Breaking News

ਸਾਂਸਦਾਂ ਨੇ ਸਪਕੀਰ ਨੂੰ ਲਿਖੀ ਚਿੱਠੀ, ਭਗਵੰਤ ਮਾਨ ਨੂੰ ਭੇਜੋ ਨਸ਼ਾ ਮੁਕਤੀ ਕੇਂਦਰ

ਨਵੀਂ ਦਿੱਲੀ। ਸੰਸਦ ਦਾ ਲਾਈਵ ਵੀਡੀਓ ਦਿਖਾਉਣ ਦੇ ਮਾਮਲੇ ‘ਚ ਸੰਸਦ ਤੋਂ ਬਾਹਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਸੁਧਾਰ ਘਰ ਭੇਜਣ ਦੀ ਮੰਗ ਕੀਤੀ ਗਈ ਹੈ। ਲੋਕ ਸਭਾ ਸਾਂਸਦਾਂ ਨੇ ਸਪੀਕਰ ਸੁਮਿੱਤਰਾ ਮਹਾਜਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ। ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਦੇ ਮਹੇਸ਼ ਗਿਰੀ ਤੇ ਆਪ ਦੇ ਮੁਅੱਤਲ ਸਾਂਸਦ ਹਰਿੰਦਰ ਸਿੰਘ ਖਾਲਸਾ ਨੇ ਇਹ ਚਿੱਠੀ ਸਪੀਕਰ ਨੂੰ ਲਿਖੀ ਹੈ।
ਇਸ ‘ਚ ਕਿਹਾ ਗਿਆ ਹੈ ਕਿ ਭਗਵੰਤ ਮਾਨ ਨੂੰ  ਨਸ਼ੇ ਦੀ ਆਦਤ ਛੱਡਣ ਤੋਂ ਬਾਅਦ ਹੀ ਸੰਸਦ ਦੀ ਕਾਰਵਾਈ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ। ਚਿੱਠੀ ‘ਚ ਲਿਖਿਆ ਗਿਆ ਹੈ ਕਿ ਚੰਗਾ ਹੋਵੇਗਾ ਕਿ ਭਗਵੰਤ ਮਾਨ ਨੂੰ ਨਸ਼ੇ ਦੀ ਆਦਤ ਛੁਡਾਉਣ ਲਈ ਲੋਕ ਸਭਾ ਆਪਣੇ ਖ਼ਰਚੇ ‘ਤੇ ਸੁਧਾਰ ਘਰ ਭੇਜੇ।
ਪੰਜਾਬ ‘ਚ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਿਹਾਜ ਨਾਲ ਮਾਨ ਦਾ ਮੁੱਦਾ ਸਿਆਸੀ ਪੱਖੋਂ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ। ਮਾਨ ਖਿਲਾਫ਼ ਉਨ੍ਹਾਂ ਦੇ ਹੀ ਸਾਥੀ ਖਾਲਸਾ ਨੇ ਸ਼ਰਾਬ ਪੀ ਕੇ ਸੰਸਦ ਆਉਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ  ਮਾਨ ਸ਼ਰਾਬ ਪੀ ਕੇ ਲੋਕ ਸਭਾ ਆਉਂਦੇ ਹਨ। ਬਦਬੂ ਕਾਰਨ ਉਨ੍ਹਾਂ ਦਾ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਉਨ੍ਹਾਂ ਦੀ ਸੀਟ ਬਦਲੀ ਜਾਵੇ।

ANi

ਪ੍ਰਸਿੱਧ ਖਬਰਾਂ

To Top