Breaking News

ਸ਼ਰੀਫ ਨੇ ਫਿਰ ਅਲਾਪਿਆ ਕਸ਼ਮੀਰ ਰਾਗ

ਏਜੰਸੀ ਇਸਲਾਮਾਬਾਦ,
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਫਿਰ ਉਹੀ ਰਾਗ ਅਲਾਪਦਿਆਂ ਕਸ਼ਮੀਰ ਨੂੰ ਦੇਸ਼ ਦਾ ਅਹਿਮ ਹਿੱਸਾ ਦੱਸਿਆ ਤੇ ਭਾਰਤ ਨੂੰ ਭੜਕਾਉਣ ਦੀ ਕੋਸ਼ਿਸ਼ ਕਰੂਦਿਆਂ ਹਿਜਬੁਲ ਮੁਜਾਹੀਦੀਨ ਦੇ ਮ੍ਰਿਤਕ ਅੱਤਵਾਦੀ ਬੁਰਹਾਨ ਵਾਨੀ ਨੂੰ ਮਹੱਤਵਪੂਰਨ ਤੇ ਚਮਤਕਾਰੀ ਆਗੂ ਦੱਸਿਆ ਉਨ੍ਹਾਂ ਕਸ਼ਮੀਰ ਦੇ ਮੁੱਦੇ ‘ਤੇ ਹੋਏ ਦੋ ਰੋਜ਼ਾ ਕੌਮਾਂਤਰੀ ਸੰਸਦੀ ਬੈਠਕ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਤਮ ਨਿਰਮਾਣ ਦੇ ਅਧਿਕਾਰ ਲਈ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਲੈ ਕੇ ਉਨ੍ਹਾਂ ਦੀ ਭਾਵਨਾ ਤੇ ਸੰਕਲਣ ਦੀ ਸ਼ਲਾਘਾ ਕੀਤੀ ਰੇਡੀਓ ਪਾਕਿਸਤਾਨ ਦੀ ਖਬਰ ਅਨੁਸਾਰ ਸ਼ਰੀਫ ਨੇ ਕਿਹਾ ਕਿ ਸਾਡਾ ਦਿਲ ਸਾਡੇ ਕਸ਼ਮੀਰੀ ਭਰਾਵਾਂ ਦੇ ਨਾਲ ਧੜਕਦਾ ਤੇ ਦੁਖੀ ਹੁੰਦਾ ਹੈ ਉਨ੍ਹਾਂ ਕਸ਼ਮੀਰ ਨੂੰੇ ਪਾਕਿਸਤਾਨ ਦਾ ਅਹਿਮ ਹਿੱਸਾ ਹੋਣ ਦੀ ਗੱਲ ‘ਤੇ ਜ਼ੋਰ ਦਿੰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਊਰਜਾਵਾਨ ਤੇ ਚਮਤਕਾਰੀ ਕਸ਼ਮੀਰੀ ਆਗੂ ਬੁਰਹਾਨ ਵਾਨੀ ਨੇ ਕਸ਼ਮੀਰ ਦੇ ਅੰਦੋਲਨ ਨੂੰ ਇੱਕ ਨਵਾਂ ਮੋੜ ਦਿੱਤਾ

ਪ੍ਰਸਿੱਧ ਖਬਰਾਂ

To Top