ਚੋਟੀ ਦਰਜਾ ਪ੍ਰਾਪਤ ਸ਼੍ਰੀਕਾਂਤ ਸਮੇਤ ਸੱਤ ਭਾਰਤੀ ਕੋਰੋਨਾ ਪਾਜ਼ਿਟਿਵ, ਇੰਡੀਅਨ ਓਪਨ ਤੋਂ ਹਟੇ

Srikanth-Kidambi

ਚੋਟੀ ਦਰਜਾ ਪ੍ਰਾਪਤ ਸ਼੍ਰੀਕਾਂਤ ਸਮੇਤ ਸੱਤ ਭਾਰਤੀ ਕੋਰੋਨਾ ਪਾਜ਼ਿਟਿਵ, ਇੰਡੀਅਨ ਓਪਨ ਤੋਂ ਹਟੇ

ਨਵੀਂ ਦਿੱਲੀ (ਏਜੰਸੀ)। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਜੇਤੂ ਅਤੇ ਪੁਰਸ਼ ਵਰਗ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਸਮੇਤ ਸੱਤ ਭਾਰਤੀ ਖਿਡਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕੋਰੋਨਾ ਪਾਜ਼ਿਟਿਵ ਪਾਏ ਗਏ ਖਿਡਾਰੀਆਂ ਨੂੰ ਮਿਲਣ ਵਾਲੇ ਖਿਡਾਰੀਆਂ ਨੂੰ ਵਾਕ ਓਵਰ ਮਿਲ ਗਿਆ ਹੈ। ਵਿਸ਼ਵ ਬੈਡਮਿੰਟਨ ਫੈਡਰੇਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਇਨ੍ਹਾਂ ਖਿਡਾਰੀਆਂ ਦਾ ਮੰਗਲਵਾਰ ਨੂੰ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ, ਜਿਸ ਦਾ ਨਤੀਜਾ ਪਾਜ਼ਿਟਿਵ ਆਇਆ ਸੀ। ਡਬਲਜ਼ ਖਿਡਾਰੀਆਂ ਦੇ ਸਾਥੀ ਵੀ ਟੂਰਨਾਮੈਂਟ ਤੋਂ ਵਾਪਸ ਲੈ ਲਏ ਗਏ ਹਨ। ਮੁੱਖ ਡਰਾਅ ਵਿੱਚ ਇਨ੍ਹਾਂ ਖਿਡਾਰੀਆਂ ਦੀ ਥਾਂ ਕੋਈ ਨਹੀਂ ਲੈ ਸਕੇਗਾ ਅਤੇ ਇਨ੍ਹਾਂ ਦੇ ਵਿਰੋਧੀਆਂ ਨੂੰ ਅਗਲੇ ਦੌਰ ਵਿੱਚ ਵਾਕ ਓਵਰ ਮਿਲ ਗਿਆ ਹੈ। ਪਾਜ਼ਿਟਿਵ ਪਾਏ ਗਏ ਖਿਡਾਰੀਆਂ ਵਿੱਚ ਕਿਦਾਂਬੀ ਸ਼੍ਰੀਕਾਂਤ, ਅਸ਼ਵਿਨੀ ਪੋਨੱਪਾ, ਰਿਤਿਕਾ ਰਾਹੁਲ ਠਾਕਰ, ਟ੍ਰੇਸਾ ਜੌਲੀ, ਮਿਥੁਨ ਮੰਜੂਨਾਥ, ਸਿਮਰਨ ਅਮਨ ਸਿੰਘੀ ਅਤੇ ਖੁਸ਼ੀ ਗੁਪਤਾ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ