‘ਇਹ ਮਸਤਾਨਾ ਹੈ ਮਸਤਾਨਾ’

0

‘ਇਹ ਮਸਤਾਨਾ ਹੈ ਮਸਤਾਨਾ’

ਆਪਣੇ ਮੁਰਸ਼ਿਦ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਮਸਤੀ ‘ਚ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਇੰਨਾ ਨੱਚਦੇ ਕਿ ਪਤਾ ਹੀ ਨਾ ਚੱਲਦਾ ਚਾਰੇ ਪਾਸੇ ਧੂੜ ਹੀ ਧੂੜ ਹੋ ਜਾਂਦੀ ਸੇਵਾਦਾਰ ਆਪ ਜੀ ਨੂੰ ਬਿਠਾਉਣ ਦੀ ਬਹੁਤ ਕੋਸ਼ਿਸ਼ ਕਰਦੇ ਕਈ ਵਾਰ ਫੜ ਕੇ ਦੂਰ ਲੈ ਜਾਂਦੇ ਇਸ ‘ਤੇ ਪੂਜਨੀਕ ਬਾਬਾ ਜੀ ਉਨ੍ਹਾਂ ਸੇਵਾਦਾਰਾਂ ਨੂੰ ਰੋਕ ਦਿੰਦੇ ਅਤੇ ਨਾਲ ਹੀ ਬਚਨ ਵੀ ਫ਼ਰਮਾਉਂਦੇ,

”ਨਾ ਰੋਕੋ, ਇਹ ਮਸਤਾਨਾ ਹੈ ਮਸਤਾਨਾ! ਮਸਤੀ ‘ਚ ਨੱਚਦਾ ਹੈ ਇਸ ਦੇ ਵੱਸ ਦੀ ਗੱਲ ਨਹੀਂ ਹੈ ਇਸ ਨੂੰ ਮਾਲਕ ਦਾ ਪ੍ਰੇਮ ਨਚਾਉਂਦਾ ਹੈ” ਕਦੇ-ਕਦੇ ਆਪ ਜੀ ਇੰਨਾ ਨੱਚਦੇ ਕਿ ਬੇਹੋਸ਼ ਹੋ ਕੇ ਡਿੱਗ ਪੈਂਦੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਸਟੇਜ ਤੋਂ ਖੁਦ ਉੱਤਰ ਕੇ ਆਪ ਜੀ ਕੋਲ ਆ ਜਾਂਦੇ ਅਤੇ ਆਪਣੀ ਲੋਈ (ਚਾਦਰ) ਉਤਾਰ ਕੇ ਆਪ ਜੀ ਨੂੰ ਬੜੇ ਪਿਆਰ ਨਾਲ ਦੇ ਦਿੰਦੇ ਇੱਕ ਵਾਰ ਅਜਿਹਾ ਹੀ ਵੇਖ ਕੇ ਕਿਸੇ ਸਤਿਸੰਗੀ ਭਾਈ ਨੇ ਪੂਜਨੀਕ ਬਾਬਾ ਜੀ ਦੇ ਚਰਨਾਂ ‘ਚ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ! ਆਪ ਜੀ ਮਸਤਾਨਾ ਜੀ ਨੂੰ ਜ਼ਿਆਦਾ ਪਿਆਰ ਕਰਦੇ ਹੋ, ਇਸ ਦਾ ਕੀ ਕਾਰਨ ਹੈ? ਬਾਬਾ ਜੀ ਤਾਂ ਰਹਿਮਤ ਦੇ ਸਮੁੰਦਰ ਸਨ ਉਨ੍ਹਾਂ ਫ਼ਰਮਾਇਆ, ”ਇਹ ਤਾਂ ਬੱਬਰ ਸ਼ੇਰ ਹੈ ਜਿੰਨਾ ਪ੍ਰੇਮ ਇਕੱਲੇ ਮਸਤਾਨੇ ‘ਚ ਹੈ ਇੰਨਾ ਸਾਰੇ ਮਾਤਲੋਕ ‘ਚ ਵੀ ਨਹੀਂ ਹੈ ਅਤੇ ਮਾਲਕ ਤਾਂ ਪ੍ਰੇਮ ਦਾ ਭੁੱਖਾ ਹੈ”

ਸਤਿਗੁਰੂ ਨੇ ਸ਼ਾਬਾਸ਼ੀ ਦਿੱਤੀ

ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਸੁਲਤਾਨ ਬਾਹੂ ਅਤੇ ਬੁੱਲ੍ਹੇਸ਼ਾਹ ਦੀਆਂ ਕਿਤਾਬਾਂ ਸਤਿਸੰਗੀਆਂ ਤੋਂ ਪੜ੍ਹਵਾਈਆਂ ਉਸ ਤੋਂ ਬਾਅਦ ਆਪ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ‘ਚ ਅਰਜ਼ ਕਰਦਿਆਂ ਕਿਹਾ, ”ਅਸੀਂ ਬਾਹੂ ਦੀ ਕਿਤਾਬ ਪੜ੍ਹਵਾਈ, ਬੁੱਲ੍ਹੇ ਸ਼ਾਹ ਦੀ ਕਿਤਾਬ ਪੜ੍ਹਵਾਈ ਉਨ੍ਹਾਂ ‘ਚ ਲਿਖਿਆ ਹੈ ਕਿ ਅੱਲ੍ਹਾ ਤਾਂ ਸੰਤ-ਫਕੀਰ ਹੀ ਹੁੰਦੇ ਹਨ, ਤਾਂ ਸਾਈਂ ਜੀ, ਤੇਰੇ ਬਿਨਾ ਹੁਣ ਕੌਣ ਹੈ?” ਪੂਜਨੀਕ ਬਾਬਾ ਜੀ ਬੋਲੇ, ”ਮਸਤਾਨਾ ਸ਼ਾਹ, ਬਹੁਤ ਹੀ ਉੱਚ ਕੋਟੀ ਦੀ ਗੱਲ ਹੈ, ਤੂੰ ਧੰਨ ਹੈਂ ਤੂੰ ਧੰਨ ਹੈਂ”
ਤੈਥੋਂ ਕੋਈ ਰੂਹਾਨੀ ਕੰਮ ਲੈਣਾ

ਪੁਜਨੀਕ ਸਾਈਂ ਸਾਵਣ ਸਿੰਘ ਜੀ ਮਹਾਰਾਜ ਕੋਲ ਬਿਆਸ ‘ਚ ਰਹਿੰਦਿਆਂ ਸ਼ਾਹ ਮਸਤਾਨਾ ਜੀ ਮਹਾਰਾਜ ਪੂਰੀ ਲਗਨ ਨਾਲ ਜੋ ਵੀ ਸੇਵਾ ਮਿਲਦੀ ਉਹੀ ਕਰਦੇ, ਆਪ ਜੀ ਸੇਵਾਦਾਰਾਂ ਨਾਲ ਲੱਕੜਾਂ ਇਕੱਠੀਆਂ ਕਰਕੇ ਲਿਆਉਣ ਦੀ ਸੇਵਾ ਕਰ ਰਹੇ ਸਨ ਮਸਤਾਨਾ ਜੀ ਆਪਣੇ ਮੁਰਸ਼ਿਦ ਦੇ ਪਿਆਰ ‘ਚ ਪੂਰੀ ਮਸਤੀ ਨਾਲ ਨੱਚਦੇ ਉਹਨਾਂ ਦੀ ਮਸਤੀ ਦੇ ਚਰਚੇ ਹਰ ਪਾਸੇ ਸਨ ਸਾਵਣ ਸਿੰਘ ਜੀ ਮਹਾਰਾਜ ਫਰਮਾਉਣ ਲੱਗੇ, ”ਤੇਰੀ ਲੱਕੜਾਂ ਵਾਲੀ ਸੇਵਾ ਬੰਦ ਕਰਦੇ ਹਾਂ, ਤੈਥੋਂ ਕੋਈ ਰੂਹਾਨੀ ਕੰਮ ਲੈਣਾ ਹੈ” ਇਹਨਾਂ ਬਚਨਾਂ ਅਨੁਸਾਰ ਹੀ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਜਨ ਕਲਿਆਣ ਲਈ ਸਰਸਾ ਭੇਜ ਦਿੱਤਾ

‘ਭਾਵੇਂ ਤੁਹਾਨੂੰ ਕੋਈ ਸੋਨੇ ਦੀ ਇੱਟ ਵੀ ਦੇ ਦੇਵੇ’

ਸਤਿਗੁਰੂ ਦੇ ਬਚਨ ਇੱਕ ਸ਼ਿਸ਼ ਲਈ ਸਭ ਤੋਂ ਉੱਤਮ ਦੌਲਤ ਹੁੰਦੇ ਹਨ ਕੋਈ ਵੀ ਚੀਜ਼ ਉਸ ਦੀ ਬਰਾਬਰੀ ਨਹੀਂ ਕਰ ਸਕਦੀ ਦੁਨੀਆਂ ਦੀ ਸਾਰੀ ਦੌਲਤ ਸ਼ਿਸ਼ ਲਈ ਸਤਿਗੁਰੂ ਦੇ ਬਚਨਾਂ ਦੇ ਮੁਕਾਬਲੇ ਕੌਡੀ ਦੀ ਕੀਮਤ ਵੀ ਨਹੀਂ ਰੱਖਦੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਫ਼ਰਮਾਉਂਦੇ, ”ਭਾਵੇਂ ਤੁਹਾਨੂੰ ਕੋਈ ਸੋਨੇ ਦੇ ਭਾਂਡੇ ਬਣਾ ਕੇ ਦੇ ਦੇਵੇ, ਭਾਵੇਂ ਸੋਨੇ ਦੀਆਂ ਇੱਟਾਂ ਬਣਾ ਦੇਵੇ, ਭਾਵੇਂ ਸੋਨੇ ਦੇ ਪਲੰਘ ਹੀ ਬਣਾ ਦੇਵੇ ਪਰ ਸਾਧ-ਸੰਗਤ ਨੇ ਕਦੇ ਕਿਸੇ ਦੇ ਪਿੱਛੇ ਨਹੀਂ ਲੱਗਣਾ”

ਬੁਰਾਈਆਂ ‘ਚ ਫਸੇ ਲੋਕਾਂ ਨੂੰ ਬਣਾਇਆ ਭਗਤ

ਮੱਧ ਪ੍ਰਦੇਸ਼ ਦੀ ਗੱਲ ਹੈ ਉੱਥੇ ਘਣਸ਼ਿਆਮ ਨਾਂਅ (ਕਲਪਿਤ ਨਾਂਅ) ਦਾ ਇੱਕ ਵਿਅਕਤੀ ਬੜੀ ਸਿਆਸੀ ਪਹੁੰਚ ਰੱਖਦਾ ਸੀ ਸਾਰੇ ਆਸਪਾਸ ਦੇ ਲੋਕ ਉਸ ਤੋਂ ਬੜਾ ਭੈਅ ਖਾਂਦੇ ਸਨ ਇਲਾਕੇ ‘ਚ ਉਸ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਸਬੰਧੀ ਜ਼ਿੰਮੇਵਾਰ ਸੇਵਾਦਾਰ ਉਸ ਪ੍ਰਭਾਵਸ਼ਾਲੀ ਵਿਅਕਤੀ ਨੂੰ ਮਿਲੇ ਤਾਂ ਉਸ ਨੇ ਬੜੀ ਖੁਸ਼ੀ ਨਾਲ ਸਤਿਸੰਗੀ ਲਈ ਸਹਿਮਤੀ ਦਿੱਤੀ ਉਸ ਨੇ ਸੇਵਾਦਾਰਾਂ ਨੂੰ ਕਿਹਾ ਕਿ ਪੂਜਨੀਕ ਗੁਰੂ ਜਿੰਨੇ ਮਰਜ਼ੀ ਦਿਨ ਇੱਥੇ ਰਹਿਣ ਅਤੇ ਸਤਿਸੰਗ ਫਰਮਾਉਣ ਉਹ ਵਿਅਕਤੀ ਖੁਦ ਹੀ ਸਤਿਸੰਗ ‘ਚ ਆਇਆ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਬਚਨ ਸੁਣ ਕੇ ਉਹ ਬੇਹੱਦ ਖੁਸ਼ ਹੋਇਆ ਉਹ ਪੂਜਨੀਕ ਗੁਰੂ ਜੀ ਦੇ ਰੰਗ ‘ਚ ਰੰਗਿਆ ਗਿਆ ਸਤਿਸੰਗ ਸੁਣ ਕੇ ਉਹ ਘਰ ਚਲਾ ਗਿਆ ਅਤੇ ਫਿਰ ਵਾਪਸ ਆਇਆ ਉਹ ਪੂਜਨੀਕ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ,

” ਗੁਰੂ ਜੀ, ਆਪ ਜੀ ਤੋਂ ਬਿਨਾਂ ਦਿਲ ਨਹੀਂ ਲੱਗਦਾ ਮੈਨੂੰ ਤਾਂ ਆਪ ਜੀ ਆਪਣੇ ਨਾਲ ਹੀ ਰੱਖ ਲਓ” ਇਹ ਹੁੰਦਾ ਹੈ ਸਤਿਗੁਰੂ ਦੇ ਸੰਪੂਰਨ ਹਸਤੀ ਹੋਣ ਅਤੇ ਰੂਹਾਨੀਅਤ ਤਾਕਤਾਂ ਦੇ ਮਾਲਕ ਹੋਣ ਦੀ ਨਿਸ਼ਾਨੀ ਸੰਤਾਂ ਦੇ ਚਿਹਰੇ ਅਤੇ ਬਚਨ ਦਾ ਅਸਰ ਹਰ ਜੀਵ ‘ਤੇ ਹੁੰਦਾ ਹੈ ਤਾਂ ਹੀ ਅਜਿਹੇ ਲੋਕ ਪਹਿਲੀ ਵਾਰ ਹੀ ਸਤਿਗੁਰੂ ਦੇ ਦਰਸ਼ਨ ਕਰਕੇ ਰੂਹਾਨੀਅਤ ਦੇ ਰੰਗ ‘ਚ ਰੰਗੇ ਜਾਂਦੇ ਹਨ ਉਹ ਆਪਣੇ ਅੰਦਰੋਂ ਬੁਰਾਈਆਂ ਕੱਢ ਲੈਂਦੇ ਹਨ ਉਨ੍ਹਾਂ ਦਾ ਜੀਵਨ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਅਜਿਹੇ ਕਰੋੜਾਂ ਲੋਕਾਂ ਨੂੰ ਸਿੱਧੇ ਰਾਹ ਪਾਇਆ ਜੋ ਬੁਰਾਈਆਂ ‘ਚ ਪੈ ਕੇ ਸਮਾਜ ਲਈ ਸਮੱਸਿਆ ਬਣੇ ਹੋਏ ਸਨ ਅੱਜ ਉਹੀ ਵਿਅਕਤੀ ਸਮਾਜ ਦੀ ਭਲਾਈ ਲਈ ਅੱਗੇ ਰਹਿੰਦੇ ਹਨ

ਗੁਰਮੁੱਖ ਦੇ ਗੁਣ

ਗੁਰਮੁੱਖ ਜੀਵ ਹਰ ਕਿਸੇ ਦੇ ਨਾਲ ਸੱਚਾਈ ਦਾ ਹੀ ਵਿਹਾਰ ਕਰਦਾ ਹੈ ਅਤੇ ਬੁਰਾਈ ਤੋਂ ਹਮੇਸ਼ਾ ਦੂਰ ਰਹਿੰਦਾ ਹੈ ਉਹ ਕਿਸੇ ਨੂੰ ਧੋਖਾ ਨਹੀਂ ਦਿੰਦਾ ਅਤੇ ਉਹ ਸਭ ਕੰਮ ਸਤਿਗੁਰੂ ਲਈ ਉਨ੍ਹਾਂ ਦੀ ਦਇਆ ਅਤੇ ਭਰੋਸੇ ‘ਤੇ ਹੀ ਕਰਦਾ ਹੈ ਉਹ ਗਰੀਬੀ ਅਤੇ ਦੀਨਤਾ ਦਾ ਸੰਗ ਨਹੀਂ ਛੱਡਦਾ ਉਸ ਲਈ ਆਪਣੇ ਸਤਿਗੁਰੂ ਦੀ ਖੁਸ਼ੀ ਹੀ ਸਭ ਕੁਝ ਹੈ ਇਸ ਲਈ ਉਹ ਸਭ ਕੰਮ ਆਪਣੇ ਸਤਿਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਲਈ ਹੀ ਕਰਦਾ ਹੈ ਉਹ ਹਮੇਸ਼ਾ ਸਤਿਗੁਰੂ ਹੀ ਪ੍ਰਸੰਸਾ ਕਰਦਾ ਹੈ ਅਤੇ ਉਨ੍ਹਾਂ ਤੋਂ ਸਦਾ ਉਨ੍ਹਾਂ ਦੀ ਦਇਆ-ਮਿਹਰ ਹੀ ਮੰਗਦਾ ਰਹਿੰਦਾ ਹੈ

ਉਹ ਹੋਰ  ਕਿਸੇ ਵੀ ਸੰਸਾਰਿਕ ਪਦਾਰਥ ਦੀ ਇੱਛਾ ਨਹੀਂ ਰੱਖਦਾ ਗੁਰਮੁੱਖ ਜੀਵ ਗਰੀਬੀ ‘ਚ ਕਦੇ ਦੁਖੀ ਨਹੀਂ ਹੁੰਦਾ ਸਗੋਂ ਹਰ ਤਕਲੀਫ ਨੂੰ ਬਹੁਤ ਧੀਰਜ ਨਾਲ ਸਹਿਣ ਕਰਦਾ ਹੋਇਆ ਆਪਣੇ ਸਤਿਗੁਰੂ ਦਾ ਹੀ ਸ਼ੁਕਰਾਨਾ ਕਰਦਾ ਹੈ ਉਹ ਆਪਣੇ ਸਭ ਕੰਮ ਸਤਿਗੁਰੂ ਦੀ ਮੌਜ (ਹੁਕਮ) ਦੇ ਅੰਦਰ ਰਹਿ ਕੇ ਹੀ ਕਰਦਾ ਹੈ ਉਹ ਹਰ ਤਰ੍ਹਾਂ ਦੇ ਝਗੜੇ ਅਤੇ ਵਾਦ-ਵਿਵਾਦ ਦੇ ਮਾਮਲੇ ਤੋਂ ਦੂਰ ਰਹਿ ਕੇ ਆਪਣੇ ਸਤਿਗੁਰੂ ਦੇ ਹੀ ਗੁਣਗਾਣ ‘ਚ ਮਸਤ ਰਹਿੰਦਾ ਹੈ

ਗੁਰਮੁੱਖ ਜੀਵ ਸੰਸਾਰੀ ਪਦਾਰਥਾਂ ‘ਚ ਬਿਲਕੁਲ ਵੀ ਮੋਹ ਨਹੀਂ ਰੱਖਦਾ, ਸਗੋਂ ਹਮੇਸ਼ਾ ਆਪਣੇ-ਆਪ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕੋਣ ਦੀ ਹੀ ਕੋਸ਼ਿਸ਼ ਕਰਦਾ ਹੈ ਉਹ ਕਦੇ ਵੀ ਆਪਣੀ ਪ੍ਰਸੰਸਾ ਨਹੀਂ ਕਰਵਾਉਂਦਾ ਅਤੇ ਨਾ ਹੀ ਸੁਣਦਾ ਹੈ ਉਹ ਆਪਣੇ ਸਬਰ ਦਾ ਪੱਕਾ ਅਤੇ ਆਪਣੇ ਸਤਿਗੁਰੂ ਦੇ ਚਰਨਾਂ ਦੀ ਪ੍ਰੀਤ ਅਤੇ ਪ੍ਰੀਤੀ ਰੱਖਦਾ ਹੋਇਆ ਉਨ੍ਹਾਂ ਤੋਂ ਹਮੇਸ਼ਾ ਦਇਆ-ਮਿਹਰ ਹੀ ਮੰਗਦਾ ਰਹਿੰਦਾ ਹੈ ਇਸੇ ਲਈ ਉਹ ਸਤਿਗੁਰੂ ਵੀ ਆਪਣੇ ਅਜਿਹੇ ਭਗਤ ਨੂੰ ਕਦੇ ਕੋਈ ਕਮੀ ਨਹੀਂ ਆਉਣਾ ਦਿੰਦਾ ਸਗੋਂ ਉਸ ਦੇ ਉੱਪਰ ਆਪਣੀ ਦਇਆ-ਮਿਹਰ ਦੀ ਵਰਖਾ ਕਰਦਾ ਰਹਿੰਦਾ ਹੈ ਉਹ ਆਪਣੇ ਭਗਤ ਨੂੰ ਹਮੇਸ਼ਾ ਆਪਣੀ ਨਜ਼ਰ ‘ਚ ਹੀ ਰੱਖਦਾ ਹੈ
(ਪਵਿੱਤਰ ਗ੍ਰੰਥ ਬੰਦੇ ਤੋਂ ਰੱਬ ‘ਚੋਂ)

ਆਪਣੀ ਸ਼ਾਲ ਬਖਸ਼ਿਸ਼ ਕੀਤੀ

ਰਾਤ ਦਾ ਸਮਾਂ ਸੀ ਤੇ ਹਲਕੀ-ਹਲਕੀ ਠੰਢ ਪੈ ਰਹੀ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਸ਼ੁੱਭ ਭੰਡਾਰੇ ਮੌਕੇ ਸੱਚਖੰਡ ਹਾਲ ‘ਚ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀਆਂ ਦੇ ਰੂਪ ‘ਚ ਦਾਤਾਂ ਵੰਡ ਰਹੇ ਸਨ ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਲਾਹੀ ਪਿਆਰ ਲੁਟਾ ਰਹੇ ਸਨ ਪ੍ਰੇਮ ਨਿਸ਼ਾਨੀਆਂ ਵੰਡਦੇ-ਵੰਡਦੇ ਜਦੋਂ ਇੱਕ ਸੇਵਾਦਾਰ ਮਾਤਾ (ਪਿੰਡ ਕੋਟ ਸ਼ਮੀਰ ਤੋਂ) ਦੀ ਵਾਰੀ ਆਈ ਤਾਂ ਸਤਿ ਬ੍ਰਹਮਚਾਰੀ ਸੇਵਾਦਾਰ ਲਛਮਣ ਸਿੰਘ ਨੂੰ ਕਿਹਾ,

”ਲਿਆ ਬੇਟਾ ਸਾਮਾਨ ਫੜਾ” ਤਾਂ ਉਸਨੇ ਕਿਹਾ ਕਿ ਇੱਥੇ ਸਾਮਾਨ ਖਤਮ ਹੋ ਗਿਆ ਹੈ ਜੀ, ਹੁਣੇ ਤੇਰਾਵਾਸ ‘ਚੋਂ ਲੈ ਆਉਂਦਾ ਹਾਂ ਇਸ ‘ਤੇ ਸ਼ਹਿਨਸ਼ਾਹ ਜੀ ਨੇ ਜੋ ਗਰਮ ਲੋਈ ਆਪਣੇ ਸਰੀਰ ‘ਤੇ ਓੜ ਰੱਖੀ ਸੀ ਉਹ ਉਤਾਰ ਕੇ ਉਸ ਸੇਵਾਦਾਰ ਮਾਤਾ ਨੂੰ ਦੇ ਦਿੱਤੀ ਤੇ ਇਹ ਬਚਨ ਫ਼ਰਮਾਏ, ”ਲੇ ਬੇਟਾ ਤੂੰ ਜਾਣ ਤੇਰਾ ਕਰਮ ਜਾਣੇ” ਉਹ ਮਾਤਾ ਉਸ ਪਵਿੱਤਰ ਦਾਤ ਨੂੰ ਪਾ ਕੇ ਧੰਨ ਹੋ ਗਈ ਤੇ ਸਜਦਾ ਕਰਦੀ ਹੋਈ ਚਲੀ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ