Breaking News

ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਮਰੀਆਂ

Sheep, Goats, Died, Sudden, Lightning, Strike

ਕਾਲਾ ਸੰਘਿਆਂ (ਸੱਚ ਕਹੂੰ ਨਿਊਜ਼) | ਨਜ਼ਦੀਕੀ ਪਿੰਡ ਅਹਿਮਦਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਡਰੇਨ ਨਜ਼ਦੀਕ ਚਰਾਂਦ ਲਈ ਆਏ ਪਸ਼ੂਆਂ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਮਰ ਗਈਆਂ ਜ਼ਿਲ੍ਹਾ ਪਟਿਆਲਾ ਦਾ ਪਿੰਡ ਰਾਜਪੁਰ ਗੜੀ ਜੋ ਰਾਜਪੁਰੇ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਹੈ ਦੇ ਨਿਵਾਸੀ ਸੁਰਿੰਦਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ ਕੁੱਝ ਪਰਿਵਾਰ ਮਿਲ ਕੇ ਹਰ ਸਾਲ ਪਸ਼ੂ ਚਾਰਨ ਲਈ ਇੱਧਰ ਆਉਂਦੇ ਹਨ ਅਤੇ ਪਿੰਡ ਅਹਿਮਦਪੁਰ ਨੇੜੇ ਰੁਕੇ ਹਾਂ ਕਿ ਅੱਜ ਸਵੇਰੇ 10 ਵਜੇ ਅਸਮਾਨੀ ਬਿਜਲੀ ਦੇ ਕਹਿਰ ਨੇ ਉਨ੍ਹਾਂ ਦੀਆਂ 40 ਭੇਡਾਂ ਤੇ 5 ਬੱਕਰੀਆਂ ਨਿਗਲ ਲਈਆਂ ਪਰ ਕੋਈ ਇਨਸਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।]

ਪ੍ਰਸਿੱਧ ਖਬਰਾਂ

To Top