ਪ੍ਰਣਬ ਮੁਖਰਜੀ ਦੇ ਸਨਮਾਨ ‘ਚ ਸੱਤ ਦਿਨਾਂ ਦਾ ਸਰਕਾਰੀ ਸੋਗ

0

ਦੇਸ਼ ਭਰ ‘ਚ ਸਾਰੇ ਭਵਨਾਂ ‘ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ
6 ਸਤੰਬਰ ਤੱਕ ਸੱਤ ਦਿਨਾਂ ਦਾ ਸਰਕਾਰੀ ਸੋਗ

ਨਵੀਂ ਦਿੱਲੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ ਤੇ ਉਨ੍ਹਾਂ ਦੇ ਸਨਮਾਨ ‘ਚ ਅੱਜ ਦੇਸ਼ ਭਰ ‘ਚ ਸੱਤ ਦਿਨਾਂ ਦਾ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਕਾਰ ਡੂੰਘੇ ਦੁੱਖ ਨਾਲ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦੇਹਾਂਤ ਦਾ ਐਲਾਨ ਕਰਦੀ ਹੈ।

India, Will Becomem 5 Trillion, Dollar, Economy, Pranab

ਉਨ੍ਹਾਂ ਦਾ ਫੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਮਰਹੂਮ ਆਤਮਾ ਦੇ ਸਨਮਾਨ ‘ਚ ਦੇਸ਼ ਭਰ ‘ਚ ਅੱਜ ਤੋਂ 6 ਸਤੰਬਰ ਤੱਕ ਸੱਤ ਦਿਨਾਂ ਦਾ ਸਰਕਾਰੀ ਸੋਗ ਰਹੇਗਾ। ਇਸ ਦੌਰਾਨ ਦੇਸ਼ ਭਰ ‘ਚ ਸਾਰੇ ਭਵਨਾਂ ‘ਤੇ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ ਤੇ ਅਧਿਕਾਰਕ ਤੌਰ ‘ਤੇ ਮਨੋਰੰਜਨ ਦੇ ਕੋਈ ਪ੍ਰੋਗਰਾਮ ਨਹੀਂ ਕੀਤੇ ਜਾਣਗੇ। ਸ੍ਰੀ ਮੁਖਰਜੀ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਪਰ ਇਸ ਦੀ ਤਾਰੀਕ, ਸਮਾਂ ਤੇ ਸਥਾਨ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.