ਪੰਜਾਬ

ਸਰੀਰਦਾਨੀ ਇੰਦਰ ਦੇਵੀ ਇੰਸਾਂ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ

Shardanjali Sangsham, Celebrated, Goddess, Indira Devi

ਵੱਡੀ ਗਿਣਤੀ ਸਾਧ-ਸੰਗਤ ਤੇ ਰਿਸ਼ਤੇਦਾਰਾਂ ਨੇ ਦਿੱਤੀ ਸ਼ਰਧਾਂਜਲੀ

ਚੀਮਾਂ ਮੰਡੀ/ਧਰਮਗੜ੍ਹ (ਜੀਵਨ ਗੋਇਲ) ਬਲਾਕ ਅਧੀਨ ਪੈਂਦੇ ਪਿੰਡ ਕਣਕਵਾਲ ਭੰਗੂਆਂ ਦੇ ਸਰੀਰਦਾਨੀ ਮਾਤਾ ਇੰਦਰ ਦੇਵੀ ਇੰਸਾਂ ਨਮਿੱਤ ਸ਼ਰਧਾਂਜਲੀ ਸਮਾਗਮ ਵਜੋਂ ਨਾਮਚਰਚਾ ਪਿੰਡ ਦੇ ਸਾਂਝੇ ਅਸਥਾਨ ‘ਤੇ ਹੋਈ ਜਿੱਥੇ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਨੇ ਸਰੀਰਦਾਨੀ  ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ 25 ਮੈਂਬਰ ਰਜਿੰਦਰ ਇੰਸਾਂ ਨੇ ਪਵਿੱਤਰ ਨਾਅਰਾ ਬੋਲਕੇ ਨਾਮਚਰਚਾ ਦੀ ਕਾਰਵਾਈ ਸ਼ੁਰੂ ਕੀਤੀ ਕਵੀਰਾਜ ਵੀਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ‘ਚੋਂ ਸ਼ਬਦਬਾਣੀ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਅਨਮੋਲ ਬਚਨ ਨੂੰ ਪੜ੍ਹ ਕੇ ਸਾਧ-ਸੰਗਤ ਨੂੰ ਸੁਣਾਏ
ਇਸ ਮੌਕੇ ਹਾਕਮ ਸਿੰਘ ਇੰਸਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਉਹਨਾਂ ਦੇ ਜੀਵਨ ‘ਤੇ ਚਾਨਣਾ ਪਾਇਆ ਉਹਨਾਂ ਦੱਸਿਆ ਕਿ ਮਾਤਾ ਜੀ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਤੇ ਮਾਨਵਤਾ ਭਲਾਈ ਕਾਰਜਾਂ ‘ਚ ਹਮੇਸ਼ਾ ਮੋਹਰੀ ਰਹਿੰਦੇ ਸਨ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਵੀ ਉੱਚੀ ਸੁੱਚੀ ਸਿੱਖਿਆ ਦੇ ਕੇ ਡੇਰਾ ਸੱਚਾ ਸੌਦਾ ਨਾਲ ਜੋੜਿਆ ਉਹਨਾਂ ਕਿਹਾ ਕਿ ਉਹ ਬੜਾ ਸਾਦਗੀ ਭਰਿਆ ਜੀਵਨ ਗੁਜ਼ਾਰਦੇ ਸਨ ਅਤੇ ਹਰ ਕਿਸੇ ਨਾਲ ਮਿੱਠਾ ਬੋਲਦੇ ਸਨ ਤੇ ਅੱਜ ਨਾਮਚਰਚਾ ਵਿੱਚ ਹੋਇਆ ਇਕੱਠ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਾਤਾ ਜੀ ਦਾ ਸਮਾਜ ‘ਚ ਕਿੰਨਾ ਚੰਗਾ ਰੁਤਬਾ ਸੀ ਜਿੱਥੇ ਉਹਨਾ ਨੇ ਜਿਉਂਦੇ ਜੀਅ ਇਨਸਾਨੀਅਤ ਦੀ ਸੇਵਾ ਕੀਤੀ ਉੱਥੇ ਜਾਂਦੇ ਜਾਂਦੇ ਵੀ ਸਰੀਰਦਾਨ ਕਰਕੇ ਮਹਾਨ ਕਾਰਜ ਕਰ ਗਏ ਹਾਕਮ ਸਿੰਘ ਨੇ ਕਿਹਾ ਕਿ ਸਰੀਰਦਾਨ ਲਈ ਮਾਤਾ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ ਸਰੀਰਦਾਨ ਕਰਨਾ ਇਨਸਾਨੀਅਤ ਦੀ ਬਹੁਤ ਵੱਡੀ ਸੇਵਾ ਹੈ  ਇਸ ਮੌਕੇ ਉਹਨਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਸਬੰਧੀ ਵੀ ਚਾਨਣਾ ਪਾਇਆ  ਇਸ ਮੌਕੇ ਜੋਰਾ ਇੰਸਾਂ,  ਕਿਸ਼ੋਰ ਇੰਸਾਂ,  ਪਵਨ ਇੰਸਾਂ , ਬੂਟਾ ਇੰਸਾਂ , 45 ਮੈਂਬਰ ਨਾਜਰ ਇੰਸਾਂ, ਗਰਦੀਪ ਇੰਸਾਂ, ਗੁਰਮੇਲ ਇੰਸਾਂ, ਸਰਪੰਚ ਮਨਜੀਤ ਇੰਸਾਂ, ਜਗਮੇਲ ਇੰਸਾਂ ਜੇਲ੍ਹ ਸਹਾਇਕ ਸੁਪਡੈਂਟ ਸੰਗਰੂਰ, ਨੇਨਾਦੇਵੀ ਮੰਦਰ ਕਮੇਟੀ ਤੋਂ ਤਰਸੇਮ ਅਤੇ ਡਾ: ਰਾਮਲਾਲ, ਕਿਸਾਨ ਜਿਲ੍ਹਾ ਆਗੂ ਸੁਖਪਾਲ ਮਾਣਕ, ਗੁਰਜੰਟ ਇੰਸਾਂ, ਸੁਖਦੇਵ ਪੱਖੋ, ਹੰਸਾ ਰਾਮਪੁਰਾ ,  ਸ਼ਮਸ਼ੇਰ ਬਠਿੰਡਾ, ਜਬਤਾਰ ਬਠਿੰਡਾ, ਪ੍ਰਸ਼ੋਤਮ ਅਤੇ ਮਨਪ੍ਰੀਤ ਝੁਨੀਰ, ਰਾਮਪ੍ਰਕਾਸ਼ ਇੰਸਾਂ, ਮਦਨ ਲਾਲ ਇੰਸਾਂ, ਹਰਪਾਲ ਦਾਸ ਇੰਸਾਂ, ਚਰਨਜੀਤ ਇੰਸਾਂ, ਗੁਰਮੁਖ ਇੰਸਾਂ ,ਖੁਸ਼ਲੀਨ ਕੌਰ ਇੰਸਾਂ ਸਤਿਬ੍ਰਹਮਚਾਰੀ, ਜੀਵਨ ਦਾਸ, ਗੁਰਜੀਤ ਦਾਸ, ਗੁਰਦੀਪ ਬੱਬੂ, ਗੁਰਪ੍ਰੀਤ ਸਿੰਘ, ਅੰੰਮ੍ਰਿਤ ਦੀਪ, ਨਵਰੀਤ, ਗੁਰਮੰਨਤ, ਸੁਖਰੀਤ, ਰਮਨਦੀਪ, ਅਤੇ ਸੁਜਾਨ ਭੈਣਾਂ ਸਮੇਤ ਸਤਿਬ੍ਰਹਮਚਾਰੀ ਭੈਣ ਬੰਤ ਕੌਰ, ਪਾਲ ਕੌਰ, ਰਛਪਾਲ ਕੌਰ, ਮੂਰਤੀ ਦੇਵੀ, ਮਨਜੀਤ ਕੌਰ ਇੰਸਾਂ, ਸੰਦੀਪ ਕੌਰ, ਸੁਮਨ, ਜਸਵੀਰ ਕੌਰ, ਸੰਦੀਪ ਕੌਰ ਤੇ ਸਮੂਹ ਪ੍ਰੀਵਾਰ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top