ਪ੍ਰੇਰਨਾ

ਇਨਸਾਨੀਅਤ ਦੀ ਸੇਵਾ

Serving, Humanity

ਮਰਹੂਮ ਲਾਲ ਬਹਾਦਰ ਸ਼ਾਸਤਰੀ

ਉਨ੍ਹਾਂ ਦਿਨਾਂ ‘ਚ ਮਰਹੂਮ ਲਾਲ ਬਹਾਦਰ ਸ਼ਾਸਤਰੀ ਰੇਲ ਮੰਤਰੀ ਸਨ ਇੱਕ ਵਾਰ ਉਹ ਰੇਲਗੱਡੀ ‘ਚ ਯਾਤਰਾ ਕਰ ਰਹੇ ਸਨ। ਪਹਿਲੀ ਸ੍ਰੇਣੀ ਦੇ ਡੱਬੇ ‘ਚ ਆਪਣੀ ਸੀਟ ‘ਤੇ ਇੱਕ ਬਿਮਾਰ ਵਿਅਕਤੀ ਨੂੰ ਲਿਟਾ ਕੇ, ਉਹ ਖੁਦ ਤੀਜੀ ਸ਼੍ਰੇਣੀ ‘ਚ ਜਾ ਕੇ ਉਸ ਦੀ ਥਾਂ ‘ਤੇ ਚਾਦਰ ਲੈ ਕੇ ਸੌਂ ਗਏ। ਕੁਝ ਸਮੇਂ ਬਾਅਦ ਟਿਕਟ ਚੈਕਰ ਆਇਆ ਅਤੇ ਉਨ੍ਹਾਂ ਨੂੰ ਸੁੱਤਾ ਵੇਖ ਕੇ ਬੁਰਾ-ਭਲਾ ਕਹਿਣ ਲੱਗਾ। ਲਾਲ ਬਹਾਦਰ ਸ਼ਾਸਤਰੀ ਉਸ ਦੀ ਆਵਾਜ਼ ਸੁਣ ਕੇ ਜਾਗੇ। ਜਦੋਂ ਉਨ੍ਹਾਂ ਨੇ ਟਿਕਟ ਚੈਕਰ ਨੂੰ ਆਪਣਾ ਸ਼ਨਾਖਤੀ ਕਾਰਡ ਵਿਖਾਇਆ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਿਆ। ਬੋਲਿਆ, ‘ਸਰ ਤੁਸੀਂ ਅਤੇ ਤੀਜੇ ਦਰਜ਼ੇ ‘ਚ? ਤੁਸੀਂ ਚੱਲੋ, ਮੈਂ ਤੁਹਾਨੂੰ ਤੁਹਾਡੇ ਡੱਬੇ ‘ਚ ਪਹੁੰਚਾ ਦਿਆਂ’। ਪਰ ਉਹ ਮੁਸਕੁਰਾਉਂਦੇ ਹੋਏ ਬੋਲੇ, ‘ਭਾਈ? ਮੈਨੂੰ ਤਾਂ ਨੀਂਦ ਆ ਰਹੀ ਹੈ, ਕਿਉਂ ਮੇਰੀ ਮਿੱਠੀ ਨੀਂਦ ਖਰਾਬ ਕਰਦਾ ਹੈਂ’ ਉਹ ਫਿਰ ਚਾਦਰ ਲੈ ਕੇ ਸੌਂ ਗਏ। Serving, Humanity

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top