ਪੰਜਾਬ

ਥਾਣਾ ਮਮਦੋਟ ਦੇ ਐੱਸਐਚਓ ਰਣਜੀਤ ਸਿੰਘ ਸਸਪੈਂਡ

SHO of MAMADOT SHO Ranjit Singh SSP

ਫਿਰੋਜ਼ਪੁਰ,(ਸਤਪਾਲ ਥਿੰਦ)। 30 ਦਸੰਬਰ ਨੂੰ ਪੰਚਾਇਤੀ ਚੋਣਾਂ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ‘ਚ ਆਈਜੀ ਫਿਰੋਜ਼ਪੁਰ ਮੁਖਵਿੰਦਰ ਸਿੰਘ ਛੀਨਾ ਵੱਲੋਂ ਥਾਣਾ ਮਮਦੋਟ ਦੇ ਐਸਐਚਓ ਮਮਦੋਟ ਰਣਜੀਤ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਦੱਸਣਯੋਗ ਹੈ ਕਿ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲਖਮੀਰ ਕੇ ਹਿਠਾੜ ‘ਚ ਚੋਣਾਂ ਦੌਰਾਨ ਹੋਈ ਹਿੰਸਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਲੋਕਾਂ ‘ਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਜਤਾਇਆ ਜਾ ਰਿਹਾ ਸੀ ਪਰ ਪੁਲਿਸ ਚੋਣਾਂ ਤੋਂ ਛੇ ਦਿਨਾਂ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਅਸਫ਼ਲ ਰਹੀ। ਇਸ ਤੋਂ ਇਲਾਵਾ ਥਾਣਾ ਮਮਦੋਟ ਦੇ ਅਧੀਨ ਆਉਂਦੇ ਹੋਰ ਪਿੰਡਾਂ ‘ਚ ਵੋਟਾਂ ਵਾਲੇ ਦਿਨ ਮਾਹੌਲ ਤਣਾਣਪੂਰਨ ਬਣਿਆ ਸੀ। ਜਿਸ ਦੇ ਚੱਲਦਿਆਂ ਆਈਜੀ ਫਿਰੋਜ਼ਪੁਰ ਮੁਖਵਿੰਦਰ ਸਿੰਘ ਛੀਨਾ ਵੱਲੋਂ ਚੋਣਾਂ ‘ਚ ਅਣਗਿਹਲੀ ਵਰਤਣ ਦੇ ਦੋਸ਼ ‘ਚ ਥਾਣਾ ਮੁਖੀ ਰਣਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਦੀ ਜਗਾਂ ‘ਤੇ ਐਸਐਸਓ ਪਰਮਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top