ਗਿਰਾਵਟ ਨਾਲ ਬੰਦ ਹੋਇਆ ਬਜ਼ਾਰ, 141 ਅੰਕ ਡਿੱਗਾ ਸੈਂਸੇਕਸ

0
Sensex. Fell 141 points, Market, Closed

ਏਜੰਸੀ/ਮੁੰਬਈ। ਵਿਦੇਸ਼ੀ ਬਜ਼ਾਰ ਤੋਂ ਮਿਲੇ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਜ਼ਾਰ ‘ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਮਜ਼ਬੂਤੀ ਆਖਰ ਤੱਕ ਨਹੀਂ ਰਹੀ ਕੱਲ੍ਹ ਸੈਂਸੇਕਸ 141.33 ਅੰਕਾਂ ਦੀ ਗਿਰਾਵਟ ਨਾਲ 37,531.98 ਅਤੇ ਨਿਫਟੀ 48.35 ਅੰਕ ਡਿੱਗ ਕੇ 11,126.40 ਦੇ ਪੱਧਰ ‘ਤੇ ਬੰਦ ਹੋਇਆ ਅੱਜ ਸੈਂਸੇਕਸ 180 ਅੰਕਾਂ ਦੀ ਤੇਜ਼ੀ ਨਾਲ 37,853.80 ‘ਤੇ ਖੁੱਲ੍ਹਿਆ ਅਤੇ ਨਿਫਟੀ ਵੀ ਤੇਜ਼ੀ ਨਾਲ 21 ਅੰਕਾਂ ਤੋਂ ਜ਼ਿਆਦਾ ਦੇ ਵਾਧੇ ਨਾਲ 11,196.20 ‘ਤੇ ਖੁੱਲ੍ਹਿਆ ਬੀਐਸਈ ਦੇ 30 ਸ਼ੇਅਰਾਂ ਵਾਲਾ ਸੂਚਕਾਂਕ ਸਵੇਰੇ 9.52 ਵਜੇ 147.22 ਅੰਕਾਂ ਭਾਵ 0.39 ਫੀਸਦੀ ਦੇ ਵਾਧੇ ਨਾਲ 37,820.53 ‘ਤੇ ਕਾਰੋਬਾਰ ਕਰ ਰਿਹਾ ਸੀ

ਇਸ ਤੋਂ ਪਹਿਲਾਂ ਸੈਂਸੇਕਸ 180.49 ਅੰਕਾਂ ਦੀ ਤੇਜ਼ੀ ਨਾਲ 37,853.80 ‘ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ 37,534.54 ਤੱਕ ਡਿੱਗਿਆ ਐਨਐਸਈ ਦਾ 50 ਸ਼ੇਅਰਾਂ ‘ਤੇ ਅਧਾਰਿਤ ਸੂਚਕਾਂਕ ਨਿਫਟੀ 23.45 ਅੰਕਾਂ ਦੇ ਵਾਧੇ ਨਾਲ 11,198.20 ‘ਤੇ ਬਣਿਆ ਹੋਇਆ ਸੀ ਇਸ ਤੋਂ ਪਹਿਲਾਂ ਨਿਫਟੀ 21.35 ਅੰਕਾਂ ਦੀ ਤੇਜ਼ੀ ਨਾਲ 11,196.20 ‘ਤੇ ਖੁੱਲ੍ਹਿਆ ਅਤੇ 11,215.45 ਤੱਕ ਉੱਛਲਿਆ ਹਾਲਾਂਕਿ, ਸ਼ੁਰੂਆਤੀ ਕਾਰੋਬਾਰ ਦੌਰਾਨ ਨਿਫਟੀ 11,117.85 ਤੱਕ ਡਿੱਗਿਆ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਰਬੀਆਈ ਨੇ ਮੁਦਰਿਕ ਨੀਤੀ ‘ਚ ਰੈਪੋ ਰੇਟ ‘ਚ 25 ਬੇਸਿਸ ਅੰਕਾਂ ਦੀ ਕਟੌਤੀ ਕੀਤੀ ਸੀ ਪਰ ਸ਼ੇਅਰ ਬਜਾਰ ‘ਤੇ ਇਸ ਦਾ ਪਾਜੀਟਿਵ ਅਸਰ ਨਜ਼ਰ ਨਹੀਂ ਆਇਆ ਆਰਬੀਆਈ ਦੇ ਅਰਥਵਿਵਸਥਾ ਸਬੰਧੀ ਜੀਡੀਪੀ ਗ੍ਰੋਥ ਰੇਟ ਅਨੁਮਾਨ ਵਿੱਤੀ ਸਾਲ ਲਈ 6.9 ਫੀਸਦੀ ਤੋਂ 6.1 ਫੀਸਦੀ ਕਰਨ ਦਾ ਅਸਰ ਸ਼ੇਅਰ ਬਜ਼ਾਰ ‘ਤੇ ਨਜ਼ਰ ਆਇਆ ਸੈਂਸੇਕਸ 433 ਅੰਕਾਂ ਦੀ ਗਿਰਾਵਟ ਨਾਲ 37,673 ਅਤੇ ਨਿਫਟੀ 139.25 ਅੰਕ ਡਿੱਗ ਕੇ 11,174 ਦੇ ਪੱਧਰ ‘ਤੇ ਬੰਦ ਹੋਇਆ ਨੀਤੀਗਤ ਦਰਾਂ ‘ਚ ਐਲਾਨ ਤੋਂ ਬਾਅਦ ਸੈਂਸੇਕਸ ‘ਚ 218.70 ਅੰਕਾਂ ਦੀ ਗਿਰਾਵਟ ਦੇ ਨਾਲ 37,888.17 ਅਤੇ ਨਿਫਟੀ 72.50 ਅੰਕ ਡਿੱਗ ਕੇ 11,241.50 ‘ਤੇ ਆ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।