400 ਮੀਟਰ ਦੌੜ ਤੇ 400 ਮੀਟਰ ਰਿਲੇ ਦੌੜ ‘ਚ ਸ਼ਯੋਰਾਨ ਨੇ ਜਿੱਤਿਆ ਗੋਲਡ

Shayoran, Won, Gold, Race, Asian Champion, Bhuvneshwar

ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਇਸ ਖਿਡਾਰੀ ਨੇ ਗਲੀਆਂ ‘ਚ ਦੌੜ ਲਗਾਕੇ ਇਹ ਮੁਕਾਮ ਹਾਸਲ ਕੀਤਾ

ਸੱਚ ਕਹੂੰ ਨਿਊਜ਼, ਤੋਸ਼ਾਮ:ਦੌੜਾਕ ਨਿਰਮਲਾ ਸ਼ਯੋਰਾਨ ਨੇ ਏਸ਼ੀਅਨ ਚੈਂਪੀਅਨਸ਼ਿਪ ਭੁਵਨੇਸ਼ਵਰ ‘ਚ ਕਰਵਾਏ ਜਾ ਰਹੇ ਮੁਕਾਬਲਿਆਂ ‘ਚ ਦੋ ਗੋਲਡ ਮੈਡਲ ਜਿੱਤਣ ‘ਤੇ ਖੁਸ਼ੀ ਪ੍ਰਗਟਾਉਂਦੇ ਹੋਏ ਤੋਸ਼ਾਮ ‘ਚ ਲੱਡੂ ਵੰਡਕੇ ਖੁਸ਼ੀ ਦਾ ਇਜ਼ਹਾਰ ਕੀਤਾ

ਗਊ ਰੱਖਿਆ ਦਲ ਦੇ ਪ੍ਰਧਾਨ ਭਾਗੂ ਪੰਘਾਲ ਨੇ ਕਿਹਾ ਕਿ ਬਿਨਾਂ ਕੋਈ ਸਹੂਲਤ ਦੇ ਨਿਰਮਲਾ ਸ਼ਯੋਰਾਨ ਨੇ 400 ਮੀਟਰ ਦੌੜ ‘ਚ ਗੋਲਡ ਮੈਡਲ ਜਿੱਤਕੇ ਭਿਵਾਨੀ ਤੇ ਹਰਿਆਣਾ ਦਾ ਨਾਂਅ ਰੌਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਗਰੀਬ ਘਰ ਨਾਲ ਸਬੰਧ ਰੱਖਣ ਵਾਲੇ ਇਸ ਖਿਡਾਰੀ ਨੇ ਗਲੀਆਂ ‘ਚ ਦੌੜ ਲਗਾਕੇ ਇਹ ਮੁਕਾਮ ਹਾਸਲ ਕੀਤਾ ਹੈ ਇਸ ਮੌਕੇ ‘ਤੇ ਆਜ਼ਾਦ ਸਿੰਘ, ਕੁਲਦੀਪ, ਟੀਨਾ ਪੰਘਾਲ, ਦਰਸ਼ਨ ਸੋਨੀ ਸਮੇਤ ਕਈ ਪਿੰਡ ਵਾਲਿਆਂ ਨੇ ਨਿਰਮਲਾ ਸ਼ਯੋਰਾਨ ਨੂੰ ਵਧਾਈ ਦਿੱਤੀ ਤੇ ਓਲੰਪਿਕ ‘ਚ ਮੈਡਲ ਲਿਆਉਣ ਦੀਆਂ ਦੁਆਵਾਂ ਕੀਤੀਆਂ