Breaking News

ਸਿ਼ਖਰ ਂਤੇ ਧਵਨ, ਭਾਰਤ ਦੀ ਹੈਟ੍ਰਿਕ

ਆਖ਼ਰੀ ਗੇਂਦ ‘ਤੇ ਹੋਇਆ ਮੈਚ ਦਾ ਫੈਸਲਾ

ਧਵਨ ਨੇ ਖੇਡੀ ਆਪਣੇ ਟੀ20 ਕਰੀਅਰ ਦੀ ਸਰਵਸ੍ਰੇਸ਼ਠ ਪਾਰੀ

ਪੰਤ ਦਾ ਪਹਿਲਾ ਟੀ20 ਅਰਧ ਸੈਂਕੜਾ

ਸਿ਼ਖਰ ਰਹੇ ਮੈਨ ਆਫ਼ ਦ ਮੈਚ, ਕੁਲਦੀਪ ਬਣੇ ਮੈਨ ਆਫ਼ ਦ ਸੀਰੀਜ਼

ਚੇਨਈ, 11 ਨਵੰਬਰ

ਓਪਨਰ ਸ਼ਿਖਰ ਧਵਨ ਦੀ ਲੈਅ ‘ਚ ਪਰਤਣ ਵਾਲੀ ਬਿਹਤਰੀਨ ਅਰਧ ਸੈਂਕੜੇ ਵਾਲੀ ਪਾਰੀ ਅਤੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ(58) ਦੇ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਤੀਸਰੇ ਅਤੇ ਆਖ਼ਰੀ ਟੀ20 ਮੈਚ ‘ਚ ਆਖ਼ਰੀ ਗੇਂਦ ‘ਤੇ ਛੇ ਵਿਕਟਾਂ ਨਾਲ ਹਰਾ ਕੇ ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫ਼ਾਇਆ ਕਰ ਦਿੱਤਾ
ਵਿੰਡੀਜ਼ ਨੇ ਤਿੰਨ ਵਿਕਟਾਂ ‘ਤੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਸ਼ਿਖਰ ਅਤੇ ਪੰਤ ਦੇ ਚੌਕਿਆਂ ਅਤੇ ਛੱਕਿਆਂ ਦੇ ਦਮ ‘ਤੇ ਭਾਰਤ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 182 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ ਭਾਰਤ ਨੇ ਇਸ ਤਰ੍ਹਾਂ ਵਿੰਡੀਜ਼ ਨੂੰ ਆਪਣੇ ਘਰ ‘ਚ ਤਿੰਨੇ ਫਾਰਮੇਟ ‘ਚ ਹਰਾਇਆ ਭਾਰਤ ਨੇ ਟੋਸਟ ਲੜੀ 2-0 ਨਾਲ, ਇੱਕ ਰੋਜ਼ਾ ਲੜੀ 3-1 ਨਾਲ ਅਤੇ ਟੀ20 ਲੜੀ 3-0 ਨਾਲ ਜਿੱਤੀ
ਸ਼ਿਖਰ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਆਪਣੀ ਲੈਅ ਹਾਸਲ ਕਰਦੇ ਹੋਏ ਆਪਣੀ ਸਰਵਸ੍ਰੇਸ਼ਠ ਪਾਰੀ ਖੇਡੀ ਪੰਤ ਦਾ ਵੀ ਇਹ ਪਹਿਲਾ ਟੀ20 ਅਰਧ ਸੈਂਕੜਾ ਸੀ ਕਪਤਾਨ ਰੋਹਿਤ ਅਤੇ ਲੋਕੇਸ਼ ਰਾਹੁਲ ਦੀਆਂ ਵਿਕਟਾਂ 45 ਦੌੜਾਂ ਤੱਕ ਡਿੱਗ ਜਾਣ ਤੋਂ ਬਾਅਦ ਸ਼ਿਖਰ ਅਤੇ ਪੰਤ ਨੇ ਜ਼ਬਰਦਸਤ ਸੈਂਕੜੇ ਵਾਲੀ ਭਾਈਵਾਲੀ ਕੀਤੀ ਦੋਵਾਂ ਨੇ ਤੀਸਰੀ ਵਿਕਟ ਲਈ 130 ਦੌੜਾਂ ਦੀ ਮੈਚ ਜੇਤੂ ਭਾਈਵਾਲੀ ਕੀਤੀ ਭਾਰਤ ਨੂੰ ਆਖ਼ਰੀ ਓਵਰ ‘ਚ ਜਿੱਤ ਲਈ ਪੰਜ ਦੌੜਾਂ ਚਾਹੀਦੀਆਂ ਸਨ ਆਖ਼ਰੀ ਓਵਰ ‘ਚ ਖ਼ਾਸਾ ਡਰਾਮਾ ਹੋਇਆ ਸ਼ਿਖਰ ਪੰਜਵੀਂ ਗੇਂਦ ‘ਤੇ ਕੈਚ ਆਊਟ ਹੋ ਗਏ ਭਾਰਤ ਨੂੰ ਆਖ਼ਰੀ ਗੇਂਦ ‘ਤੇ ਇੱਕ ਦੌੜ ਚਾਹੀਦੀ ਸੀ ਅਤੇ ਪਾਂਡੇ ਨੇ ਸਿੰਗਲ ਲੈ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ
ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਐਮਏ ਚਿਦੰਬਰਮ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਨਿਕੋਲਸ ਪੂਰਨ (ਨਾਬਾਦ 53) ਅਤੇ ਡੇਰੇਨ ਬ੍ਰਾਵੋ (ਨਾਬਾਦ 43) ਦੀਆਂ ਤੇਜ਼ ਤਰਾਰ ਪਾਰੀਆਂ ਦੇ ਦਮ ‘ਤੇ ਵੈਸਟਇੰਡੀਜ਼ ਨੇ 3 ਵਿਕਟਾਂ ‘ਤੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਪਹਿਲੇ ਦੋ ਮੈਚਾਂ ਦੇ ਮੁਕਾਬਲੇ ਵੈਸਟਇੰਡੀਜ਼ ਨੇ ਇਸ ਮੈਚ ‘ਚ ਬਿਹਤਰ ਪ੍ਰਦਰਸ਼ਨ ਕੀਤਾ ਵਿੰਡੀਜ਼ ਨੇ ਤੇਜ਼ ਸ਼ੁਰੂਆਤ ਕੀਤੀ ਸ਼ਾਈ ਹੋਪ ਅਤੇ ਸ਼ਿਮਰੋਨ ਹੇਤਮਾਇਰ ਨੇ ਪਹਿਲੀ ਵਿਕਟ ਲਈ 6 ਓਵਰਾਂ ‘ਚ 51 ਦੌੜਾਂ ਠੋਕ ਕੇ ਵੈਸਟਇੰਡੀਜ਼ ਨੂੰ ਤੇਜ਼ ਸ਼ੁਰੂਆਤ ਦਿੱਤੀ
ਲੈੱਗ ਸਪਿੱਨਰ ਚਹਿਲ ਨੇ ਪਹਿਲਾਂ ਹੋਪ ਅਤੇ ਫਿਰ ਹੇਤਮਾਇਰ ਨੂੰ ਆਊਟ ਕਰਕੇ ਵਿੰਡੀਜ਼ ਦਾ ਸਕੋਰ 9 ਓਵਰਾਂ ‘ਚ 2 ਵਿਕਟਾਂ ‘ਤੇ 62 ਦੌੜਾਂ ਕਰ ਦਿੱਤਾ ਇਸ ਮੌਕੇ ਟੀਮ ‘ਚ ਕੁਝ ਲੜਖੜਾਹਟ ਦਿਸੀ ਵਿਕਟਕੀਪਰ ਰਾਮਦੀਨ 15 ਦੌੜਾਂ ਦਾ ਸਹਿਯੋਗ ਕਰਕੇ ਪਰਤ ਗਏ ਪਰ ਇਸ ਤੋਂ ਬਾਅਦ ਬ੍ਰਾਵੋ ਅਤੇ ਪੂਰਨ ਨੇ ਮਜ਼ਬੂਤੀ ਨਾਲ ਖੇਡਦਿਆਂ ਚੌਥੀ ਵਿਕਟ ਲਈ 43 ਗੇਂਦਾਂ ‘ਚ 87 ਦੌੜਾਂ ਦੀ ਨਾਬਾਦ ਭਾਈਵਾਲੀ ਕਰਕੇ ਵੈਸਟਇੰਡੀਜ਼ ਨੂੰ?ਮਜ਼ਬੂਤ ਕਰ ਦਿੱਤਾ ਵਿੰਡੀਜ਼ ਨੇ ਆਖ਼ਰੀ 4 ਓਵਰਾਂ ‘ਚ 50 ਦੌੜਾਂ ਜੋੜੀਆਂ ਜਿਸ ਵਿੱਚ ਖਲੀਲ ਦੇ ਆਖ਼ਰੀ ਓਵਰ ‘ਚ ਬਣੀਆਂ 23 ਦੌੜਾਂ ਦਾ ਖ਼ਾਸ ਯੋਗਦਾਨ?ਰਿਹਾ ਅਤੇ ਇਸ ਨਾਲ ਖਲੀਲ ਦਾ ਪਹਿਲੇ ਤਿੰਨ ਓਵਰਾਂ ਦਾ ਵਧੀਆ ਸਪੈੱਲ ਵਿਗੜ ਗਿਆ ਪੂਰਨ ਨੇ ਆਖਰੀ ਓਵਰ ‘ਚ 2 ਚੌਕੇ ਅਤੇ 1 ਛੱਕਾ ਲਾ ਕੇ ਆਪਣਾ ਪਹਿਲਾ ਟੀ20 ਅਰਧ ਸੈਂਕੜਾ ਪੂਰਾ ਕੀਤਾ ਵੈਸਟਇੰਡੀਜ਼ ਵੱਲੋਂ ਏਸ਼ੀਆਈ ਮਹਾਦੀਪ ‘ਚ ਖੇਡੇ ਪਿਛਲੇ 13 ਟੀ20 ਮੈਚਾਂ ‘ਚ ਪਹਿਲੀ ਵਾਰ ਪਹਿਲੀ ਵਿਕਟ ਲਈ 50 ਤੋਂ ਵੱਧ ਦੀ ਭਾਈਵਾਲੀ ਹੋਈ

 

ਪੂਰਨ ਨੇ  24 ਗੇਂਦਾਂ ‘ਚ ਆਪਣਾ ਅਰਧ?ਸੈਂਕੜਾ ਪੂਰਾ ਕਰਕੇ ਵੈਸਟਇੰਡੀਜ਼ ਵੱਲੋਂ ਘੱਟ ਗੇਂਦਾਂ ‘ਚ ਅਰਧ?ਸੈਂਕੜਾ ਲਾਉਣ ‘ਚ ਦੂਸਰੇ ਨੰਬਰ ‘ਤੇ ਏਵਿਨ ਲੁਈਸ ਦੀ ਬਰਾਬਰੀ ਕੀਤੀ ਵੈਸਟਇੰਡੀਜ਼ ਵੱਲੋਂ ਬੱਲੇਬਾਜ਼ ਚਾਰਲਸ ਦਾ 20 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕਰਨ ਦਾ ਰਿਕਾਰਡ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top