Breaking News

ਸੈਂਸੇਕਸ 300 ਅੰਕ ਉੱਛਲਿਆ

New Peak, Share Market, BJP, Gujarat Elections

ਜੀਐੱਸਟੀ ਨਾਲ ਬਜ਼ਾਰ ‘ਚ ਉਤਸ਼ਾਹ

ਮੁੰਬਈ: ਦੇਸ਼ ‘ਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਸ਼ੇਅਰ ਬਜ਼ਾਰਾਂ ‘ਚ ਅੱਜ ਜ਼ੋਰਦਾਰ ਤੇਜ਼ੀ ਰਹੀ ਤੇ ਬੀਐਸਈ ਸੇਂਸੇਕਸ 300 ਅੰਕਾਂ ਦੇ ਉਛਾਲ ਨਾਲ ਇੱਕ ਹਫ਼ਤੇ ਦੇ ਉੱਚ ਪੱਧਰ 31,222 ਅੰਕ ‘ਤੇ ਪਹੁੰਚ ਗਿਆ ਐਨਐਸਈ ਨਿਫਟੀ 9,600 ਅੰਕ ਤੋਂ ਉੱਪਰ ਨਿਕਲ ਗਿਆ

ਜੀਐੱਸਟੀ ਲਾਗੂ ਹੋਣ ਤੋਂ ਬਾਅਦ ਨਿਵੇਸ਼ਕਾਂ ‘ਚ ਉਤਸ਼ਾਹ ਦਰਮਿਆਨ ਇਹ ਤੇਜ਼ੀ ਆਈ ਇਤਿਹਾਸਕ ਟੈਕਸ ਸੁਧਾਰ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਮਿਲਣ ਦੀ ਉਮੀਦ ਨਾਲ ਨਿਵੇਸ਼ਕਾਂ ਨੇ ਜੰਮ ਕੇ ਲਿਵਾਲੀ ਕੀਤੀ ਤੀਸ ਸ਼ੇਅਰਾਂ ਵਾਲਾ ਬੰਬਈ ਸ਼ੇਅਰ ਬਜ਼ਾਰ ਦਾ ਸੇਂਸੇਕਸ ਮਜ਼ਬੂਤੀ ਨਾਲ 31,258.33 ਅੰਕ ‘ਤੇ ਪਹੁੰਚ ਗਿਆ ਤੇ ਆਖਰ ‘ਚ 300.01 ਅੰਕ ਜਾਂ 0.97 ਫੀਸਦੀ ਦੇ ਵਾਧੇ ਨਾਲ 31,221.62 ਅੰਕ ‘ਤੇ ਬੰਦ ਹੋਇਆ ਇਸ ਤੋਂ ਪਹਿਲਾਂ, ਇਹ ਪੱਧਰ 22 ਜੂਨ ਨੂੰ ਦੇਖਿਆ ਗਿਆ ਸੀ ਇਸ ਤੋਂ ਪਿਛਲੇ, ਪਿਛਲੇ ਦੋ ਸੈਸ਼ਨਾਂ ‘ਚ ਸੇਂਸੇਕਸ 87.29 ਅੰਕ ਮਜ਼ਬੂਤ ਹੋਇਆ ਸੀ

ਪ੍ਰਸਿੱਧ ਖਬਰਾਂ

To Top