ਸ਼ੇਅਰ ਬਜ਼ਾਰ ’ਚ ਪਰਤੀ ਰੌਣਕ, ਸੈਂਸੇਕਸ ’ਚ 500 ਤੋਂ ਵੱਧ ਅੰਕਾਂ ਦਾ ਵਾਧਾ

ਨਿਫਟੀ 16000 ਦੇ ਨੇੜੇ ਪਹੁੰਚਿਆ

(ਸੱਚ ਕਹੂੰ ਨਿਊਜ਼) ਮੁੰਬਈ। ਸ਼ੇਅਰ ਬਜ਼ਾਰ ’ਚ ਰੌਣਕ ਪਰਤਣ ਨਾਲ ਸੈਂਸੇਕਸ 535 ਅੰਕਾਂ ਦੇ ਵਾਧੇ ਨਾਲ 53770 ਦੇ ਪੱਧਰ ’ਤੇ ਪਹੁੰਚ ਗਿਆ ਹੈ। ਨਿਫਟੀ 158 ਅੰਕਾਂ ਦੇ ਉਛਾਲ ਨਾਲ 16000 ਦੇ ਪੱਧਰ ਤੋਂ ਸਿਰਫ 6 ਅੰਕ ਦੂਰ ਹੈ। ਨਿਫਟੀ ਐਫਐਮਸੀਜੀ ਨੂੰ ਛੱਡ ਸਾਰੇ ਇੰਡੈਕਸ ਹਰੇ ਨਿਸ਼ਾਨ ’ਤੇ ਹਨ।

ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਮਜ਼ਬੂਤ ਰਹੀ। ਬੀਐਸਈ ਦਾ 30 ਸਟਾਕਸ ਵਾਲਾ ਮੁੱਖ ਸੰਵੇਦੀ ਸੂਚਕ ਅੰਕ ਸੈਂਸੇਕਸ 266 ਅੰਕਾਂ ਦੇ ਫਾਇਦੇ ਨਾਲ 53501 ਦੇ ਪੱਧਰ ’ਤੇ ਖੁੱਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਅੱਜ ਦੇ ਦਿਨ ਦੇ ਕਾਰੋਬਾਰ ਦੀ ਸ਼ੁਰੂਆਤ ਹਰੇ ਨਿਸ਼ਾਨ ਦੇ ਨਾਲ ਕੀਤੀ। ਜਿਕਰਯੋਗ ਹੈ ਕਿ ਸੋਮਵਾਰ ਨੂੰ ਅਮਰੀਕੀ ਸ਼ੇਅਰ ਬਜ਼ਾਰ ’ਚ ਵੀ ਰੌਣਕ ਰਹੀ ਤੇ ਡਾਊ ਜੋਂਸ, ਨੈਸਡੈਕ ਤੇ ਐਸਐਂਡਪੀ ਹਰੇ ਨਿਸ਼ਾਨ ’ਤੇ ਬੰਦ ਹੋਇਆ ਤਾਂ ਨੈਸਡੈਕ 99.11 (0.90 ਫੀਸਦੀ) ਅੰਕ ’ਤੇ 11,127.84 ਦੇ ਪੱਧਰ ’ਤੇ। ਸ਼ੁਰੂਆਤੀ ਕਾਰੋਬਾਰ ’ਚ ਸੈਂਸੇਕਸ ’ਚ ਸਿਰਫ 1 ਸਟਾਕਸ ਲਾਲ ਤੇ 29 ਹਰੇ ਨਿਸ਼ਾਨ ’ਤੇ ਸੀ। ਸੈਂਸੇਕਸ 305 ਅੰਕ ਉੱਪਰ 53539 ਦੇ ਪੱਧਰ ’ਤੇ ਸੀ ਤਾਂ ਨਿਫਟੀ 15774 ਦੇ ਪੱਧਰ ’ਤੇ ਖੁੱਲਣ ਤੋਂ ਬਾਅਦ 90 ਅੰਕਾਂ ਦੇ ਵਾਧੇ ਨਾਲ 15925 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ