Breaking News

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਖ਼ਜਾਨਾ ਮੰਤਰੀ ਖਿਲਾਫ ਕੀਤੀ ਨਾਅਰੇਬਾਜ਼ੀ

Shouting, Slogans, Against, Anganwadi, Workers, Helpers, Treasury, Minister

ਵਿਧਾਇਕ ਨੱਥੂ ਰਾਮ ਦੀ ਰਿਹਾਇਸ਼ ਦੇ ਬਾਹਰ ਭੁੱਖ ਹੜਤਾਲ ਕਰਕੇ ਕੀਤਾ ਪ੍ਰਦਰਸ਼ਨ

ਮਨੋਜ, ਮਲੋਟ 

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਕਾਂਗਰਸੀ ਵਿਧਾਇਕਾਂ ਦੀ ਰਿਹਾਇਸ਼ ਦੇ ਬਾਹਰ ਭੁੱਖ ਹੜਤਾਲ ਰੱਖਣ ਦੇ ਕੀਤੇ ਐਲਾਨ ਮੁਤਾਬਿਕ ਅੱਜ ਪਿੰਡ ਬਾਦਲ ਵਿਖੇ ਸਥਿਤ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮਲੋਟ ਦੇ ਅਜੀਤ ਨਗਰ ਸਥਿਤ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਦੀ ਰਿਹਾਇਸ਼ ਦੇ ਬਾਹਰ ਭੁੱਖ ਹੜਤਾਲ ਕੀਤੀ। ਅੱਤ ਦੀ ਗਰਮੀ ਵਿਚ ਤਪਦੀ ਸੜਕ ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਵਿਰੁੱਧ ਜਮਕੇ ਨਾਅਰੇਬਾਜ਼ੀ ਕੀਤੀ। ਮਲੋਟ ਅਤੇ ਬਾਦਲ ਵਿਖੇ ਭੁੱਖ ਹੜਤਾਲ ਵਿਚ ਬਲਾਕ ਮਲੋਟ, ਲੰਬੀ, ਗਿੱਦੜਬਾਹਾ ਅਤੇ ਸੰਗਤ ਮੰਡੀ ਦੀਆਂ ਸੈਕੜੇ ਵਰਕਰਾਂ ਤੇ ਹੈਲਪਰਾਂ ਹੱਥਾਂ ਵਿਚ ਕਾਲੀਆਂ ਝੰਡੀਆਂ ਲੈ ਕੇ ਸ਼ਾਮਲ ਹੋਈਆਂ। ਪੰਜਾਬ ਦੇ ਖਜ਼ਾਨਾਂ ਮੰਤਰੀ ਮਨਪ੍ਰੀਤ ਬਾਦਲ ਦੀ ਪਿੰਡ ਬਾਦਲ ਰਿਹਾਇਸ਼ ਦੇ ਬਾਹਰ ਬਾਦਲ-ਬਠਿੰਡਾ ਸੜਕ ਤੇ ਆਵਜਾਈ ਬੰਦ ਕਰ ਦਿੱਤੀ। ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ ਜਿਸ ਵਿਚ ਮਹਿਲਾ ਮੁਲਾਜ਼ਮਾਂ ਵੀ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top