ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਬਿਰਧ ਆਸ਼ਰਮ ’ਚ ਦਿੱਤਾ ਤਿੰਨ ਮਹੀਨੇ ਦਾ ਰਾਸ਼ਨ

Welfare Work Sachkahoon

ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਬਿਰਧ ਆਸ਼ਰਮ ’ਚ ਦਿੱਤਾ ਤਿੰਨ ਮਹੀਨੇ ਦਾ ਰਾਸ਼ਨ

ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਬਸੀ ਪਠਾਣਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਅੋਲਡ ਏਜ ਹੋਮ (ਬਿਰਧ ਆਸ਼ਰਮ) ਬਸੀ ਪਠਾਣਾ ਵਿਖੇ ਤਿੰਨ ਮਹੀਨੇ ਦਾ ਰਾਸ਼ਨ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੀਪ ਇੰਸਾਂ 15 ਮੈਂਬਰ ’ਤੇ ਜ਼ਿੰਮੇਵਾਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਦੱਸਿਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਯਾਦ ’ਚ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਬਸੀ ਪਠਾਣਾ ਦੇ ਅੋਲਡ ਏਜ ਹੋਮ (ਬਿਰਧ ਆਸ਼ਰਮ) ’ਚ ਤਿੰਨ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਜਿਸ ਵਿੱਚ 10 ਕਿੱਲੋ ਛੋਲੇ, 10 ਕਿੱਲੋ ਛੋਲਿਆਂ ਦੀ ਦਾਲ, 10 ਕਿੱਲੋ ਚਿੱਟੇ ਛੋਲੇ, 10 ਕਿੱਲੋ ਮੂੰਗੀ ਧੋਵੀਂ, 10 ਕਿੱਲੋ ਮਸੂਰ ਦਾਲ, 5 ਕਿੱਲੋ ਰਾਜਮਾਂਹ, 5 ਕਿੱਲੋ ਹਰਹਰ ਦੀ ਦਾਲ, 10 ਕਿੱਲੋ ਮੂੰਗਸਾਬਤ, 2 ਕਿੱਲੋ ਮੂੰਗੀ ਛਿਲਕਾ ਅਤੇ 5 ਕਿੱਲੋ ਅਚਾਰ ਸ਼ਾਮਲ ਸੀ।

ਪ੍ਰਦੀਪ ਇੰਸਾਂ ਦੇ ਦੱਸਿਆ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮਾਂ ’ਤੇ ਸਾਲ 1948 ਤੋਂ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ,ਜਿਸ ਤਹਿਤ ਮੌਜੂਦਾ ਸਮੇਂ ਅੰਦਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਅਗਵਾਈ ਹੇਠ 135 ਮਾਨਵਤਾ ਭਲਾਈ ਦੇ ਕਾਰਜ ਨਿਰੰਤਰ ਚੱਲ ਰਹੇ ਹਨ, ਜਿਸ ਨੂੰ ਸਾਰੇ ਵਿਸ਼ਵ ’ਚ ਸਾਧ-ਸੰਗਤ ਵੱਲੋਂ ਨਿਰਵਿਘਨ ਚਲਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਭੰਗੀਦਾਸ ਬਲਜੀਤ ਇੰਸਾਂ, ਪ੍ਰਦੀਪ ਇੰਸਾਂ 15 ਮੈਂਬਰ, ਧੀਰਜ ਇੰਸਾਂ 15 ਮੈਂਬਰ, ਗੁਰਪ੍ਰੀਤ ਇੰਸਾਂ 15 ਮੈਂਬਰ, ਸੋਹਣ ਦਾਸ ਇੰਸਾਂ, ਜਸਪਾਲ ਇੰਸਾਂ, ਕਰਮਚੰਦ ਇੰਸਾਂ, ਰਾਜੂ ਇੰਸਾਂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਹਾਜ਼ਰ ਸਨ।

ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਲੋੜਵੰਦਾਂ ਲਈ ਵੱਡਾ ਸਹਾਰਾ : ਪ੍ਰਧਾਨ ਰੈਣਾ

ਇਸ ਸਬੰਧੀ ਗੱਲਬਾਤ ਕਰਨ ’ਤੇ ਬਿਰਧ ਆਸ਼ਰਮ ਦੇ ਪ੍ਰਧਾਨ ਰੈਣਾ ਨੇ ਕਿਹਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਲੋੜਵੰਦਾਂ ਲਈ ਵੱਡਾ ਸਹਿਯੋਗ ਹਨ। ਇਸ ਕਾਰਜ ਲਈ ਉਨ੍ਹਾਂ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਵੀ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ