ਸੰਪਾਦਕੀ

ਸ਼ਰਮਨਾਕ ਘਟਨਾ

 ਉੱਤਰ  ਪ੍ਰਦੇਸ਼ ‘ਚ ਬੁਲੰਦ ਸ਼ਹਿਰ ਨੇੜੇ ਕਾਰ ‘ਤੇ ਜਾ ਰਹੇ ਇੱਕ ਪਰਿਵਾਰ ਦੀਆਂ ਦੋ ਔਰਤਾਂ ਨਾਲ ਬਲਾਤਕਾਰ ਦੀ ਘਟਨਾ ਸਾਡੇ ਕਾਨੂੰਨ ਪ੍ਰਬੰਧ ਤੇ ਆਧੁਨਿਕਤਾ ‘ਤੇ ਸਵਾਲੀਆ ਨਿਸ਼ਾਨ ਲਾਉਂਦੀ ਹੈ ਇਹ ਸਵਾਲ ਉੱਭਰ ਕੇ ਆਉਂਦਾ ਹੈ ਕਿ  ਕੀ 21ਵੀਂ ਸਦੀ ‘ਚ ਭਾਰਤ ਔਰਤਾਂ ਲਈ ਅਸੁਰੱਖਿਅਤ ਦੇਸ਼ ਹੀ ਬਣਿਆ ਰਹੇਗਾ ਪੁਲਿਸ ਪ੍ਰਬੰਧ ਏਨਾ ਦਮਦਾਰ ਨਹੀਂ ਬਣ ਸਕਿਆ ਕਿ ਸਮਾਜ ਵਿਰੋਧੀ ਅਨਸਰ ਕਾਨੂੰਨ ਤੋਂ ਭੈਅ ਖਾ ਸਕਣ ਸੰਨ 2012 ‘ਚ ਦਿੱਲੀ ਦੇ ਨਿਰਭਇਆ ਕਾਂਡ ਨਾਲ ਦੇਸ਼ ਬੁਰੀ ਤਰ੍ਹਾਂ ਝੰਜੋੜਿਆ ਗਿਆ ਸੀ  ਇਹ ਮੰਨਿਆ ਜਾ ਰਿਹਾ ਸੀ ਕਿ ਦੇਸ਼ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ  ਕਾਨੂੰਨ ਵੀ ਸਖ਼ਤ ਕੀਤਾ ਗਿਆ ਤੇ ਮੌਤ ਦੀ ਸਜ਼ਾ ਵੀ ਤੈਅ ਹੋਈ, ਪਰ ਬਲਾਤਕਾਰ ਦੀਆਂ ਘਟਨਾਵਾਂ ਦਾ ਦੁਹਰਾਅ ਨਹੀਂ ਰੁਕ ਸਕਿਆ ਔਰਤਾਂ ਦੀ ਇਹ ਹਾਲਤ 50 ਸਾਲ ਪਹਿਲਾਂ ਵੀ ਨਹੀਂ ਸੀ

ਇਕੱਲੀ ਔਰਤ ਨੂੰ ਪਰਿਵਾਰ ਦੇ ਕਿਸੇ ਮਰਦ ਮੈਂਬਰ ਤੋਂ ਬਿਨਾਂ ਬਾਹਰ ਨਹੀਂ ਭੇਜਿਆ ਜਾਂਦਾ ਜੇਕਰ ਕੋਈ ਲੜਕੀ ਕਿਤੇ ਦੂਰ ਇਕੱਲੀ ਜਾਂਦੀ ਵੀ ਹੈ ਤਾਂ ਪਰਿਵਾਰ ਦਾ ਉਦੋਂ ਤੱਕ ਸਾਹ ਸੁੱਕਾ ਰਹਿੰਦਾ ਹੈ ਜਦੋਂ ਤੱਕ ਲੜਕੀ ਆਪਣੀ ਮੰਜਿਲ ‘ਤੇ ਸੁੱਖੀ ਸਾਂਦੀ ਪਹੁੰਚ ਨਹੀਂ ਜਾਂਦੀ ਦਰਿੰਦਗੀ ਦੀ ਘਟਨਾਵਾਂ ਨੇ ਔਰਤ ਲਈ ਖਤਰੇ ਖੜ੍ਹੇ ਕੀਤੇ ਹਨ ਇਹ ਔਰਤਾਂ ਦੀ ਬਹਾਦਰੀ ਹੈ ਕਿ ਉਹ ਸਮੇਂ ਦੇ ਬਦਲਾਅ ਨਾਲ ਹੀਣ ਭਾਵਨਾ ਤੋਂ ਨਿੱਕਲ ਕੇ ਸਗੋਂ ਵਧ ਰਹੀਆਂ ਹਨ ਫਿਰ ਵੀ ਬੁਲੰਦਸ਼ਹਿਰ ਤੇ ਮੂਰਥਲ ਵਰਗੀ ਘਟਨਾ ਵਾਪਰ ਜਾਂਦੀ ਹੈ ਮੂਰਥਲ ਕਾਂਡ ਦੇ ਗਵਾਹ ਸਾਹਮਣੇ ਆਉਣ ਦੇ ਬਾਵਜ਼ੂਦ ਇਹ ਮਾਮਲਾ ਪੁਲਿਸ ਦੀ ਜਾਂਚ ਪ੍ਰਕਿਰਿਆ ਦੀਆਂ ਗੁੰਝਲਾਂ ‘ਚ ਦਮ ਤੋੜ ਗਿਆ ਜੇਕਰ ਦੋਸ਼ੀਆਂ ਨੂੰ ਸਮੇਂ ਸਿਰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਤਾਂ ਸਮਾਜ ‘ਚ ਕੋਈ ਸਖ਼ਤ ਸੰਦੇਸ਼ ਜਾ ਸਕਦਾ ਸੀ ਹੁਣ ਵੀ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਘਟਨਾ ‘ਚ ਕਾਰਵਾਈ ਦੀ ਜ਼ਿੰਮੇਵਾਰੀ ਸਿਰਫ਼ ਪੁਲਿਸ ਅਧਿਕਾਰੀਆਂ ‘ਤੇ ਛੱਡਣ ਦੀ ਬਜਾਇ ਸਰਕਾਰ ਦੇ ਉੱਪਰਲੇ ਆਗੂਆਂ ਨੂੰ ਖੁਦ ਇਸ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ ਦੇਸ਼ ਅੰਦਰ ਕਰੋੜਾਂ ਲੋਕ ਰਾਤ ਵੇਲੇ ਵੀ ਸਫ਼ਰ ਕਰਦੇ ਹਨ ਜਿਨ੍ਹਾਂ ‘ਚ ਲੱਖਾਂ ਔਰਤਾਂ ਵੀ ਹੁੰਦੀਆਂ ਹਨ ਜੇਕਰ ਇਸ ਘਟਨਾ ਦੇ ਦੋਸ਼ੀ ਸਜ਼ਾ ਤੋਂ ਬਚ ਨਿੱਕਲੇ ਤਾਂ ਹੋਰਨਾਂ ਥਾਵਾਂ ‘ਤੇ ਵੀ ਸਮਾਜ ਵਿਰੋਧੀ ਅਨਸਰਾਂ ਦਾ ਹੌਂਸਲਾ ਵਧ ਸਕਦਾ ਹੈ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟਿਆ ਜਾਏ ਦੁਨੀਆ ਦੇ ਬਹੁਤ ਸਾਰੇ ਮੁਲਕਾਂ ‘ਚ ਅਪਰਾਧਾਂ ਦੀ ਦਰ ਸਾਡੇ ਦੇਸ਼ ਨਾਲੋਂ ਸਿਰਫ਼ ਇਸੇ ਕਰਕੇ ਘੱਟ ਹੈ ਕਿ ਉੱਥੇ ਸੰਗੀਨ ਅਪਰਾਧ ਲਈ ਮੌਤ ਵਰਗੀ ਸਖ਼ਤ ਸਜ਼ਾ ਹੈ ਸਾਡੇ ਦੇਸ਼ ਦੇ ਪੁਲਿਸ ਪ੍ਰਬੰਧ ਦੀ ਲਾਪ੍ਰਵਾਹੀ ਤੇ ਸਿਆਸੀ ਪਹੁੰਚ ਤੇ ਨਿਆਂ ਪ੍ਰਕਿਰਿਆ ‘ਚ ਦੇਰੀ ਵਰਗੇ ਕਾਰਕ ਅਪਰਾਧੀ ਲਈ ਬਚਣ ਦਾ ਰਾਹ ਬਣ ਜਾਂਦੇ ਹਨ ਨਿਰਭਇਆ ਕਾਂਡ ਦੇ ਮੁਲਜ਼ਮਾਂ ਦੀ ਫਾਂਸੀ ਦੀ ਸਜ਼ਾ 4 ਸਾਲ ਬਾਅਦ ਵੀ ਤਾਮੀਲ ਨਹੀਂ ਹੋ ਸਕੀ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’ ਦੀ ਕਹਾਵਤ ਵਰਤਮਾਨ ਘਟਨਾ ਚੱਕਰ ‘ਤੇ ਪੂਰੀ ਤਰ੍ਹਾਂ ਢੁੱਕਵੀਂ ਹੈ ਔਰਤਾਂ ਦੀ ਸੁਰੱਖਿਆ ਤੇ ਸਮਾਜਿਕ ਅਜ਼ਾਦੀ ਦਾ ਤਾਂ ਕੋਈ ਅਰਥ ਹੋਵੇਗਾ ਜੇਕਰ ਅਪਰਾਧੀ ਤੱਤਾਂ ਅੰਦਰ ਕਾਨੂੰਨ ਦਾ ਕੋਈ ਭੈਅ ਹੋਵੇਗਾ  ਔਰਤਾਂ ਨੂੰ ਆਤਮ ਰੱਖਿਆ ਲਈ ਮਜ਼ਬੂਤ ਬਣਾਉਣਾ ਪਵੇਗਾ

ਪ੍ਰਸਿੱਧ ਖਬਰਾਂ

To Top