ਕੜਾਕੇ ਦੀ ਠੰਢ ਵਧਾ ਰਹੀ ਹੈ ਛਾਤੀ ਦਾ ਜ਼ੁਕਾਮ

chestsd

ਕੜਾਕੇ ਦੀ ਠੰਢ ਵਧਾ ਰਹੀ ਹੈ ਛਾਤੀ ਦਾ ਜ਼ੁਕਾਮ (Chest Cold)

‘‘ਗਲੇ ਵਿੱਚ ਖਰਾਸ਼, ਬਲਗਮ ਜਾਂ ਬਿਨਾਂ ਬਲਗਮ ਖਾਂਸੀ, ਬੁਖਾਰ, ਛਾਤੀ ਵਿੱਚ ਦਰਦ, ਸਿਰ-ਦਰਦ, ਹਮੇਸ਼ਾ ਥਕਾਵਟ ਮਹਿਸੂਸ ਹੋਣਾ, ਸਾਹ ਲੈਣ ਵਿੱਚ ਮੁਸ਼ਕਲ ਵਗੈਰਾ ਲੱਛਣ ਲਗਾਤਾਰ ਤਿੰਨ ਹਫਤੇ ਤੋਂ ਵੱਧ ਰਹਿਣ ਦੀ ਹਾਲਤ ਵਿੱਚ ਬਿਨਾ ਦੇਰੀ ਡਾਕਟਰ ਦੀ ਸਲਾਹ ਲਵੋ’’
ਮੌਸਮ ਅਤੇ ਬਿਮਾਰੀ ਉਮਰ ਨਹੀਂ ਦੇਖਦੀ। ਛਾਤੀ ਵਿੱਚ ਜ਼ੁਕਾਮ ਯਾਨੀ ਤੀਬਰ ਬ੍ਰੋਨਕਾਈਟਸ (ਦਮਾ) ਦੀ ਹਾਲਤ ਵਿੱਚ ਸਾਹ ਨਲੀਆਂ ਸੁੱਜ ਜਾਂਦੀਆਂ ਹਨ ਅਤੇ ਬਲਗਮ ਜ਼ਿਆਦਾ ਬਣਦੀ ਹੈ। ਲਗਾਤਾਰ ਜ਼ੁਕਾਮ (Cold), ਖੰਘ ਰਹਿਣ ਦੀ ਹਾਲਤ ਵਿੱਚ ਛਾਤੀ ਦਾ ਜ਼ੁਕਾਮ ਹੋ ਸਕਦਾ ਹੈ। ਵਾਇਰਸ-ਬੈਕਟੀਰੀਆ ਦੁਆਰਾ ਇਨਫੈਕਸ਼ਨ ਹੋ ਜਾਂਦੀ ਹੈ। (Chest Cold)

-ਆਮ ਹਾਲਤ ਵਿੱਚ ਇਲਾਜ਼ ਦੇ ਨਾਲ-ਨਾਲ ਸਰੀਰ ਅਤੇ ਮਨ ਨੂੰ ਆਰਾਮ ਦੇਣ ਦੀ ਲੋੜ ਹੁੰਦੀ ਹੈ।
-ਘਰੇਲੂ ਰੇਮੇਡੀਜ਼ ਵਿੱਚ ਡੇਲੀ 3-4 ਵਾਰ ਸਟੀਮ ਯਾਨੀ ਭਾਫ ਲਵੋ। ਕੋਸੇ ਤਰਲ-ਪਦਾਰਥ ਜ਼ਿਆਦਾ ਪੀਓ।
-ਗਰਮ ਪਾਣੀ ਨਾਲ ਇਸ਼ਨਾਨ ਕਰੋ। ਨਮਕ-ਪਾਣੀ ਦੇ ਗਰਾਰੇ ਕਰਦੇ ਰਹੋ। ਗਲੇ ਨੂੰ ਆਰਾਮ ਦੇਣ ਲਈ ਅਦਰਕ ਰਸ ਸ਼ਹਿਦ ਮਿਲਾ ਕੇ ਸੇਵਨ ਕਰੋ। ਛੋਟੀ ਇਲਾਚੀ, ਲੌਂਗ, ਮਿਸ਼ਰੀ ਚੂਸਦੇ ਰਹੋ।

-ਭਰੀ ਹੋਈ ਨੱਕ ਤੋਂ ਛੁਟਕਾਰਾ ਪਾਉਣ ਲਈ ਸੇਲਾਈਨ-ਵਾਟਰ, ਸਪ੍ਰੇਅ ਤੇ ਨੱਕ ਖੋਲ੍ਹਣ ਵਾਲੇ ਡ੍ਰਾਪਸ ਇਸਤੇਮਾਲ ਕਰ ਸਕਦੇ ਹੋ।
-ਘਰ ਅੰਦਰ ਹਿਊਮਿਡੀਫਾਇਰ ਜਾਂ ਠੰਢਾ ਮਿਸਟ ਵੈਪੋਰਾਜ਼ਿਰ ਇਸਤੇਮਾਲ ਕਰੋ।

ਹੈਲਦੀ ਫੈਟ:

ਆਮ ਤੌਰ ’ਤੇ ਪੌਦਿਆਂ ਤੋਂ ਤਿਆਰ ਮੋਨੋਅਨਸੈਚੁਰੇਟਿਡ ਅਤੇ ਪੌਲੀ ਅਨਸੇਚੁਰੇਟਿਡ ਫੈਟ ਸੋਜਸ਼ ਨੂੰ ਘੱਟ ਕਰਕੇ, ਅਸਾਨੀ ਨਾਲ
ਸਾਹ ਲੈਣ ਵਿੱਚ ਮੱਦਦ ਕਰਦੇ ਹਨ। ਖੁਰਾਕ ਵਿੱਚ ਆਲਿਵ-ਆਇਲ, ਗਿਰੀਦਾਰ ਫਲ ਸ਼ਾਮਿਲ ਕਰ ਸਕਦੇ ਹੋ।
ਪ੍ਰੋਟੀਨ: ਪ੍ਰੋਟੀਨ ਸਰੀਰ ਦੇ ਇਮੀਊਨ ਸਿਸਟਮ ਨੂੰ ਮਜ਼ਬੂਤ ਕਰਕੇ ਸਾਹ ਦੇ ਸੈੱਲਾਂ ਨੂੰ ਹੈਲਦੀ ਰੱਖ ਕੇ ਫੇਫੜੇ ਮਜ਼ਬੂਤ ਕਰਦਾ ਹੈ।
-ਕੰਪਲੈਕਸ ਕਾਰਬੋਹਾਈਡਰੇਟ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਦਾ ਹੈ। ਰੂਟੀਨ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਇਸਤੇਮਾਲ ਕਰਨ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ।

ਤਾਜ਼ੇ ਫਲ ਸਬਜ਼ੀਆਂ: ਫਰੋਜ਼ਨ ਚੀਜ਼ਾਂ ਦੀ ਥਾਂ ਤਾਜ਼ੇ ਫਲ-ਸਬਜ਼ੀਆਂ ਹੀ ਖਾਓ।

chests-ਸਰੀਰ ਅੰਦਰ ਪੋਟਾਸ਼ੀਅਮ ਦੀ ਸਹੀ ਮਾਤਰਾ ਬਣਾ ਕੇ ਰੱਖਣ ਲਈ ਪੱਕਿਆ ਕੇਲਾ, ਹਰੀਆਂ ਪੱਤੇਦਾਰ ਸਬਜ਼ੀਆਂ, ਚੁਕੰਦਰ, ਆਦਿ ਖੁਰਾਕ ਵਿੱਚ ਸ਼ਾਮਿਲ ਕਰਕੇ ਫੇਫੜੇ ਤੰਦਰੁਸਤ ਰੱਖੋ।
-ਇੰਡਸਰੀਅਲ ਅਤੇ ਸਿਗਰੇਟ-ਬੀੜੀ ਦੇ ਧੂੰਏਂ ਕਾਰਨ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ। ਸੇਬ ਅੰਦਰ ਮੌਜੂਦ ਐਂਟੀਆਕਸੀਡੈਂਟ ਕਵੇਰਸੇਟਿਨ ਹੋਣ ਕਰਕੇ ਡੇਲੀ 1-2 ਐਪਲ ਖਾ ਸਕਦੇ ਹੋ।
-ਨਮਕ ਯਾਨੀ ਸੋਡੀਅਮ ਜ਼ਿਆਦਾ ਲੈਣ ਨਾਲ ਫੇਫੜਿਆਂ ਦੇ ਰੋਗੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ। ਗਰੋਸਰੀ ਕਰਨ ਵਾਲੇ ਫੂਡ ਲੇਵਲ ਨੂੰ ਧਿਆਨ ਨਾਲ ਦੇਖ ਕੇ ਹੀ ਲਵੋ।
-ਲੱਛਣਾਂ ਦੀ ਹਾਲਤ ਵਿੱਚ ਤਲੀਆਂ, ਮਿਰਚ-ਮਸਾਲੇਦਾਰ, ਠੰਢੇ ਖਾਣ-ਪੀਣ ਵਾਲੇ ਪਦਾਰਥ ਅਤੇ ਜੰਕ-ਫੂਡ ਅਤੇ ਨਸ਼ਿਆਂ ਦਾ ਇਸਤੇਮਾਲ ਫੇਫੜਿਆਂ ਨੂੰ ਕਮਜ਼ੋਰ ਕਰ ਸਕਦਾ ਹੈ। ਪ੍ਰਹੇਜ਼ ਕਰੋ।
ਨੋਟ: ਆਪਣੇ-ਆਪ ਅਤੇ ਸਾਹਮਣੇ ਵਾਲੇ ਨੂੰ ਛਾਤੀ ਦੇ ਜ਼ੁਕਾਮ ਯਾਨੀ ਬ੍ਰੋਨਕਾਈਟਸ ਤੋਂ ਬਚਾਉਣ ਵਿੱਚ ਮੱਦਦ ਕਰ ਸਕਦੇ ਹੋ। ਖੰਘਣ ਜਾਂ ਛਿੱਕਣ ਵੇਲੇ ਤੁਰੰਤ ਆਪਣਾ ਮੂੰਹ-ਨੱਕ ਢੱਕੋ। ਪਰਸਨਲ ਹਾਈਜ਼ੀਨ ਘਰ, ਬਾਹਰ ਅਤੇ ਵਰਕ-ਪਲੇਸ ’ਤੇ ਹੱਥਾਂ ਨੂੰ ਚੰਗੇ ਸੋਪ ਨਾਲ ਧੋਵੋ। ਮਾਸਕ ਨਾਲ ਆਪਣਾ ਮੂੰਹ ਢੱਕ ਕੇ ਰੱਖੋ। ਸਿਗਰਟ ਨਾ ਪੀਓ ਅਤੇ ਸੈਕਿੰਡ ਹੈਂਡ ਸਮੋਕ ਤੋਂ ਬਚੋ। ਸਮੇਂ ’ਤੇ ਫਲੂ ਦਾ ਵੈਕਸੀਨ ਜਰੂਰ ਲਗਵਾਓ।
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ