Breaking News

ਆਰਾ ‘ਚ ਗੋਲੀਆਂ ਚੱਲੀਆਂ, ਫਿਰੋਜ਼ਪੁਰ ਦੇ ਬਜ਼ਾਰ ‘ਚ ਚੱਲੇ ਇੱਟੇ-ਵੱਟੇ

shot , Aara, market, Ferozepur

ਭਾਰਤ ਬੰਦ ਦੌਰਾਨ ਬਿਹਾਰ ‘ਚ ਹਿੰਸਾ

ਪੰਜਾਬ ‘ਚ ਰਲਿਆ-ਮਿਲਿਆ ਹੁੰਗਾਰਾ

ਏਜੰਸੀ/ਸਤਪਾਲ ਥਿੰਦ, ਨਵੀਂ ਦਿੱਲੀ/ਫਿਰੋਜ਼ਪੁਰ 

ਅੱਜ ਜਨਰਲ ਵਰਗ ਨੇ ਸੋਸ਼ਲ ਮੀਡੀਆ ਰਾਹੀਂ ਜੋ ਭਾਰਤ ਬੰਦ ਸੱਦਿਆ ਉਸ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ ‘ਚ ਹੀ ਵੇਖਣ ਨੂੰ ਮਿਲਿਆ ਆਰਾ, ਮੁਜੱਫਰਪੁਰ, ਦਰਭੰਗਾ, ਗਯਾ, ਛਪਰਾ, ਪਟਨਾ ਸਾਹਿਬ ਬਿਹਾਰ ਦੇ ਕਰੀਬ ਇੱਕ ਦਰਜਨ ਜ਼ਿਲ੍ਹਿਆਂ ‘ਚ ਦਿਨ ਭਰ ਪ੍ਰਦਰਸ਼ਨਕਾਰੀਆਂ ਨੇ ਖੌਰੂ ਪਾਇਆ।

ਫਿਰੋਜ਼ਪੁਰ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਭਾਰਤ ਬੰਦ ਦੇ ਸੱਦੇ ਸਬੰਧੀ ਜਨਰਲ ਅਤੇ ਓਬੀਸੀ ਸ਼੍ਰੇਣੀ ਦੇ ਲੋਕਾਂ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਉਂਦੇ ਹੋਏ ਇੱਕ ਦੁਕਾਨਦਾਰ ਨਾਲ ਝੜਪ ਹੋ ਗਈ ਇਸ ਦੌਰਾਨ ਦੁਕਾਨਦਾਰ ਅਤੇ ਜਨਰਲ ਅਤੇ ਓਬੀਸੀ ਸ਼੍ਰੇਣੀ ਦੇ ਲੋਕਾਂ ਵਿਚਕਾਰ ਪੱਥਰਬਾਜ਼ੀ ਹੋਈ, ਜਿਸ ਕਾਰਨ ਅਨੇਕਾਂ ਲੋਕਾਂ ਤੋਂ ਇਲਾਵਾ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਦੁਪਹਿਰ ਵਕਤ ਫ਼ਿਰੋਜ਼ਪੁਰ ਵਿਚ ਬਾਜ਼ਾਰ ਬੰਦ ਕਰਵਾਉਣ ਆਏ ਪ੍ਰਦਰਸ਼ਨਕਾਰੀਆਂ ਨੇ ਮੁਲਤਾਨੀ ਗੇਟ ਵਿਖੇ ਅਸ਼ੋਕ ਕੁਮਾਰ ਨਾਂਅ ਦੇ ਵਿਅਕਤੀ ਦੀ ਦੁਕਾਨ ਬੰਦ ਕਰਵਾਉਣ ਸਮੇਂ ਦੁਕਾਨਦਾਰਾਂ ਤੇ ਜਨਰਲ ਅਤੇ ਓਬੀਸੀ ਸ਼੍ਰੇਣੀ ਦੇ ਲੋਕਾਂ ਵਿਚਕਾਰ ਝੜਪ ਹੋ ਗਈ। ਇਸ ਝੜਪ ਦੌਰਾਨ ਡਾਂਗਾਂ, ਸੋਟੇ ਅਤੇ ਇੱਟਾਂ ਰੋੜੇ ਵੀ ਚੱਲਣੇ ਸ਼ੁਰੂ ਹੋ ਗਏ ਤੇ ਕੁੱਝ ਦੇਰ ਬਾਅਦ ਇਹ ਮਾਮਲਾ ਠੰਢਾ ਪੈਣ ਲੱਗਾ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਵਿਚਕਾਰ ਹੋਈ ਪੱਥਰਬਾਜੀ ਕਾਰਨ ਕਾਫੀ ਸਾਰੇ ਲੋਕਾਂ ਦਾ ਮਾਲੀ ਨੁਕਸਾਨ ਵੀ ਹੋਇਆ ਅਤੇ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਕੁਝ ਪੱਤਰਕਾਰਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਮੌਕੇ ‘ਤੇ ਪਹੁੰਚੇ ਆਈਜੀ ਗੁਰਦੀਪ ਸਿੰਘ ਢਿੱਲੋਂ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ। ਇਸ ਦੌਰਾਨ ਲੋਕਾਂ ਦਾ ਕਹਿਣਾ ਸੀ ਕਿ ਭਾਰਤ ਵਿੱਚੋਂ ਜਾਤ ਦੇ ਅਧਾਰ ‘ਤੇ ਰਾਖਵਾਂਕਰਨ ਖ਼ਤਮ ਹੋਣਾ ਚਾਹੀਦਾ ਹੈ ਤੇ ਆਰਥਿਕਤਾ ਦੇ ਅਧਾਰ ‘ਤੇ ਹੀ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ।

ਭਾਰਤ ਬੰਦ ਸਬੰਧੀ ਬਿਹਾਰ ‘ਚ ਬਵਾਲ ਸ਼ੁਰੂ ਹੋ ਗਿਆ ਬਿਹਾਰ ਦੇ ਭੋਜਪੁਰ ‘ਚ ਬੰਦ ਹਮਾਇਤੀਆਂ ਨੇ ਐਨਐਚ 84 ਆਰਾ ਬਕਸਰ ਮੁੱਖ ਮਾਰਗ ਨੂੰ ਸਵੇਰ ਤੋਂ ਹੀ ਜਾਮ ਕਰ ਦਿੱਤਾ ਹੈ । ਬੰਦ ਹਮਾਇਤੀਆਂ ਨੇ ਆਰਾ  ਰੇਲਵੇ ਸਟੇਸ਼ਨ ‘ਤੇ ਪਟਨਾ ਬਕਸਰ ਪੈਸੇਂਜਰ ਟ੍ਰੇਨ ਨੂੰ ਵੀ ਰੋਕ ਦਿੱਤਾ । ਪ੍ਰਦਰਸ਼ਨ ਦੌਰਾਨ ਗੋਲੀਬਾਰੀ ਕੀਤੀ ਗਈ ਹੰਗਾਮੇ ‘ਚ 6 ਤੋਂ 7 ਪੁਲਿਸ ਵਾਲਿਆਂ ਨੂੰ ਵੀ ਜ਼ਖਮੀ ਹੋਣ ਦੀ ਖਬਰ ਹੈ ਹਲਾਤਾਂ ਨੂੰ ਦੇਖਦਿਆਂ ਇਲਾਕੇ ‘ਚ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top