ਪਰਿਹਾਰ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ ਸ਼ੌਵਿਕ : ਐਨਸੀਬੀ

0
Shovik Drugs

ਰੀਆ ਦਾ ਭਰਾ ਸ਼ੌਵਿਕ ਚੱਕਰਵਰਤੀ (Shawvik Chakraborty) ਗ੍ਰਿਫ਼ਤਾਰ

ਮੁੰਬਈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਕਰ ਰਹੇ ਨਾਰਕੇਟਿਕਸ ਕੰਟਰੋਲ ਬਿਊਰੋ (ਐਨਸੀਬੀ) (NCB) ਨੇ ਖੁਲਾਸਾ ਕੀਤਾ ਹੈ ਕਿ ਮੁੱਖ ਮੁਲਜ਼ਮ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ (Shawvik Chakraborty) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਤਸਕਰ ਅਬਦੁਲ ਬਾਸਿਤ ਪਰਿਹਾਰ ਤੋਂ ਗਾਂਜਾ ਤੇ ਮਾਰੀਜੁਆਨਾ ਖਰੀਦਦਾ ਸੀ ਤੇ ਇਸ ਲਈ ਗੂਗਲ ਪੇ ਅਕਾਊਂਟ ਰਾਹੀਂ ਭੁਗਤਾਨ ਕਰਦਾ ਸੀ।

(Shawvik Chakraborty)

ਮੁੰਬਈ ਦੀ ਇੱਕ ਅਦਾਲਤ ‘ਚ ਪਰਿਹਾਰ ਦੀ ਪੇਸ਼ੀ ਦੌਰਾਨ ਐਨਸੀਬੀ ਨੇ ਇਹ ਖੁਲਾਸਾ ਕੀਤਾ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਡਰੱਗ ਐਂਗਲ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਐਨਸੀਬੀ (NCB) ਨੂੰ ਇਹ ਜਾਣਕਾਰੀ ਮਿਲੀ। ਸੁਸਾਂਤ 14 ਜੂਨ ਨੂੰ ਆਪਣੇ ਬਾਂਦਰਾ ਸਥਿਤ ਫਲੈਟ ‘ਚ ਮ੍ਰਿਤਕ ਪਾਏ ਗਏ ਸਨ। ਅਦਾਲਤ ਨੇ ਪਰਿਹਾਰ ਨੂੰ 9 ਸਤੰਬਰ ਤੱਕ ਐਨਸੀਬੀ ਦੀ ਹਿਰਾਸਤ ‘ਚ ਭੇਜ ਦਿੱਤਾ।

Riya’s brother Shawvik Chakraborty arrested

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੇ ਈਡੀ ਤੋਂ ਬਾਅਦ ਸੁਸ਼ਾਂਤ ਦੀ ਮੌਤ ‘ਚ ਸ਼ਾਮਲ ਹੋਣ ਵਾਲੀ ਐਨਸੀਬੀ ਤੀਜੀ ਕੇਂਦਰੀ ਜਾਂਚ ਏਜੰਸੀ ਹੈ। ਐਨਸੀਬੀ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇੱਕ ਹੋਰ ਤਸਕਰ ਜੈਦ ਵਿਲਾਤਰਾ ਨੇ ਬਿਊਰੋ ਨੂੰ ਦਿੱਤੇ ਬਿਆਨ ‘ਚ ਖੁਲਸਾ ਕੀਤਾ ਕਿ ਪਰਿਹਾਰ ਰਿਸੀਵਰ ਦਾ ਕੰਮ ਕਰਦਾ ਸੀ ਤੇ ਉਸਦੇ ਕੋਲੋਂ ਗਾਂਜਾ ਜਾਂ ਮਾਰੀਜੁਆਨਾ ਲਿਆ ਕਰਦਾ ਸੀ। ਪਰਿਹਾਰ ਨੇ ਬਿਆਨ ‘ਚ ਦੱਸਿਆ ਕਿ ਉਹ ਸ਼ੌਵਿਕ (Shawvik Chakraborty) ਦੇ ਨਿਰਦੇਸ਼ਾਂ ਅਨੁਸਾਰ ਵਿਲਾਤਰਾ ਤੇ ਫਰਾਰ ਮੁਲਜ਼ਮ ਕੈਜਾਨ ਇਬਰਾਹੀਮ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ ਤੇ ਸੁਸ਼ਾਂਤ ਦੇ ਘਰ ਦੇ ਮੈਨੇਜਰ ਸੈਮੁਅਲ ਮਿਰਾਂਡਾ ਕੋਲ ਭੇਜਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.