Breaking News

ਭਾਜਪਾ ਵਿਰੋਧੀਆਂ ਦੀ ਰੈਲੀ ‘ਚ ਪੁੱਜੇ ਸ਼ਤਰੂਘਨ

Shatrughan, BJP, Rallies, Rally

ਕੋਲਕਾਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ‘ਚ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ਼ ਸ਼ਨਿੱਚਰਵਾਰ ਨੂੰ ਹੋਣ ਜਾ ਰਹੀ ਵਿਰੋਧੀਆਂ ਦੀ ਮਹਾਰੈਲੀ ਦੇ ਲਈ ਮੰਚ ਪੂਰੀ ਤਰਾਂ ਨਾਲ ਸਜ ਚੁੱਕਿਆ ਹੈ। ਇਸ ਰੈਲੀ ‘ਚ ਬੀ. ਜੀ. ਪੀ. ਨੇਤਾ ਸ਼ਤਰੂਘਨ ਸਿਨਹਾਂ ਦੇ ਸ਼ਾਮਿਲ ਹੋਣ ‘ਤੇ ਭਾਜਪਾ ਨੇ ਸਖਤ ਨਾਰਾਜ਼ਗੀ ਜਤਾਈ ਹੈ। ਬੀਜੇਪੀ ਸਾਂਸਦ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਹੈ ਕਿ ਸ਼ਤਰੂਘਨ ਸਿਨਹਾ ਦੇ ਰੈਲੀ ‘ਚ ਸ਼ਾਮਿਲ ਹੋਣ ‘ਤੇ ਰੂਡੀ ਨੇ  ਜਲਦੀ ਹੀ ਪਾਰਟੀ ਵੱਲੋਂ ਉਨ੍ਹਾਂ ‘ਤੇ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਰੂਡੀ ਨੇ ਕਿਹਾ ਹੈ, ”ਸ਼ਤਰੂਘਨ ਸਿਨਹਾ ‘ਤੇ ਪਾਰਟੀ ਆਪਣਾ ਨੋਟਿਸ ਲੈ ਚੁੱਕੀ ਹੈ। ਕੁਝ ਲੋਕਾਂ ਦੀਆਂ ਮਹੱਤਤਾ ਨਿੰਨੀ ਵੱਧ ਚੁੱਕੀ ਹੈ। ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਦੇ ਬਾਰੇ ‘ਚ ਕੁਝ ਨਹੀਂ ਕਿਹਾ ਜਾ ਸਕਦਾ ਹੈ। ਇਹ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਇਹ ਪਾਰਟੀ ਅਤੇ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਦੇਣ ਦਾ ਕੰਮ ਹੈ”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top