ਆਤਮ ਸਨਮਾਨ

ਆਤਮ ਸਨਮਾਨ

ਪ੍ਰਸਿੱਧ ਦਾਰਸ਼ਨਿਕ ਐਰਿਕ ਹਾਫਰ ਬਚਪਨ ਤੋਂ ਹੀ ਕਾਫ਼ੀ ਮਿਹਨਤੀ ਸਨ ਉਹ ਔਖੇ ਤੋਂ ਔਖਾ ਕੰਮ ਕਰਨ ਤੋਂ ਵੀ ਨਹੀਂ ਘਬਰਾਉਂਦੇ ਸਨ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਪਰਵਾਹ ਵੀ ਨਹੀਂ ਹੁੰਦੀ ਸੀ ਕਿ ਉਨ੍ਹਾਂ ਨੇ ਖਾਣਾ ਖਾਧਾ ਹੈ ਜਾਂ ਨਹੀਂ ਇੱਕ ਵਾਰ ਉਨ੍ਹਾਂ ਦਾ ਕੰਮ ਛੁੱਟ ਗਿਆ ਅਤੇ ਉਨ੍ਹਾਂ ਦੀ ਮਾਲੀ ਹਾਲਤ ਬੇਹੱਦ ਖ਼ਰਾਬ ਹੋ ਗਈ ਅਨੇਕਾਂ ਯਤਨਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਕਿਤੇ ਰੁਜ਼ਗਾਰ ਨਹੀਂ ਮਿਲਿਆ, ਪਰ ਢਿੱਡ ਤਾਂ ਭਰਨਾ ਹੀ ਸੀ ਤਿੰਨ-ਚਾਰ ਦਿਨ ਉਨ੍ਹਾਂ ਨੂੰ ਭੁੱਖੇ ਰਹਿੰਦਿਆਂ ਹੋ ਗਏ ਭੁੱਖ ਦੇ ਮਾਰੇ ਹਾਫ਼ਰ ਕੁਝ ਕੰਮ ਦੀ ਆਸ ’ਚ ਘੁੰਮ ਰਹੇ ਸਨ ਉਹ ਇੱਕ ਹੋਟਲ ਵਿਚ ਪਹੁੰਚੇ ਹੋਟਲ ਵਾਲਾ ਉਨ੍ਹਾਂ ਨੂੰ ਪਛਾਣ ਗਿਆ

ਉਹ ਉਨ੍ਹਾਂ ਦੀ ਲੇਖਣੀ ਤੋਂ ਜਾਣੂੰ ਸੀ ਉਨ੍ਹਾਂ ਦੇ ਅਨੇਕਾਂ ਲੇਖ ਪੜ੍ਹੇ ਸਨ ਤੇ ਉਨ੍ਹਾਂ ਦਾ ਪ੍ਰਸੰਸਕ ਵੀ ਸੀ ਉਸ ਨੇ ਉਨ੍ਹਾਂ ਨੂੰ ਬੜੇ ਪ੍ਰੇਮ ਨਾਲ ਪੁੱਛਿਆ ਕਿ ਉਹ ਭੋਜਨ ’ਚ ਕੀ ਲੈਣਗੇ? ਐਰਿਕ ਹਾਫ਼ਰ ਨੇ ਕਿਹਾ ਕਿ ਮੈਂ ਭੁੱਖਾ ਤਾਂ ਹਾਂ ਅਤੇ ਭੋਜਨ ਵੀ ਕਰਨਾ ਚਾਹੁੰਦਾ ਹਾਂ, ਪਰ ਉਸ ਲਈ ਮੇਰੀ ਇੱਕ ਸ਼ਰਤ ਹੈ ਇਹ ਸੁਣ ਕੇ ਹੋਟਲ ਮਾਲਕ ਕਹਿਣ ਲੱਗਾ,

‘‘ਦੱਸੋ, ਮੈਂ ਤੁਹਾਡੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ’’ ਹਾਫ਼ਰ ਕਹਿਣ ਲੱਗਾ, ‘‘ਭੋਜਨ ਦੇ ਬਦਲੇ ਤੁਸੀਂ ਮੈਨੂੰ ਕੁਝ ਕੰਮ ਜ਼ਰੂਰ ਦੇਵੋਗੇੇ ਮੈਂ ਮੁਫ਼ਤ ਭੋਜਨ ਨਹੀਂ ਕਰਾਂਗਾ ਅਤੇ ਇਸ ਸਮੇਂ ਮੇਰੇ ਕੋਲ ਪੈਸੇ ਨਹੀਂ ਹਨ ਇਸ ਲਈ ਪੈਸੇ ਬਦਲੇ ਤੁਸੀਂ ਮੇਰੀ ਸੇਵਾ ਲੈ ਸਕਦੇ ਹੋ’’ ਹੋਟਲ ਮਾਲਕ ਇਹ ਸੁਣ ਕੇ ਹੈਰਾਨ ਹੋ ਗਿਆ

ਉਸ ਨੇ ਉਨ੍ਹਾਂ ਦੀ ਗੱਲ ਦਾ ਸਨਮਾਨ ਕੀਤਾ ਤੇੇ ਉਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਖਵਾਇਆ ਉਸ ਤੋਂ ਬਾਅਦ ਹਾਫ਼ਰ ਨੇ ਹੋਟਲ ’ਚ ਹੋਰ ਵੇਟਰਾਂ ਵਾਂਗ ਕੁਝ ਦੇਰ ਤੱਕ ਮਨ ਲਾ ਕੇ ਕੰਮ ਕੀਤਾ ਫ਼ਿਰ ਉਹ ਹੋਟਲ ਮਾਲਕ ਦਾ ਧੰਨਵਾਦ ਕਰਕੇ ਉੱਥੋਂ ਨਿੱਕਲੇ ਹੋਟਲ ਮਾਲਕ ਐਰਿਕ ਹਾਫਰ ਦੇ ਆਤਮ-ਸਨਮਾਨ ਦਾ ਕਾਇਲ ਹੋ ਗਿਆ ਹਾਫ਼ਰ ਨੇ ਆਪਣੇ ਆਤਮ-ਸਨਮਾਨ, ਸਖ਼ਤ ਮਿਹਨਤ ਤੇ ਤੇਜ਼ ਬੁੱਧੀ ਦੇ ਦਮ ’ਤੇ ਆਪਣੀ ਵੱਖਰੀ ਪਛਾਣ ਬਣਾਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ