ਸੀਨੀਅਰ ਕਾਂਗਰਸੀ ਆਗੂ ਇੰਜੀ. ਰੁਪਿੰਦਰਜੀਤ ਸਿੰਘ ਭਾਜਪਾ ’ਚ ਸ਼ਾਮਲ

ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਪਾਰਟੀ ’ਚ ਸ਼ਾਮਲ

  •  ਬਠਿੰਡਾ ਦਿਹਾਤੀ ’ਚ ਬਦਲਣਗੇ ਸਿਆਸੀ ਸਮੀਕਰਨ

(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ ਦਿਹਾਤੀ ’ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਸੀਨੀਅਰ ਕਾਂਗਰਸੀ ਆਗੂ ਅਤੇ ਇੰਡੇਨ ਗੈਸ ਏਜੰਸੀ ਦੇ ਮਾਲਕ ਇੰਜੀ. ਰੁਪਿੰਦਰਜੀਤ ਸਿੰਘ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਦਿਆਲ ਦਾਸ ਸੋਢੀ ਅਤੇ ਰਾਜੇਸ਼ ਬਾਘਾ ਨੇ ਕੀਤਾ। ਇਸ ਮੌਕੇ ਇੰਜੀ. ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਦੀ ਬਹਿਤਰੀ ਲਈ ਪਾਰਟੀ ਜੋ ਉਨ੍ਹਾਂ ਨੂੰ ਸੇਵਾ ਦੇਵੇਗੀ ਉਹ ਉਸ ਤੇ ਫੁੱਲ ਚੜ੍ਹਾਉਦਿਆਂ ਉਸ ਨੂੰ ਪੂਰਾ ਕਰਨਗੇ।

ਦੱਸਣਾ ਬਣਦਾ ਹੈ ਕਿ ਇੰਜੀ. ਰੁਪਿੰਦਰਜੀਤ ਸਿੰਘ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਲਈ ਟਿਕਟ ਦੇ ਦਾਅਵੇਦਾਰ ਵਜੋਂ ਪੇਸ਼ ਹੋ ਰਹੇ ਸਨ। ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਉਨ੍ਹਾਂ ਨੂੰ ਬਠਿੰਡਾ ਦਿਹਾਤੀ ਤੋਂ ਮੈਦਾਨ ’ਚ ਉਤਾਰ ਸਕਦੀ ਹੈ ਜੇਕਰ ਉਨ੍ਹਾਂ ਨੂੰ ਟਿਕਟ ਮਿਲ ਗਈ ਤਾਂ ਕਾਂਗਰਸ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ ਕਿਉਂਕਿ ਰੁਪਿੰਦਰਜੀਤ ਸਿੰਘ ਦਾ ਬਠਿੰਡਾ ਦਿਹਾਤੀ ’ਚ ਕਾਫੀ ਵੋਟ ਬੈਂਕ ਹੈ। ਰੁਪਿੰਦਰਜੀਤ ਸਿੰਘ ਦੀ ਇਹ ਨਵੀਂ ਸਿਆਸੀ ਪਾਰੀ ਹਲਕਾ ਬਠਿੰਡਾ ਦਿਹਾਤੀ ’ਚ ਕਾਫੀ ਸਿਆਸੀ ਸਮੀਕਰਨ ਬਦਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ