ਤੁਰਕੀ ਦੀ ਇੱਕ ਤਰਫ਼ਾ ਕਾਰਵਾਈ ਬੇਬੁਨਿਆਦੀ : ਅਮਰੀਕਾ

0
Sided, Operation, Turkey, Basic, US

ਵਾਸ਼ਿੰਗਟਨ। ਅਮਰੀਕਾ ਦੇ ਰੱਖਿਆ ਮੰਤਰੀ ਪੇਟਾਗਨ ਨੇ ਸੀਰੀਆ ‘ਚ ਤੁਰਕੀ ਦੇ ਚੱਕੇ ਗਏ ਕਦਮ ਸਬੰਧੀ ਕਿਹਾ ਕਿ ਇਸ ਨਾਲ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਸਮੂਹਾਂ ਨੂੰ ਹਰਾਉਣ ਦੀਆਂ ਕੋਸ਼ਿਸ਼ਆਂ ਨੂੰ ਧੱਕਾ ਲੱਗਿਆ ਹੈ। ਅਮਰੀਕਾ ਰੱਖਿਆ ਮੰਤਰੀ ਮਾਰਕ ਏਸਪਰ ਨੇ ਸੋਮਵਾਰ ਨੂੰ ਜਾਰੀ ਇੱਕ ਬਿਆਨ ‘ਚ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਉੱਤਰੀ ਸੀਰੀਆ ‘ਚ ਅਮਰੀਕੀ ਸੇਨਾ ਦੀ ਵਾਪਸੀ ਜਾਰੀ ਹੈ।

ਸ੍ਰੀ ਏਸਪਰ ਨੇ ਕਿਹਾ ” ਅਮਰੀਕਾ ਅਤੇ ਅੰਤਰਾਸ਼ਟਰੀ ਸਮੂਹ ਦੇ ਵਿਰੋਧ ਅਤੇ ਵਾਰ-ਵਾਰ ਚਿਤਾਵਨੀ ਦੇ ਬਾਵਜੂਦ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅੇਪ ਏਰਦੋਗਨ ਨੇ ਉੱਤਰੀ ਸੀਰੀਆ ‘ਤੇ ਇੱਕ ਤਰਫ਼ਾ ਹਮਲੇ ਦਾ ਆਦੇਸ਼ ਦਿੱਤਾ”। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਤੁਰਕੀ ਦੇ ਇਸ ਕਦਮ ਨਾਲ ਇਲਾਕੇ ‘ਚ ਇਹ ਅਮਰੀਕੀ ਸੇਨਾ ਨੂੰ ਵੱਡੇ ਸੰਘਰਸ਼ ਵੱਲ ਵਧਣ ਦਾ ਖਤਰਾ ਹੈ।

ਉਨ੍ਹਾਂ ਕਿਹਾ ਕਿ ਤੁਰਕੀ ਦੀ ਇੱਕ ਤਰਫ਼ਾ ਕਾਰਵਾਈ ਬੇਬੁਨਆਦੀ ਸੀ। ਇਸ ਲਈ ਰਾਸ਼ਟਰਪਤੀ ਦੇ ਨਿਰਦੇਸ਼ ‘ਤੇ ਰੱਖਿਆ ਵਿਭਾਗ ਪੂਰਵ ਸੀਰੀਆ ਤੋਂ ਅਮਰੀਕੀ ਸੇਨਾ ਦੀ ਵਾਪਸੀ ਨੂੰ ਅੰਜਾਮ ਦੇ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।