕਮਾਉਣ ਦੀ ਹਾਲਤ ਵਿਚ ਹੈ ਅਰਥਸ਼ਾਸਤਰੀ ਇਸ ਨੂੰ ਸਾਲਾਨਾ ਵਿਕਾਸ ਦਰ 6 ਪ੍ਰਤੀਸ਼ਤ ਕਹਿ ਸਕਦੇ ਹਨ ਇਹ ਹਾਲਤ ਉਦੋਂ ਹੈ ਜਦੋਂ ਭਾਰਤੀਆਂ ਨੂੰ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦੇ ਰਹੀਆਂ ਹਨ ਪਿਛਲੇ 45 ਸਾਲਾਂ ਵਿਚ ਇੰਨੀ ਬੇਰੁਜ਼ਗਾਰੀ ਨਹੀਂ ਰਹੀ ਜਿੰਨੀ ਹੁਣ ਹੋ ਰਹੀ ਹੈ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਵੀਸ਼ੰਕਰ ਅੰਕੜੇ ਪੇਸ਼ ਕਰ ਰਹੇ ਹਨ ਕਿ ਜਦੋਂ ਫ਼ਿਲਮਾਂ ਤਿੰਨ ਦਿਨ ਵਿਚ 120 ਕਰੋੜ ਰੁਪਏ ਦਾ ਕਾਰੋਬਾਰ ਕਰ ਲੈਣ ਉਦੋਂ ਅਰਥਵਿਵਸਥਾ ਕਮਜ਼ੋਰ ਕਿਵੇਂ? ਜਦੋਂਕਿ ਸਭ ਜਾਣਦੇ ਹਨ ਕਿ ਫ਼ਿਲਮ ਉੁਹੀ ਦੇਖਦਾ ਹੈ ਜੋ ਵਿਹਲਾ ਹੋਵੇ, ਜਿਸ ਦਾ ਸਮਾਂ ਨਾ ਬੀਤ ਰਿਹਾ ਹੋਵੇ ਉਹ ਫ਼ਿਲਮ ਦੇਖਦਾ ਹੈ, ਆਪਣਾ ਕੰਮ ਛੱਡ ਕੇ ਕੋਈ ਫ਼ਿਲਮ ਨਹੀਂ ਦੇਖਦਾ, ਸਪੱਸ਼ਟ ਹੈ ਲੋਕ ਵਿਹਲੇ ਬੈਠੇ ਹਨ ਆਟੋਮੋਬਾਇਲ ਇੰਡਸਟ੍ਰੀ ਕਹਿ ਰਹੀ ਹੈ ਉਸਦੀਆਂ ਕਾਰਾਂ ਨਹੀਂ ਵਿਕ ਰਹੀਆਂ ਉਹ ਉਤਪਾਦਨ ਬੰਦ ਅਤੇ ਛਾਂਟੀ ਕਰ ਰਹੀਆਂ ਹਨ ਵਿੱਤ ਮੰਤਰੀ ਆਰਬੀਆਈ ਤੋਂ ਪੈਸਾ ਮੰਗ-ਮੰਗ ਦੇ ਕੇਸ਼ ਚਲਾਉਣ ਦਾ ਜੁਗਾੜ ਕਰ ਰਹੇ ਹਨ ਸ਼ਾਇਦ ਸਰਕਾਰ ਨੂੰ ਸਮਝ ਵੀ ਆ ਰਿਹਾ ਹੈ ਕਿ ਉਹ ਦੇਸ਼ ਦਾ ਭੱਠਾ ਬਿਠਾ ਰਹੀ ਹੈ ਪਰ ਸੁੱਝ ਕੁਝ ਨਹੀਂ ਰਿਹਾ ਕੁਝ ਸੁੱਝੇ ਨਾ, ਇਹ ਵੀ ਨਹੀਂ ਹੁੰਦਾ ਇਸਦਾ ਮਤਲਬ ਹੈ।

ਸਰਕਾਰ ਨੇ  ਕਿਤੇ ਗਲਤ ਕੰਮਾਂ ਵਿਚ ਧਿਆਨ ਲਾ ਰੱਖਿਆ ਹੈ ਉਹ ਗਲਤ ਕੰਮ ਕੀ ਹਨ, ਇਸ ਨੂੰ ਜਾਣਨਾ ਹੋਵੇ ਤਾਂ ਸਰਕਾਰ ਅਤੇ ਦੇਸ਼ ਨੂੰ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੀ ਗੱਲ ‘ਤੇ ਗੌਰ ਕਰਨੀ ਹੋਵੇਗੀ ਜੋ ਕਹਿ ਰਹੇ ਹਨ ਕਿ ਬਹੁਗਿਣਤੀਵਾਦ ਅਤੇ ਤਾਨਾਸ਼ਾਹੀ ਦੀ ਭਲਾ ਦੇਸ਼ ਨੂੰ ਕੀ ਲੋੜ? ਇੱਥੇ ਇੱਕ ਸਵਾਲ ਹੋਰ ਵੀ ਹੈ ਕਿ ਸਰਕਾਰ ਨੂੰ ਬੇਲੋੜੀ ਹੈਂਕੜ ਪਤਾ ਨਹੀਂ ਕਿਉਂ ਹੈ? ਆਪਣੇ ਹੀ ਦੇਸ਼ ਦੇ ਲੋਕਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਜਦੋਂਕਿ ਗੱਲ ਕਹਿਣ ਵਾਲੇ ਲੋਕ ਰਾਜਨੀਤਿਕ ਵੀ ਨਹੀਂ ਹਨ ਪਹਿਲੇ ਜ਼ਮਾਨੇ ਵਿਚ ਪਿੰਡਾਂ ਵਿਚ ਲੋਕਾਂ ਨੇ ਨਵੇਂ ਕੰਮ-ਧੰਦੇ ਦਾ ਮਸ਼ਵਰਾ ਕਰਨਾ ਹੁੰਦਾ ਸੀ ਤਾਂ ਉਹ ਆਪਣੇ ਸ਼ਾਹੂਕਾਰ ਜਾਂ ਉਸਦੇ ਮੁਨਸ਼ੀ ਨਾਲ ਸਲਾਹ ਜ਼ਰੂਰ ਕਰਦੇ ਸਨ, ਉਦੋਂ ਦੇ ਸ਼ਾਹੂਕਾਰ ਜਾਂ ਮੁਨਸ਼ੀ ਆਪਣਾ ਸੂਦਖੋਰੀ ਦਾ ਚਰਿੱਤਰ ਦਰਕਿਨਾਰ ਕਰਕੇ ਲੋੜਵੰਦ ਨੂੰ ਸਹੀ ਸਲਾਹ ਵੀ ਦਿੰਦੇ ਸਨ ਪਿੰਡ ਦੇ ਲੋਕ ਵੀ ਜਾਣਦੇ ਸਨ ਕਿ ਉਨ੍ਹਾਂ ਦਾ ਸ਼ਾਹੂਕਾਰ ਜਾਂ ਮੁਨਸ਼ੀ ਕਿੰਨਾ ਵੀ ਖੁਦਗਰਜ਼ ਕਿਉਂ ਨਾ ਹੋਵੇ, ਸਲਾਹ ਕਦੇ ਗਲਤ ਨਹੀਂ ਦੇਂਦਾ ਇੱਥੇ ਤਾਂ ਸਲਾਹ ਦੇਣ ਵਾਲੇ ਵੀ ਖੁਦਗਰਜ਼ ਨਹੀਂ ਹਨ, ਫਿਰ ਵੀ ਸਰਕਾਰ ਵਿਚ ਪਤਾ ਨਹੀਂ ਕਿਉਂ ਇੱਕ ਆਕੜ ਹੈ, ਜੋ ਕਿ ਸਲਾਹ ਸੁਣਨਾ ਵੀ ਨਹੀਂ ਚਾਹ ਰਹੀ ਸਮਾਂ ਆ ਗਿਆ ਹੈ ਕਿ ਦੇਸ਼ਵਾਸੀ ਇੱਕ ਆਰਥਿਕ ਸੰਘਰਸ਼ ਕਮੇਟੀ ਦਾ ਗਠਨ ਕਰਨ ਜੋ ਪੂਰੀ ਤਰ੍ਹਾਂ ਗੈਰ-ਰਾਜਨੀਤਕ ਹੋਵੇ ਅਤੇ ਆਰਥਿਕ ਸੁਧਾਰਾਂ ਲਈ ਸਰਕਾਰ ਦੀ ਆਕੜ ਕੱਢੇ ਤਾਂ ਕਿ ਮਹਿੰਗਾਈ, ਬੇਰੁਜ਼ਗਾਰੀ ਦਾ ਕੋਈ ਹੱਲ ਨਿੱਕਲ ਸਕੇ ਇਹ ਕਮੇਟੀ ਹੱਲ ਕੱਢੇ ਕਿ ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੂੰ ਦੇਸ਼ ਹੀ ਚਲਾਏਗਾ ਅਤੇ ਇਨ੍ਹਾਂ ਨੂੰ ਕਿਸੇ ਸੇਠ ਨੂੰ ਠੇਕੇ ‘ਤੇ ਦੇਣ ਦੀ ਜ਼ਰੂਰਤ ਨਹੀਂ ਨਾ ਹੀ ਕਿਸੇ ਕਾਮੇ ਨੂੰ ਘਰ ਭੇਜਣ ਦੀ ਹੀ ਜ਼ਰੂਰਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।