ਹਰਿਆਣਾ

ਸੱਤ ਹੋਰ ਡੇਰਾ ਪ੍ਰੇਮੀਆਂ ਤੋਂ ਹਟੀ ਦੇਸ਼ਧ੍ਰੋਹ ਦੀ ਧਾਰਾ

Seven, More, Dera, Lovers, Clamped, Treason

ਬਚਾਅ ਪੱਖ ਪੇਸ਼ ਕਰੇਗਾ 18 ਗਵਾਹ, ਅਦਾਲਤ ਵੱਲੋਂ ਮਨਜ਼ੂਰੀ

ਸੱਚ ਕਹੂੰ ਨਿਊਜ਼

ਅੰਬਾਲਾ

ਅੰਬਾਲਾ ਦੀ ਸੈਸ਼ਨ ਕੋਰਟ ਨੇ ਬਰਾੜਾ ਥਾਣਾ ‘ਚ ਦਰਜ ਐਫਆਈਆਰ ਨੰਬਰ 134 ‘ਚ ਨਾਮਜ਼ਦ ਸਾਰੇ ਸੱਤ ਡੇਰਾ ਪ੍ਰੇਮੀਆਂ ਤੋਂ ਦੇਸ਼ਧ੍ਰੋਹ ਦੀ ਧਾਰਾ ਹਟਾ ਦਿੱਤੀ ਹੈ
ਅੱਜ ਐਡੀਸ਼ਨਲ ਸੈਸ਼ਨ ਜੱਜ ਮਾਣਯੋਗ ਪ੍ਰਸ਼ੋਤਮ ਸਿੰਘ ਨੇ ਪੁਲਿਸ ਵੱਲੋਂ ਦਿੱਤੀਆਂ ਗਈਆਂ ਝੂਠੀਆਂ ਦਲੀਲਾਂ ਨੂੰ ਰੱਦ ਕਰਦਿਆਂ ਦੇਸ਼ਧ੍ਰੋਹ ਦੀ ਧਾਰਾ ਨੂੰ ਹਟਾਇਆ ਹੈ
ਜ਼ਿਕਰਯੋਗ ਹੈ ਕਿ ਬਰਾੜਾ ਪੁਲਿਸ ਨੇ ਬੀਤੀ 28 ਅਗਸਤ 2017 ਨੂੰ ਸੰਦੀਪ ਇੰਸਾਂ, ਅਸ਼ੋਕ ਇੰਸਾਂ, ਮਹਿੰਦਰ ਇੰਸਾਂ, ਸੰਜੀਵ ਇੰਸਾਂ, ਭੋਲਾਰਾਮ ਇੰਸਾਂ, ਪ੍ਰਵੀਨ ਇੰਸਾਂ ਤੇ ਰਾਜੇਸ਼ ਇੰਸਾਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ ਬਚਾਅ ਪੱਖ ਵੱਲੋਂ ਕੋਰਟ ‘ਚ ਪੇਸ਼ ਹੋਏ ਵਕੀਲ ਰੋਹਿਤ ਜੈਨ, ਅਨਿਲ ਕੋਸ਼ਿਕ, ਗੁਰਮੀਤ ਆਹਲੂਵਾਲੀਆ ਤੇ ਆਕਾਸ਼ ਗਰਗ ਨੇ ਅਦਾਲਤ ‘ਚ ਦੱਸਿਆ ਕਿ ਪੁਲਿਸ ਵੱਲੋਂ ਦੇਸ਼ਧ੍ਰੋਹ ਦੀ ਧਾਰਾ ਦਾ ਕੋਈ ਆਧਾਰ ਹੀ ਨਹੀਂ ਹੈ
ਜਿਸ ਤੋਂ ਬਾਅਦ ਮਾਣਯੋਗ ਜੱਜ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਦੇਸ਼ਧ੍ਰੋਹ ਦੀ ਧਾਰਾ ਹਟਾਉਣ ਦੇ ਆਦੇਸ਼ ਦੇ ਦਿੱਤੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top