ਪੰਜਾਬ

ਅੰਮ੍ਰਿਤਸਰ ਤੋਂ ਭਗੌੜਾ ਹੋ ਚੁੱਕੈ ਸਿੱਧੂ ਪਰਿਵਾਰ, ਹੁਣ ਮੰਗਦੈ ਚੰਡੀਗੜ੍ਹ ਤੋਂ ਟਿਕਟ : ਮਲਿਕ

Sidhu family, now a proclaimed offender from Amritsar, has now booked from Mangdai, Chandigarh: Malik

ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕੀਤਾ ਸਿੱਧੂ ਪਰਿਵਾਰ ‘ਤੇ ਤਿੱਖਾ ਹਮਲਾ

ਚੰਡੀਗੜ੍ਹ । ਨਵਜੋਤ ਸਿੱਧੂ ਜੋੜਾ ਹੁਣ ਅੰਮ੍ਰਿਤਸਰ ਤੋਂ ਭਗੌੜਾ ਹੁੰਦਾ ਹੋਇਆ ਹੁਣ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਤੋਂ ਟਿਕਟ ਮੰਗ ਰਿਹਾ ਹੈ। ਸਿੱਧੂ ਪਰਿਵਾਰ ਨੂੰ ਸ਼ਰਮ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜਾ ਕਹਿੰਦਾ ਸੀ ਕਿ ਉਹ ਪੰਜਾਬ ਨੂੰ ਛੱਡ ਕੇ ਬਾਹਰ ਕਿਤੇ ਵੀ ਨਹੀਂ ਜਾਏਗਾ, ਉਹ ਹੀ ਅੰਮ੍ਰਿਤਸਰ ਨੂੰ ਛੱਡ ਕੇ ਚੰਡੀਗੜ੍ਹ ਜਾਣ ਦੀ ਤਿਆਰੀ ਕਰੀ ਬੈਠਾ ਹੈ। ਜਿਹੜੇ ਅੰਮ੍ਰਿਤਸਰ ਨੇ ਨਵਜੋਤ ਸਿੱਧੂ ਨੂੰ 3 ਵਾਰ ਸੰਸਦ ਮੈਂਬਰ ਤੇ ਇੱਕ ਵਾਰ ਵਿਧਾਇਕ ਬਣਾਉਣ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਵੀ ਵਿਧਾਇਕ ਬਣਾਇਆ ਸੀ, ਉਸੇ ਅੰਮ੍ਰਿਤਸਰ ਤੋਂ ਸਿੱਧੂ ਜੋੜਾ ਭਗੌੜਾ ਹੁੰਦਾ ਹੋਇਆ ਆਪਣੀ ਅਸਲੀ ਔਕਾਤ ਦਿਖਾ ਰਿਹਾ ਹੈ। ਇਸ ਲਈ ਅੰਮ੍ਰਿਤਸਰ ਦੇ ਲੋਕ ਸਿੱਧੂ ਜੋੜੇ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਇਹ ਤਿੱਖਾ ਹਮਲਾ ਪੰਜਾਬ ਭਾਜਪਾ ਦੇ ਪ੍ਰਧਾਨ ਸਵੇਤ ਮਲਿਕ ਨੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ‘ਤੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਸਵੇਤ ਮਲਿਕ ਨੇ ਅੱਗੇ ਕਿਹਾ ਕਿ ਕੁਝ ਮੌਸਮੀ ਪੰਛੀ ਹੁੰਦੇ ਹਨ, ਜਿਹੜੇ ਕਿ ਆਪਣੀ ਜਰੂਰਤ ਅਨੁਸਾਰ ਇੱਕ ਥਾਂ ਤੋਂ ਦੂਜੀ ਥਾਂ ਸ਼ਿਫ਼ਟ ਹੁੰਦੇ ਰਹਿੰਦੇ ਹਨ। ਉਨ੍ਹਾਂ ਪੰਛੀਆਂ ਦਾ ਵੀ ਸ਼ਾਇਦ ਕੋਈ ਦੀਨ ਇਮਾਨ ਹੋਵੇ ਪਰ ਸਿੱਧੂ ਜੋੜੇ ਦਾ ਤਾਂ ਨਾ ਹੀ ਕੋਈ ਦੀਨ ਹੈ ਅਤੇ ਨਾ ਹੀ ਕੋਈ ਇਮਾਨ ਹੈ। ਜਿਸ ਕਾਰਨ ਉਹ ਹੁਣ ਪੱਕੇ ਤੌਰ ‘ਤੇ ਚੰਡੀਗੜ੍ਹ ਸ਼ਿਫ਼ਟ ਹੋਣ ਦੀ ਤਿਆਰੀ ਵਿੱਚ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਜੋੜੇ ਨੂੰ ਅੰਮ੍ਰਿਤਸਰ ਦੇ ਵਾਸੀਆਂ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਆਖ਼ਰਕਾਰ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਟਿਕਟ ਮੰਗਣ ਦੀ ਥਾਂ ‘ਤੇ ਚੰਡੀਗੜ੍ਹ ਨੂੰ ਹੀ ਕਿਉਂ ਚੁਣਿਆ ਹੈ। ਮਲਿਕ ਨੇ ਅੱਗੇ ਕਿਹਾ ਕਿ ਨਵਜੋਤ ਸਿੱਧੂ ਇੱਕ ਜੁਮਲੇਬਾਜ਼ ਮੰਤਰੀ ਹੈ, ਜਿਸ ਕੋਲ ਸਥਾਨਕ ਸਰਕਾਰਾਂ ਵਰਗਾ ਵੱਡਾ ਵਿਭਾਗ ਤਾਂ ਹੈ ਪਰ ਉਹ ਕੰਮ ਕਰਨ ਵਿੱਚ ਹੁਣ ਤੱਕ ਜ਼ੀਰੋ ਸਾਬਤ ਹੋਇਆ ਹੈ। ਨਵਜੋਤ ਸਿੱਧੂ ਨੇ ਆਪਣੇ ਵਿਭਾਗ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਹੈ। ਸਿੱਧੂ ਆਪਣੇ ਪਿਛਲੇ 22 ਮਹੀਨੇ ਦਾ ਹਿਸਾਬ ਕਿਤਾਬ ਦਿੰਦੇ ਹੋਏ ਕੀ ਜਨਤਾ ਨੂੰ ਦੱਸ ਸਕਦਾ ਹੈ ਕਿ ਉਸ ਨੇ ਕਿੰਨੀਆਂ ਸੜਕਾਂ ਸ਼ਹਿਰੀ ਇਲਾਕੇ ਵਿੱਚ ਬਣਾਈਆਂ ਹਨ, ਕਿੰਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਹਨ ਜਾਂ ਫਿਰ ਕਿੰਨੇ ਬੇਰੁਜ਼ਗਾਰਾਂ ਨੂੰ ਆਪਣੇ ਵਿਭਾਗ ਵਿੱਚ ਨੌਕਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਨਵਜੋਤ ਸਿੱਧੂ ਨੇ ਕੁਝ ਵੀ ਨਹੀਂ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top