ਸ਼ਿਵਸੈਨਾ ਨੇ ਵੀ ਦਿੱਤਾ ਕੇਜਰੀਵਾਲ ਨੂੰ ਸਮਰਥਨ

0
Shiv Sena, Also, Gave, Support, To, Kejriwal

ਏਜੰਸੀ, ਨਵੀਂ ਦਿੱਲੀ

ਆਪਣੀਆਂ ਮੰਗਾਂ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੇ ਘਰ ਧਰਨੇ ‘ਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਮਹਾਂਰਾਸ਼ਟਰ ‘ਚ ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਨੇ ਵੀ ਹਮਾਇਤ ਦਿੱਤੀ ਹੈ ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਓਤ ਨੇ ਕਿਹਾ ਕਿ ਕੇਜਰੀਵਾਲ ਨੇ ਜਿਹੜੀ ਲਹਿਰ ਸ਼ੁਰੂ ਕੀਤੀ ਹੈ ਉਹ ਆਪਣੇ-ਆਪ ‘ਚ ਅਨੋਖੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸ਼ਿਵਸੈਨਾ ਮੁਖੀ ਉਦੇ ਠਾਕਰੇ ਨੇ ਖ਼ੁਦ ਅਰਵਿੰਦ ਕੇਜਰੀਵਾਲ ਨਾਲ ਫੋਨ ‘ਤੇ ਗੱਲ ਕੀਤੀ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਲਈ ਚੰਗਾ ਕਰ ਰਹੇ ਹਨ ਉਨ੍ਹਾਂ ਦੀ ਸਰਕਾਰ ਦਿੱਲੀ ਦੀ ਚੁਣੀ ਹੋਈ ਸਰਕਾਰ ਹੈ ਅਤੇ ਜੋ ਕੁਝ ਹੁਣ ਦਿੱਲੀ ‘ਚ ਹੋ ਰਿਹਾ ਹੈ, ਉਹ ਲੋਕਤੰਤਰ ਲਈ ਚੰਗਾ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।