ਖੇਡ ਮੈਦਾਨ

ਹਾਲੇਪ ਨੂੰ ਹਰਾ ਕੇ ਸੈਰੇਨਾ ਕੁਆਰਟਰ ਫਾਈਨਲ ‘ਚ

Serena beat quarter-final quarterfinals

ਮੈਲਬੋਰਨ | ਗ੍ਰੈਂਡ ਸਲੈਮ ਖਿਤਾਬਾਂ ਦੀ ਮਲਿੱਕਾ ਅਮਰੀਕਾ ਦੀ ਸੈਰੇਨਾ ਵਿਲੀਅਮਸ ਨੇ ਆਪਣਾ ਕਮਾਲ ਦਾ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਤਿੰਨ ਸੇੱਟਾਂ ‘ਚ 6-1, 4-6, 6-4 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਦੇ ਮਹਿਲਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ
23 ਗ੍ਰੇਂਡ ਸਲੇਮ ਖਿਤਾਬਾਂ ਦੀ ਜੇਤੂ ਸੈਰੇਨਾ ਨੇ ਇਸ ਜਿੱਤ ਨਾਲ ਟੂਰਨਾਮੈਂਟ ‘ਚ ਉਲਟਫੇਰ ਦਾ ਸਿਲਸਿਲਾ ਜਾਰੀ ਰੱਖਿਆ ਕੱਲ੍ਹ ਮਹਿਲਾਵਾਂ ‘ਚ ਨੰਬਰ ਦੋ ਜਰਮਨੀ ਦੀ ਐਂਜੇਲਿਕ ਕੇਰਬਰ ਤੇ ਪੁਰਸ਼ਾਂ ‘ਚ ਨੰਬਰ ਤਿੰਨ ਸਵਿੱਟਜ਼ਰਲੈਂਡ ਦੇ ਰੋਜ਼ਰ ਫੈਡਰਰ ਬਾਹਰ ਹੋਗਏ ਸਨ ਜਦੋਂ ਕਿ ਅੱਜ ਨੰਬਰ ਇੱਕ ਸੀਡ ਹਾਲੇਪ ਤੇ ਚੌਥੀ ਸੀਡ ਜਰਮਨੀ ਦੇ ਅਲੈਕਸਜੈਂਡਰ ਜਵੇਰੇਵ ਚੌਥੇ ਗੇੜ ‘ਚ ਹਾਰ ਕੇ ਬਾਹਰ ਹੋ ਗਏ
16ਵੀਂ ਸੀਡ ਸੈਰੇਨਾ ਨੇ ਹਾਲੇਪ ਨੂੰ ਇੱਕ ਘੰਟੇ 47 ਮਿੰਟਾਂ ‘ਚ ਹਰਾਇਆ ਸੈਰੇਨਾ ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਤੇ ਮਾਰਗਕੇਟ ਕੋਰਟ ਦੇ 24 ਗ੍ਰੈਂਡ ਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਤਲਾਸ਼ ‘ਚ ਹਨ ਸੈਰੇਲਾ ਨੇ ਇਸ ਹਾਰ ਨਾਲ ਆਪਣੀ ਵੱਡੀ ਭੈਣ ਵੀਨਸ ਦੀ ਹਾਰ ਦਾ ਬਦਲਾ ਵੀ ਲੈ ਲਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top