ਰਾਏਪੁਰ ‘ਚ ਬੱਸ ਤੇ ਟਰੱਕ ਦੀ ਟੱਕਰ ‘ਚ ਸੱਤ ਮਜ਼ਦੂਰਾਂ ਦੀ ਮੌਤ

0
Raipur Accident

ਉਡੀਸ਼ਾ ਤੋਂ ਗੁਜਰਾਤ ਜਾ ਰਹੀ ਮਜ਼ਦੂਰਾਂ ਨਾਲ ਭਰੀ ਬੱਸ

ਰਾਏਪੁਰ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ (Raipur) ਦੇ ਨੇੜੇ ਮੰਦਰ ਹਸੌਦ ਵਿਖੇ ਸ਼ਨਿੱਚਰਵਾਰ ਸਵੇਰੇ ਬੱਸ ਤੇ ਟਰੱਕ ਦੀ ਹੋ ਗਿਆ ਗਈ। ਬੱਸ ‘ਚ ਸਵਾਰ ਘੱਟ ਤੋਂ ਘੱਟ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।

Raipur Accident

Seven workers killed in bus-truck collision in Raipur

ਪੁਲਿਸ ਸੂਤਰਾਂ ਨੇ ਦੱਸਿਆ ਕਿ ਓਡੀਸ਼ਾ ਤੋਂ 70 ਮਜ਼ਦੂਰ ਰੁਜ਼ਗਾਰ ਲਈ ਬੱਸ ਤੋਂ ਗੁਜਰਾਤ ਦੇ ਸੂਰਤ ਜਾ ਰਹੇ ਸਨ। ਸਵੇਰੇ ਕਰੀਬ 3:30 ਵਜੇ ਕੌਮੀ ਰਾਜਮਾਰਗ ‘ਤੇ ਮੰਦਰ ਹਸੌਦ ‘ਚ ਛੇਰੀ ਖੇੜੀ ਦੇ ਕੋਲ ਉਲਟ ਦਿਸ਼ਾ ਤੋਂ ਗਲਤ ਦਿਸ਼ ‘ਚ ਤੇਜ਼ ਰਫ਼ਤਾਰ ਆ ਰਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸੱਤ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਕਈ ਮਜ਼ਦੂਰ ਜ਼ਖਮੀ ਹੋਏ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਰਾਏਪੁਰ (Raipur) ‘ਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸਦੀ ਭਾਲ ਕਰ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.