ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ

0
373

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ

ਸੁਰੇਸ਼ ਗਰਗ, ਸ੍ਰੀ ਮੁਕਤਸਰ ਸਾਹਿਬ। ਫਾਦਰ ਡੇ ਦੀ ਖੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 6 ਯੂਨਿਟ ਖੂਨਦਾਨ ਕੀਤਾ। ਮਾਨਵਤਾ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਮੇਸ਼ਾ ਹੀ ਦੀਨ ਦੁਖੀਆਂ ਦੀ ਮੱਦਦ ਲਈ ਅੱਗੇ ਰਹਿੰਦੇ ਹਨ। ਐਤਵਾਰ ਨੂੰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰਾਂ ਕੁਲਦੀਪ ਸਿੰਘ ਵਿੱਕੀ ਇੰਸਾਂ, ਵਿਸ਼ਾਲ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਅਮਰਜੀਤ ਸਿੰਘ ਇੰਸਾਂ ਰਾਮਗੜ੍ਹੀਆ, ਗੁਰਦਾਸ ਇੰਸਾਂ ਅਤੇ ਅਜੈ ਇੰਸਾਂ ਨੇ ਪੂੁਜਨੀਕ ਬਾਪੁੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ਵਿਖੇ ਜਾ ਕੇ 6 ਯੂੁਨਿਟ ਖੂਨਦਾਨ ਕੀਤਾ। ਇਸ ਮੌਕੇ ਸੇਵਾਦਾਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।

82ਵੀਂ ਵਾਰ ਖੂਨਦਾਨ ਕੀਤਾ

ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇ 36 ਸਾਲ ਦੀ ਉਮਰ ਵਿਚ 82 ਵੀਂ ਵਾਰ ਖੂਨਦਾਨ ਕੀਤਾ। ਜਾਣਕਾਰੀ ਅਨੂਸਾਰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰ ਕੁਲਦੀਪ ਸਿੰਘ ਵਿੱਕੀ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਛੋਟੀ ਉਮਰ ਤੋਂ ਹੀ ਖੂਨਦਾਨ ਕਰਨਾ ਸ਼ਰੂ ਕਰ ਦਿੱਤਾ ਸੀ। ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦਾ ਹੈ। ਉਸ ਨੇ ਆਪਣੀ 36 ਸਾਲ ਦੀ ਉਮਰ ਵਿੱਚ 82ਵੀਂ ਵਾਰ ਖੂਨਦਾਨ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।