ਸੇਰੇਨਾ, ਕੇਰਬਰ,ਜੂਲੀਆ ਸੈਮੀਫਾਈਨਲ ‘ਚ

0

ਦੋ ਸਾਲ ਪਹਿਲਾਂ ਵਿੰਬਲਡਨ ‘ਚ ਉਪ ਜੇਤੂ ਰਹੀ ਕੇਰਬਰ

ਏਜੰਸੀ, ਲੰਦਨ 11 ਜੁਲਾਈ

ਸੱਤ ਵਾਰ ਦੀ ਚੈਂਪਿਅਨ ਅਤੇ ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ, ਜਰਮਨੀ ਦੀ ਜੂਲਿਆ ਜਾਰਜਿਸ, ਜਰਮਨੀ ਦੀ ਅੰਜੇਲਿਕ ਕੇਰਬਰ ਅਤੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੇ ਮੰਗਲਵਾਰ ਨੂੰ ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਮਹਿਲਾ ਵਰਗ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ
ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗਰੈਂਡ ਸਲੈਮ ਖ਼ਿਤਾਬ ਦੀ ਤਲਾਸ਼ ‘ਚ ਲੱਗੀ 25ਵਾਂ ਦਰਜਾ ਪ੍ਰਾਪਤ ਸੇਰੇਨਾ ਨੇ ਪਹਿਲਾ ਸੈੱਟ ਹਾਰਨ ਦੇ ਝਟਕੇ ਤੋਂ ਉੱਭਰਦੇ ਹੋਏ ਇਟਲੀ ਦੀ ਕੈਮਿਲਾ ਜਿਓਰਜ਼ੀ ਨੂੰ ਇੱਕ ਘੰਟੇ 42 ਮਿੰਟ ‘ਚ 3-6, 6-3, 6-4 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੇਰੇਨਾ ਨੇ ਇਸ ਟੂਰਨਾਮੈਂਟ ‘ਚ ਪਹਿਲੀ ਵਾਰ ਕੋਈ ਸੈੱਟ ਗੁਆਇਆ ਪਰ ਫਿਰ ਵਾਪਸੀ ਕਰਦੇ ਹੋਏ ਅਗਲੇ ਦੋਵੇਂ ਸੈੱਟ ਜਿੱਤ ਕੇ ਜਿਓਰਜ਼ੀ ਵਿਰੁੱਧ ਆਪਣਾ ਰਿਕਾਰਡ 4-0 ਪਹੁੰਚਾ ਦਿੱਤਾ

ਸੇਰੇਨਾ ਦਾ ਸੈਮੀਫਾਈਨਲ ‘ਚ 13ਵਾਂ ਦਰਜਾ ਪ੍ਰਾਪਤ ਜਰਮਨੀ ਦੀ ਜੂਲਿਆ ਜਾਰਜਿਸ ਨਾਲ

ਸੇਰੇਨਾ ਦਾ ਸੈਮੀਫਾਈਨਲ ‘ਚ 13ਵਾਂ ਦਰਜਾ ਪ੍ਰਾਪਤ ਜਰਮਨੀ ਦੀ ਜੂਲਿਆ ਜਾਰਜਿਸ ਨਾਲ ਮੁਕਾਬਲਾ ਹੋਵੇਗਾ ਜਿਸਨੇ ਵੀ ਆਪਣਾ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਹਾਲੈਂਡ ਦੀ ਕਿਕੀ ਬਰਟੇਂਸ ਨੂੰ 3-6, 7-5, 6-1 ਨਾਲ ਹਰਾਇਆ
11ਵਾਂ ਦਰਜਾ ਪ੍ਰਾਪਤ ਕੇਰਬਰ ਨੇ 14ਵਾਂ ਦਰਜਾ ਪ੍ਰਾਪਤ ਰੂਸ ਦੀ ਦਾਰਿਆ ਕਸਾਤਕਿਨਾ ਨੂੰ ਇੱਕ ਘੰਟੇ 29 ਮਿੰਟ ‘ਚ 6-3, 7-5 ਨਾਲ ਹਰਾਇਆ ਜਦੋਂਕਿ 12ਵਾਂ ਦਰਜਾ ਪ੍ਰਾਪਤ ਓਸਤਾਪੇਂਕੋ ਨੇ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੂੰ ਇੱਕ ਘੰਟੇ 22 ਮਿੰਟ ‘ਚ 7-5, 6-4 ਨਾਲ ਹਰਾ ਕੇ ਆਖ਼ਰੀ ਚਾਰ ‘ਚ ਸਥਾਨ ਬਣਾ ਲਿਆ ਦੋ ਸਾਲ ਪਹਿਲਾਂ ਵਿੰਬਲਡਨ ‘ਚ ਉਪ ਜੇਤੂ ਰਹੀ ਕੇਰਬਰ ਨੂੰ ਜਿੱਤ ਹਾਸਲ ਕਰਨ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ ਸਾਲ 2016 ‘ਚ ਆਸਟਰੇਲੀਅਨ ਓਪਨ ਅਤੇ ਯੂਐਸ ਓਪਨ ਦੇ ਖ਼ਿਤਾਬ ਜਿੱਤ ਚੁੱਕੀ ਕੇਰਬਰ ਦਾ ਇਹ ਚੌਥਾ ਗਰੈਂਡ ਸਲੈਮ ਸੈਮੀਫਾਈਨਲ ਹੈ ਉਹ ਇਸ ਸਾਲ ਫਰੈਂਚ ਓਪਨ ਦੇ ਕੁਆਰਟਰ ਫਾਈਨ ਤੱਕ ਵੀ ਪਹੁੰਚੀ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।