Breaking News

36 ਸਾਲਾ ਸੇਰੇਨਾ ਦੀ ਖ਼ਿਤਾਬੀ ਟੱਕਰ ਕੇਰਬਰ ਨਾਲ

 to 
 

ਸਾਬਕਾ ਨੰਬਰ ਇੱਕ ਅੰਜੇਲਿਕ ਦੂਸਰੀ ਵਾਰ ਕਰੇਗੀ ਖਿ਼ਤਾਬ ਲਈ ਜੱਦੋਜ਼ਹਿਦ

ਏਜੰਸੀ, ਲੰਦਨ, 12 ਜੁਲਾਈ
ਸੱਤ ਵਾਰ ਦੀ ਵਿੰਬਲਡਨ ਚੈਂਪਿਅਨ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਦੀ ਜੂਲੀਆ ਜਾਰਜਿਸ ਨੂੰ 6-2, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦੇ ਸਾਹਮਣੇ ਸਾਬਕਾ ਨੰਬਰ ਇੱਕ ਜਰਮਨੀ ਦੀ ਅੰਜੇਲਿਕ ਕੇਰਬਰ ਦੀ ਚੁਣੌਤੀ ਹੋਵੇਗੀ ਕੇਰਬਰ ਨੇ ਤੂਫ਼ਾਨੀ ਪ੍ਰਦਰਸ਼ਨ ਕਰਦੇ ਹੋਏ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੂੰ ਹੋਰ ਸੈਮੀਫਾਈਨਲ ‘ਚ ਇੰਕ ਤਰਫ਼ਾ ਅੰਦਾਜ਼ ‘ਚ 6-3, 6-3 ਨਾਲ ਹਰਾ ਕੇ ਦੂਸਰੀ ਵਾਰ ਫ਼ਾਈਨਲ ‘ਚ ਜਗ੍ਹਾ ਬਣਾਈ
36 ਸਾਲ ਦੀ ਸੇਰੇਨਾ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗਰੈਂਡ ਸਲੈਮ ਖ਼ਿਤਾਬ ਦੀ ਤਲਾਸ਼ ‘ਚ ਹੈ ਇੱਥੇ 25ਵਾਂ ਦਰਜਾ ਪ੍ਰਾਪਤ ਸੇਰੇਨਾ ਅੱਠਵੇਂ ਖ਼ਿਤਾਬ ਲਈ ਕੇਰਬਰ ਨਾਲ ਮੁਕਾਬਲਾ ਕਰੇਗੀ12ਵਾਂ ਦਰਜਾ ਪ੍ਰਾਪਤ ਓਸਤਾਪੇਂਕੋ ਨੇ ਕੇਰਬਰ ਵਿਰੁੱਧ ਹਮਲਾਵਰ ਖੇਡਣ ਦੀ ਕੋਸਿ਼ਸ਼ ਕੀਤੀ ਅਤੇ 11ਵਾਂ ਦਰਜਾ ਪ੍ਰਾਪਤ ਕੇਰਬਰ ਨੂੰ ਇੱਕ ਤੋਂ ਬਾਅਦ ਇੱਕ ਅੰਕ ਦਿੱਤੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top