Breaking News

ਸ਼ੋਪੀਆਂ ਮੁਕਾਬਲਾ ਮਾਮਲਾ : 16 ਜੁਲਾਈ ਤੱਕ ਸੁਣਵਾਈ ਮੁਲਤਵੀ

Shopian, Case, Adjourned, Hearing, Till, July

ਏਜੰਸੀ, ਨਵੀਂ ਦਿੱਲੀ 

ਸੁਪਰੀਮ ਕੋਰਟ ਨੇ ਸ਼ੋਪੀਆਂ ਮੁਕਾਬਲੇ ਮਾਮਲੇ ‘ਚ ਫੌਜ ਦੇ ਅਧਿਕਾਰੀਆਂ  ਖਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਸਬੰਧੀ ਪਟੀਸ਼ਨ ਦੀ ਸੁਣਵਾਈ 16 ਜੁਲਾਈ ਤੱਕ ਲਈ ਮੰਗਲਵਾਰ ਨੂੰ ਮੁਲਤਵੀ ਕਰ ਦਿੱਤੀ। ਅਦਾਲਤ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਉਦੋਂ ਤੱਕ ਮੇਜਰ ਆਦਿੱਤਿਆ ਸਮੇਤ ਸਾਰੇ ਮੁਲਜ਼ਮ ਫੌਜੀਆਂ ਖਿਲਾਫ਼ ਜਾਂਚ ‘ਤੇ ਰੋਕ ਬਰਕਰਾਰ ਰਹੇਗੀ। ਜੰਮੂ-ਕਸ਼ਮੀਰ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ੇਖਰ ਨਫਾਡੇ ਨੇ ਕੇਂਦਰ ਸਰਕਾਰ ਦੇ ਹਲਫਨਾਮੇ ਦੇ ਜਵਾਬ ਲਈ ਕੁਝ ਹੋਰ ਮੁਹਲਤ ਦੀ ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੂੰ ਅਪੀਲ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 16 ਜੁਲਾਈ ਤੱਕ ਲਈ ਮੁਲਤਵੀ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top