Breaking News

ਸ਼ਿਵ ਸੈਨਾ ਨੇ ਫੂਕਿਆ ਜ਼ਾਕਿਰ ਮੂਸਾ ਦਾ ਪੁਤਲਾ

ShivSena, Blames, Zakir, Musa, Son

ਕਿਹਾ, ਸ਼ਿਵ ਸੈਨਾ ਪੰਜਾਬ ਵਿੱਚ ਫਿਰ ਤੋਂ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਵੇਗੀ

ਫਿਰੋਜ਼ਪੁਰ। ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾਂ ਪ੍ਰਧਾਨ ਮਿੰਕੂ ਚੌਧਰੀ ਦੀ ਅਗਵਾਈ ਵਿੱਚ ਰੇਲਵੇ ਬ੍ਰਿਜ਼ ਫਿਰੋਜ਼ਪੁਰ ‘ਤੇ ਅੱਤਵਾਦੀ ਜ਼ਾਕਿਰ ਮੂਸਾ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਿਸ ਤਰਾਂ ਸ਼ਿਵ ਸੈਨਾ ਸੁਪਰੀਮੋ ਸਵਰਗੀ ਬਾਲ ਸਾਹਿਬ ਠਾਕਰੇ ਨੇ ਅੰਡਰਵਰਲਡ ਡੋਨ ਦਾਊਦ ਇਬਰਾਹੀਮ ਨੂੰ ਮੁੰਬਈ ਅਤੇ ਭਾਰਤ ਦੀ ਧਰਤੀ ਤੋਂ ਭਜਾਇਆ ਸੀ, ਉਸ ਤਰਾਂ ਅੱਤਵਾਦੀ ਜ਼ਾਕਿਰ ਮੂਸਾ ਨੂੰ ਪੰਜਾਬ ਤੋਂ ਭਜਾ ਕੇ ਹੀ ਸਾਹ ਲੈਣਗੇ ਅਤੇ ਪੰਜਾਬ ਵਿੱਚ ਫਿਰ ਤੋਂ ਅੱਤਵਾਦ ਨੂੰ ਸਿਰ ਨਹੀਂ ਚੁੱਕਣ ਦੇਣਗੇ
ਮਿੰਕੂ ਚੌਧਰੀ ਨੇ ਆਖਿਆ ਕਿ ਜੇਕਰ ਅੱਤਵਾਦੀ ਜ਼ਾਕਿਰ ਮੂਸਾ ਨੇ ਪੰਜਾਬ ਦੀ ਧਰਤੀ ‘ਤੇ ਅੱਤਵਾਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜ਼ਾਕਿਰ ਮੂਸਾ ਨੂੰ ਸ਼ਿਵ ਸੈਨਾ ਮੂੰਹ ਤੋੜ ਜਵਾਬ ਦੇਵੇਗੀ ਸ਼ਿਵ ਸੈਨਾ ਹਮੇਸ਼ਾ ਤੋਂ ਪੰਜਾਬ ਦੀ ਅਮਨ ਸ਼ਾਂਤੀ ਲਈ ਕੰਮ ਕਰਦੀ ਰਹੇਗੀ ਅਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵੇਗੀ ਮਿੰਕੂ ਚੌਧਰੀ ਨੇ ਫਿਰੋਜ਼ਪੁਰ ਅਤੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਕਿਹਾ ਕਿ ਉਹ ਅੱਤਵਾਦੀ ਜ਼ਾਕਿਰ ਮੂਸਾ ਤੋਂ ਡਰਨ ਦੀ ਬਿਜਾਏ ਉਸ ਦਾ ਡੱਟ ਕੇ ਮੁਕਾਬਲਾ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੇ ਅੱਤਵਾਦੀ ਪੰਜਾਬ ਦੀ ਧਰਤੀ ‘ਤੇ ਪੈਰ ਨਾ ਰੱਖ ਸਕਣ ਇਸ ਮੌਕੇ ਉਹਨਾਂ ਨਾਲ ਜ਼ਿਲਾਂ ਯੂਵਾ ਸੈਨਾ ਪ੍ਰਧਾਨ ਤਮਨ ਚੌਧਰੀ, ਜ਼ਿਲਾਂ ਯੂਥ ਪ੍ਰਧਾਨ ਪਰਮਜੀਤ ਸਿੰਘ , ਸੁਦੇਸ਼ ਚੋਪੜਾ, ਰੋਹਿਤ, ਸੋਨੂੰ ਚੋਪੜਾ, ਨਰਿੰਦਰ, ਕਪਿਲ ਜੈਨ, ਪ੍ਰਵੀਨ ਬਾਲੀ ਆਦਿ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top