ਪੁਲਵਾਮਾ ‘ਚ ਸ਼ਕਤੀਸ਼ਾਲੀ ਧਮਾਕੇ ਦੀ ਚਪੇਟ ‘ਚ ਆਕੇ ਕਈ ਜਵਾਨ ਜਖਮੀ

Several Soldiers, Were Injured, Powerful, Explosives, pulwama

ਸ੍ਰੀਨਗਰ, ਏਜੰਸੀ।

ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲੇ ਦੇ ਇੱਕ ਪਿੰਡ ‘ਚ ਸੜਕ ਕਿਨਾਰੇ ਲੁਕਾ ਕੇ ਰੱਖੇ  ਗਏ ਇੱਕ ਸ਼ਕਤੀਸ਼ਾਲੀ ਧਮਾਕੇ ਦੀ ਚਪੇਟ ‘ਚ ਆਕੇ ਕਈ ਫੌਜੀ ਜਖਮੀ ਹੋ ਗਏ ਹਨ। ਅਧਿਕਾਰਕ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਹ ਧਮਾਕਾ ਪੁਲਵਾਮਾ ‘ਚ ਤਰਿਛਾਲ- ਲਾਸੀਪੋਰਾ ਸੜਕ ‘ਤੇ ਇੱਕ ਪੁੱਲ ਹੇਠਾਂ ਸੜਕ ‘ਤੇ ਲਾਇਆ ਗਿਆ ਸੀ ਅਤੇ ਰਾਤ 9 ਵੱਜ 45 ਮਿੰਟ ਦੇ ਕਰੀਬ ਜਦੋਂ ਫੌਜ ਦਾ ਵਾਹਨ ਇੱਥੋਂ ਗੁਜਰਿਆ ਤਾਂ ਇਨੇ ‘ਚ ਧਮਾਕਾ ਹੋ ਗਿਆ ਜਿਸਦੀ ਵਜ੍ਹਾ ਨਾਲ ਕਈ ਜਵਾਨ ਜਖ਼ਮੀ ਹੋ ਗਏ। ਜਖ਼ਮੀ ਜਵਾਨਾਂ ਨੂੰ ਫੌਜ ਦੇ ਸ਼੍ਰੀਨਗਰ ਬੇਸ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। । ਇਸ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੱਮਦ ਨੇ ਲਈ ਹੈ।।ਇਸ ਸਾਲ ਜਨਵਰੀ ਤੋਂ ਹੁਣ ਤੱਕ ਜੈਸ਼ ਵੱਲੋਂ ਇਹ ਪੰਜਵਾਂ ਵਿਸਫੋਟ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।