ਸ਼ਿਆ ਵਕਫ਼ ਬੋਰਡ ਦੇ ਮੁਖੀ ਨੂੰ ਜਾਨ ਤੋਂ ਮਾਰਨ ਦੀ ਧਮਕੀ

0
Shia, Wakf, Chairman, Threatens, Kill, Vazeem Rizvi

ਲਖਨਊ, 14 ਜਨਵਰੀ

ਮਦਰੱਸਿਆਂ ਸਬੰਧੀ ਵਿਵਾਦਪੂਰਨ ਬਿਆਨ ਦੇਣ ਵਾਲੇ ਉੱਤਰ ਪ੍ਰਦੇਸ਼ ਸ਼ਿਆ ਸੈਂਟਰਲ ਵਕਫ਼ ਬੋਰਡ ਦੇ ਮੁਖੀ ਵਸੀਮ ਰਿਜਵੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਰਿਜਵੀ ਨੇ ਅੱਜ ਦੱਸਿਆ ਕਿ ਮੇਰੇ ਕੋਲ ਕੱਲ੍ਹ ਦੇਰ ਰਾਤ ਨੇਪਾਲ ਤੋਂ ਫੋਨ ਆਇਆ ਸੀ ਫੋਨ ‘ਤੇ ਕਿਹਾ ਗਿਆ ਕਿ ਮਦਰੱਸਿਆਂ ਸਬੰਧੀ ਦਿੱਤਾ ਗਿਆ ਬਿਆਨ

ਇਤਰਾਜ਼ਯੋਗ ਹੈ ਇਸ ਲਈ ਤੁਰੰਤ ਮਾਫ਼ੀ ਮੰਗੋ ਨਹੀਂ ਤਾਂ ਤੁਹਾਨੂੰ ਪਰਿਵਾਰ ਸਮੇਤ ਉੱਡਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਧਮਕੀ ਦੇਣ ਵਾਲੇ ਨੇ ਖੁਦ ਨੂੰ ਦਾਊਦ ਇਬਰਾਹਿਮ ਗੈਂਗ ਦਾ ਦੱਸਿਆ ਸ੍ਰੀ ਰਿਜਵੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਰਿਪੋਰਟ ਦਰਜ ਕਰ ਲਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।